ਵਿਦੇਸ਼ੀ ਕਰੰਸੀ ਭੰਡਾਰ 400 ਅਰਬ ਡਾਲਰ ਤੋਂ ਪਾਰ
Friday, Feb 08, 2019 - 08:20 PM (IST)
ਮੁੰਬਈ-ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 18 ਹਫ਼ਤੇ ਬਾਅਦ ਇਕ ਵਾਰ ਫਿਰ 400 ਅਰਬ ਡਾਲਰ ਤੋਂ ਪਾਰ ਪਹੁੰਚ ਗਿਆ ਹੈ। ਰਿਜ਼ਰਵ ਬੈਂਕ ਵਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ 1 ਫਰਵਰੀ ਨੂੰ ਖ਼ਤਮ ਹਫ਼ਤੇ 'ਚ ਵਿਦੇਸ਼ੀ ਕਰੰਸੀ ਭੰਡਾਰ 'ਚ 2.06 ਅਰਬ ਡਾਲਰ ਦਾ ਵਾਧਾ ਹੋਇਆ ਤੇ ਇਹ 400.24 ਅਰਬ ਡਾਲਰ 'ਤੇ ਪਹੁੰਚ ਗਿਆ। ਇਸ ਵਿਚ ਲਗਾਤਾਰ ਦੂਜੇ ਹਫ਼ਤੇ ਤੇਜ਼ੀ ਵੇਖੀ ਗਈ ਹੈ। ਇਸ ਤੋਂ ਪਹਿਲਾਂ 25 ਜਨਵਰੀ ਨੂੰ ਖ਼ਤਮ ਹਫ਼ਤੇ 'ਚ ਇਹ 1.50 ਅਰਬ ਡਾਲਰ ਵਧ ਕੇ 398.18 ਅਰਬ ਡਾਲਰ ਰਿਹਾ ਸੀ। ਇਹ 28 ਸਤੰਬਰ, 2018 ਤੋਂ ਬਾਅਦ ਪਹਿਲਾ ਮੌਕਾ ਹੈ, ਜਦੋਂ ਵਿਦੇਸ਼ੀ ਕਰੰਸੀ ਭੰਡਾਰ 400 ਅਰਬ ਡਾਲਰ ਤੋਂ ਪਾਰ ਪੁੱਜਾ ਹੈ।