ਸੈਮੀਕੰਡਕਟਰ ਦੀ ਕਿੱਲਤ ਕਾਰਨ ਜਨਵਰੀ ਵਿਚ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ 10 ਫੀਸਦੀ ਘਟੀ : ਫਾਡਾ
Tuesday, Feb 08, 2022 - 12:43 PM (IST)
ਨਵੀਂ ਦਿੱਲੀ (ਭਾਸ਼ਾ) - ਸੈਮੀਕੰਡਕਟਰ ਚਿਪ ਦੀ ਕਿੱਲਤ ਕਾਰਨ ਆਟੋਮੋਬਾਇਲ ਕੰਪਨੀਆਂ ਦਾ ਉਤਪਾਦਨ ਪ੍ਰਭਾਵਿਤ ਰਹਿਣ ਨਾਲ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ਜਨਵਰੀ, 2022 ਵਿਚ ਸਾਲਾਨਾ ਆਧਾਰ ਉੱਤੇ 10 ਫੀਸਦੀ ਘੱਟ ਗਈ। ਆਟੋਮੋਬਾਇਲ ਡੀਲਰਸ ਦੀ ਬਾਡੀਜ਼ ਫਾਡਾ ਨੇ ਇਹ ਜਾਣਕਾਰੀ ਦਿੱਤੀ।
ਦਿ ਫੈੱਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ (ਫਾਡਾ) ਦੇ ਪ੍ਰਧਾਨ ਵਿੰਕੇਸ਼ ਗੁਲਾਟੀ ਨੇ ਕਿਹਾ,‘‘ਚੰਗੀ ਮੰਗ ਦੇ ਬਾਵਜੂਦ ਯਾਤਰੀ ਵਾਹਨਾਂ ਨੂੰ ਸੈਮੀਕੰਡਕਟਰ ਦੀ ਕਮੀ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਇਸ ਕਾਰਨ ਸਾਰੀਆਂ ਕਾਰਾਂ ਦੀ ਸੂਚੀ ਨੂੰ ਬਣਾਈ ਰੱਖਣਾ ਮੁਸ਼ਕਲ ਹੋ ਰਿਹਾ ਹੈ। ਫਾਡਾ ਨੇ ਕਿਹਾ ਕਿ ਦੋਪਹੀਆ ਵਾਹਨਾਂ ਦੀ ਵਿਕਰੀ ਵੀ ਪਿਛਲੇ ਮਹੀਨੇ 13.44 ਫੀਸਦੀ ਘੱਟ ਕੇ 10,17,785 ਇਕਾਈ ਰਹਿ ਗਈ, ਜੋ ਜਨਵਰੀ 2021 ਵਿਚ 11,75,832 ਇਕਾਈ ਕੀਤੀ ਸੀ। ਗੁਲਾਟੀ ਨੇ ਕਿਹਾ ਕਿ ਕੀਮਤਾਂ ਵਿਚ ਵਾਧਾ ਅਤੇ ਓਮੀਕ੍ਰੋਨ ਲਹਿਰ ਦੇ ਨਾਲ ਪੇਂਡੂ ਸੰਕਟ ਕਾਰਨ ਦੋਪਹੀਆ ਵਾਹਨਾਂ ਦੀ ਵਿਕਰੀ ਵਿਚ ਗਿਰਾਵਟ ਆਈ ਹੈ।
ਟਰੈਕਟਰਾਂ ਦੀ ਵਿਕਰੀ ਵਿਚ ਗਿਰਾਵਟ
ਇਸ ਤੋਂ ਇਲਾਵਾ ਟਰੈਕਟਰ ਦੀ ਵਿਕਰੀ ਪਿਛਲੇ ਮਹੀਨੇ 55,421 ਇਕਾਈ ਰਹੀ, ਜੋ ਜਨਵਰੀ 2021 ਵਿਚ 61,485 ਇਕਾਈਆਂ ਦੀ ਵਿਕਰੀ ਦੀ ਤੁਲਣਾ ਵਿਚ 9.86 ਫੀਸਦੀ ਘੱਟ ਹੈ। ਫਾਡਾ ਨੇ ਕਿਹਾ ਕਿ ਹਾਲਾਂਕਿ, ਕਮਰਸ਼ੀਅਲ ਵਾਹਨਾਂ ਦੀ ਵਿਕਰੀ ਪਿਛਲੇ ਮਹੀਨੇ 20.52 ਫੀਸਦੀ ਦੇ ਵਾਧੇ ਨਾਲ 67,763 ਇਕਾਈ ਉੱਤੇ ਪਹੁੰਚ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ਵਿਚ 56,227 ਇਕਾਈ ਸੀ। ਫਾਡਾ ਅਨੁਸਾਰ ਜਨਵਰੀ 2022 ਵਿਚ ਤਿੰਨ ਪਹੀਆ ਦੀ ਪ੍ਰਚੂਨ ਵਿਕਰੀ ਵੀ 29.8 ਫੀਸਦੀ ਵਧ ਕੇ 40,449 ਇਕਾਈ ਹੋ ਗਈ, ਜੋ ਇਕ ਸਾਲ ਪਹਿਲਾਂ 31,162 ਇਕਾਈ ਸੀ। ਗੁਲਾਟੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਨਵੇਂ ਐਡੀਸ਼ਨ ਓਮੀਕ੍ਰੋਨ ਦਾ ਕਹਿਰ ਕਮਜ਼ੋਰ ਹੋਣ ਨਾਲ ਪ੍ਰਚੂਨ ਵਿਕਰੀ ਵਿਚ ਵੀ ਹੌਲੀ-ਹੌਲੀ ਸੁਧਾਰ ਹੁੰਦਾ ਜਾ ਰਿਹਾ ਹੈ।