ਲਿਸਟਿੰਗ ਤੋਂ ਪਹਿਲਾਂ 'ਗ੍ਰੇ ਮਾਰਕੀਟ' 'ਚ ਇੰਨੇ ਪ੍ਰੀਮੀਅਮ 'ਤੇ ਰੋਲੋਕਸ ਰਿੰਗਜ਼

Saturday, Aug 07, 2021 - 06:06 PM (IST)

ਨਵੀਂ ਦਿੱਲੀ- ਰੋਲੇਕਸ ਰਿੰਗਜ਼ ਦੇ ਸ਼ੇਅਰਾਂ ਦੀ ਗ੍ਰੇ ਮਾਰਕੀਟ ਵਿਚ ਚੰਦੀ ਮੰਗ ਦੇਖਣ ਨੂੰ ਮਿਲ ਰਹੀ ਹੈ। ਅਗਲੇ ਹਫ਼ਤੇ ਹੋਣ ਵਾਲੀ ਲਿਸਟਿੰਗ ਤੋਂ ਪਹਿਲਾਂ ਇਹ ਗ੍ਰੇ ਮਾਰਕੀਟ ਵਿਚ ਆਪਣੇ ਇਸ਼ੂ ਪ੍ਰਾਈਸ ਤੋਂ 50 ਫ਼ੀਸਦੀ ਪ੍ਰੀਮੀਅਮ 'ਤੇ ਟ੍ਰੇਡ ਕਰ ਰਿਹਾ ਹੈ। ਲਿਸਟਿੰਗ ਤੋਂ ਪਹਿਲਾਂ ਆਈ. ਪੀ. ਓ. ਇਸ਼ੂਜ਼ ਦੇ ਗ੍ਰੇ ਮਾਰਕੀਟ ਪ੍ਰੀਮੀਅਮ ਨੂੰ ਟ੍ਰੈਕ ਕਰਨ ਵਾਲੇ ਆਈ. ਪੀ. ਓ. ਵਾਚ ਅਤੇ ਆਈ. ਪੀ. ਓ. ਸੈਂਟਰਲ ਡਾਟਾ 'ਤੇ ਨਜ਼ਰ ਮਾਰੀਏ ਤਾਂ ਇਸ ਆਟੋਮੋਟਿਵ ਕਲਪੁਰਜ਼ੇ ਬਣਾਉਣ ਵਾਲੀ ਕੰਪਨੀ ਦੇ ਸ਼ੇਅਰ 450 ਰੁਪਏ ਪ੍ਰੀਮੀਅਮ 'ਤੇ ਸਨ, ਯਾਨੀ ਗ੍ਰੇ ਮਾਰਕੀਟ ਟ੍ਰੇ਼ਡਿੰਗ ਪ੍ਰਾਈਸ 1,350 ਰੁਪਏ 'ਤੇ ਰਹੀ, ਜੋ 900 ਰੁਪਏ ਦੇ ਇਸ਼ੂ ਪ੍ਰਾਈਸ ਤੋਂ ਵੱਧ ਹੈ।


ਇਸ ਸ਼ੇਅਰ ਦੀ ਲਿਸਟਿੰਗ ਬੀ. ਐੱਸ. ਈ. ਅਤੇ ਐੱਨ. ਐੱਸ. ਈ. 'ਤੇ 9 ਅਗਸਤ ਨੂੰ ਹੋਵੇਗੀ। ਇਸ ਕੰਪਨੀ ਦਾ 130.44 ਗੁਣਾ ਸਬਸਕ੍ਰਾਈਬ ਹੋਇਆ ਸੀ। ਕੰਪਨੀ ਨੇ ਇਸ਼ੂ ਜ਼ਰੀਏ 731 ਕਰੋੜ ਰੁਪਏ ਜੁਟਾਏ ਹਨ। ਇੰਨੇ ਜ਼ਬਰਦਸਤ ਸਬਸਕ੍ਰਿਪਸ਼ਨ ਤੋਂ ਬਾਅਦ ਸਭ ਦੀਆਂ ਨਜ਼ਰਾਂ ਰੋਲੈਕਸ ਰਿੰਗਜ਼ ਦੀ ਲਿਸਟਿੰਗ 'ਤੇ ਟਿਕੀ ਹੋਈ ਹੈ। 

ਕੈਪਟੀਵਿਲਾ ਗਲੋਬਲ ਰਿਸਰਚ ਦੀ ਲਿਖਿਤਾ ਛੇਪਾ ਦਾ ਕਹਿਣਾ ਹੈ ਕਿ ਰੋਲੇਕਸ ਰਿੰਗਜ਼ ਆਈ. ਪੀ. ਓ. ਨੂੰ ਨਿਵੇਸ਼ਕਾਂ ਤੋਂ ਜ਼ੋਰਦਾਰ ਪ੍ਰਤੀਕਿਰਿਆ ਮਿਲੀ ਹੈ। ਗ੍ਰੇ ਮਾਰਕੀਟ ਪ੍ਰੀਮੀਅਮ ਨੂੰ ਦੇਖਦੇ ਹੋਏ ਇਸ ਦੀ ਚੰਗੀ ਲਿਸਟਿੰਗ ਹੋਣ ਦੇ ਸੰਕੇਤ ਮਿਲ ਰਹੇ ਹਨ। ਉੱਥੇ ਹੀ, ਕੰਪਨੀ ਇਸ ਆਈ. ਪੀ. ਓ. ਤੋਂ ਮਿਲੇ ਪੈਸੇ ਦਾ ਇਸਤੇਮਾਲ ਲੰਮੀ ਮਿਆਦ ਦੀ ਕੰਮਕਾਜੀ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਕੰਪਨੀ ਦੇ ਜਨਰਲ ਕਾਰਪੋਰੇਟ ਉਦੇਸ਼ਾਂ ਨਾਲ ਕਰੇਗੀ। ਇਸ ਆਈ. ਪੀ. ਓ. ਦਾ ਪ੍ਰਾਈਸ ਬੈਂਡ 880-900 ਰੁਪਏ ਸੀ।


Sanjeev

Content Editor

Related News