Royal Enfield ਨੇ ਪੇਸ਼ ਕੀਤੇ Classic series ''ਚ ਦੋ ਨਵੇਂ ਕਲਰਸ ਵੇਰੀਐਂਟਸ
Friday, Sep 08, 2017 - 04:04 PM (IST)
ਜਲੰਧਰ- ਫੇਸਟਿਵ ਸੀਜਨ ਸ਼ੁਰੂ ਹੋਣ ਨੂੰ ਹੈ ਅਜਿਹੇ 'ਚ ਆਟੋ ਕੰਪਨੀਆਂ ਹੁਣੇ ਤੋਂ ਹੀ ਆਪਣੀ ਵਿਕਰੀ ਨੂੰ ਜ਼ਿਆਦਾ ਵਧਾਉਣ ਲਈ ਤਿਆਰ ਹੋ ਰਹੀਆਂ ਹਨ। ਰਾਇਲ ਇਨਫੀਲਡ ਨੇ ਆਪਣੇ ਦੋ ਵੇਰੀਐਂਟਸ ਨੂੰ ਨਵੇਂ ਰੰਗ- ਰੂਪ 'ਚ ਪੇਸ਼ ਕੀਤਾ ਹੈ। ਕੰਪਨੀ ਨੇ ਕਲਾਸਿਕ 350 ਨੂੰ ਨਵੇਂ ਗਨਮੇਟਲ ਗਰੇ ਕਲਰ 'ਚ ਉਤਾਰਿਆ ਹੈ ਜਦ ਕਿ ਕਲਾਸਿਕ 500 ਨੂੰ ਸਟੀਲਥ ਬਲੈਕ ਕਲਰ 'ਚ ਪੇਸ਼ ਕੀਤਾ ਹੈ। ਹੁਣ ਹਾਲਾਂਕਿ ਫੇਸਟਿਵ ਸੀਜਨ ਬਸ ਸ਼ੁਰੂ ਹੋਣ ਹੀ ਵਾਲਾ ਹੈ ਅਜਿਹੇ 'ਚ ਇਹ ਨਵੇਂ ਵੇਰਿਐਂਟਸ ਗਾਹਕਾਂ ਨੂੰ ਕਿੰਨੇ ਪਸੰਦ ਆਉਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ।
ਕੀਮਤ ਅਤੇ ਇੰਜਣ
ਕੀਮਤ ਦੀ ਗੱਲ ਕਰੀਏ ਤਾਂ ਕਲਾਸਿਕ 350 ਗਨਮੇਟਲ ਗਰੇ ਦੀ ਕੀਮਤ 1.59 ਲੱਖ ਰੁਪਏ ਰੱਖੀ ਗਈ ਹੈ ਜਦ ਕਿ ਕਲਾਸਿਕ 500 ਸਟੀਲਥ ਬਲੈਕ ਵੇਰੀਐਂਟ ਦੀ ਕੀਮਤ 2.05 ਲੱਖ ਰੁਪਏ ਰੱਖੀ ਗਈ ਹੈ।
ਇੰਜਣ ਪਾਵਰ
ਕਲਾਸਿਕ 350 ਗਨਮੇਟਲ ਗਰੇ ਦੇ ਇੰਜਣ ਦੀ ਗੱਲ ਕਰੀਏ ਤਾਂ ਇਸ 'ਚ 350cc ਦਾ ਇੰਜਣ ਲਗਾ ਹੈ। ਜਦ ਕਿ ਕਲਾਸਿਕ 500 ਸਟੀਲਥ ਬਲੈਕ 'ਚ 500cc ਦਾ ਇੰਜਣ ਲਗਾ ਹੈ। ਇਹ ਦੋਨੋਂ ਹੀ ਬਾਈਕਸ ਸਿਟੀ ਅਤੇ ਹਾਈਵੇ ਲਈ ਇਸਤੇਮਾਲ ਕੀਤੀਆਂ ਜਾਂਦੀਆਂ ਹਨ।
