ਅਮਰੀਕੀ ਬਾਜ਼ਾਰਾਂ ''ਚ ਵਾਧਾ, ਡਾਓ 39 ਅੰਕ ਵਧ ਕੇ ਬੰਦ
Wednesday, Sep 20, 2017 - 10:42 AM (IST)

ਨਿਊਯਾਰਕ—ਅਮਰੀਕੀ ਬਾਜ਼ਾਰਾਂ 'ਚ ਵਾਧਾ ਮੰਗਲਵਾਰ ਤੋਂ ਯੂ. ਐੱਸ. ਫੈਡਰਲ ਰਿਜ਼ਰਵ ਦੀ ਦੋ ਦਿਨੀਂ ਮੀਟਿੰਗ ਸ਼ੁਰੂ ਹੋ ਗਈ ਹੈ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰਾਂ 'ਚ ਵਾਧੇ ਨਾਲ ਕਾਰੋਬਾਰ ਦੇਖਣ ਨੂੰ ਮਿਲਿਆ। ਡਾਓ ਜੋਂਸ 39 ਅੰਕ ਵਧ ਕੇ 23,370 ਅੰਕ 'ਤੇ ਬੰਦ ਹੋਇਆ। ਉਧਰ ਐੱਸ ਐਂਡ ਪੀ 500 ਇੰਡੈਕਸ 3 ਅੰਕ ਵਧ ਕੇ 2506 ਅੰਕ 'ਤੇ ਬੰਦ ਹੋਇਆ। ਨੈਸਡੈਕ 'ਚ ਵੀ ਸਪਾਟ ਕਾਰੋਬਾਰ ਰਿਹਾ ਅਤੇ ਇੰਡੈਕਸ 7 ਅੰਕ ਚੜ੍ਹ ਕੇ 6461 ਅੰਕ 'ਤੇ ਬੰਦ ਹੋਇਆ।