ਚੌਲਾਂ ਦੀ ਖਰੀਦ ਪਿਛਲੇ ਸਾਲ ਦੇ 592 ਲੱਖ ਟਨ ਦੇ ਪੱਧਰ ''ਤੇ ਪਹੁੰਚਣ ਦਾ ਅਨੁਮਾਨ
Saturday, Jan 28, 2023 - 11:32 AM (IST)

ਨਵੀਂ ਦਿੱਲੀ- ਸਾਉਣੀ ਦੇ ਚੌਲਾਂ ਦੇ ਉਤਪਾਦਨ 'ਚ ਗਿਰਾਵਟ ਆਉਣ ਦੇ ਅਨੁਮਾਨ ਦੇ ਬਾਵਜੂਦ ਸਰਕਾਰ ਦੀ ਚੌਲਾਂ ਦੀ ਖਰੀਦ ਸਤੰਬਰ 'ਚ ਖਤਮ ਹੋਣ ਵਾਲੇ 2022-23 ਦੇ ਮਾਰਕੀਟਿੰਗ ਸਾਲ 'ਚ ਪਿਛਲੇ ਸਾਲ ਦੇ 592 ਲੱਖ ਟਨ ਦੇ ਪੱਧਰ ਤੱਕ ਪਹੁੰਚ ਸਕਦੀ ਹੈ।
ਭਾਰਤੀ ਖੁਰਾਕ ਨਿਗਮ (ਐੱਫ.ਸੀ.ਆਈ.) ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਸ਼ੋਕ ਕੇ ਮੀਨਾ ਨੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ, ''ਜਿਸ ਤਰ੍ਹਾਂ ਨਾਲ ਝੋਨੇ ਦੀ ਖਰੀਦ ਹੋ ਰਹੀ ਹੈ, ਸਾਨੂੰ ਉਮੀਦ ਹੈ ਕਿ ਚੌਲਾਂ ਦੀ ਕੁੱਲ ਖਰੀਦ ਪਿਛਲੇ ਸਾਲ ਦੇ 592 ਲੱਖ ਟਨ ਦੇ ਪੱਧਰ 'ਤੇ ਪਹੁੰਚ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਖਰੀਦ ਦਾ ਟੀਚਾ 600 ਲੱਖ ਟਨ ਹੈ, ਜਦਕਿ ਇਸ ਸਾਲ 26 ਜਨਵਰੀ ਤੱਕ 426 ਲੱਖ ਟਨ ਚੌਲਾਂ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਦੋਂ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ ਇਹ ਖਰੀਦ 410 ਲੱਖ ਟਨ ਸੀ।
ਸ਼ੁਰੂਆਤੀ ਸਰਕਾਰੀ ਅਨੁਮਾਨਾਂ ਅਨੁਸਾਰ, ਦੇਸ਼ ਦਾ ਚੌਲਾਂ ਦਾ ਉਤਪਾਦਨ ਫਸਲੀ ਸਾਲ 2022-23 (ਜੁਲਾਈ-ਜੂਨ) 'ਚ 10 ਕਰੋੜ 49.9 ਲੱਖ ਟਨ ਰਹਿਣ ਦੀ ਉਮੀਦ ਹੈ, ਜੋ ਪਿਛਲੇ ਸਾਲ ਦੇ 11 ਕਰੋੜ 17.6 ਲੱਖ ਟਨ ਨਾਲੋਂ ਘੱਟ ਹੈ।