ਮੋਟਰ ਵਾਹਨਾਂ ਦੀ ਪ੍ਰਚੂਨ ਵਿਕਰੀ ਨਵੰਬਰ ਦੇ ਮਹੀਨੇ ਪੁੱਜੀ ਰਿਕਾਰਡ ਪੱਧਰ ’ਤੇ

12/07/2023 12:24:22 PM

ਨਵੀਂ ਦਿੱਲੀ (ਭਾਸ਼ਾ)– ਭਾਰਤ ਵਿਚ ਮੋਟਰ ਵਾਹਨ ਦੀ ਪ੍ਰਚੂਨ ਵਿਕਰੀ ਨਵੰਬਰ ਵਿਚ ਰਿਕਾਰਡ ਪੱਧਰ ’ਤੇ ਪੁੱਜ ਗਈ। ਇਸ ਦੌਰਾਨ ਯਾਤਰੀ ਵਾਹਨ ਅਤੇ ਦੋਪਹੀਆ ਸੈਗਮੈਂਟ ਦੀ ਵਿਕਰੀ ਸਭ ਤੋਂ ਵੱਧ ਰਹੀ। ਵਾਹਨ ਡੀਲਰ ਦੀ ਸੰਸਥਾ ਫਾਡਾ ਨੇ ਮੰਗਲਵਾਰ ਨੂੰ ਇਹ ਗੱਲ ਕਹੀ। ਕੁੱਲ ਪ੍ਰਚੂਨ ਵਿਕਰੀ ਨਵੰਬਰ ਵਿਚ 18 ਫ਼ੀਸਦੀ ਵਧ ਕੇ 28,54,242 ਇਕਾਈ ਰਹੀ, ਜੋ ਨਵੰਬਰ 2022 ਵਿਚ 24,09,535 ਇਕਾਈ ਸੀ। ਯਾਤਰੀ ਵਾਹਨ (ਪੀ. ਵੀ.) ਦੀ ਪ੍ਰਚੂਨ ਵਿਕਰੀ ਸਾਲਾਨਾ ਆਧਾਰ ’ਤੇ 17 ਫ਼ੀਸਦੀ ਵਧ ਕੇ 3,60,431 ਇਕਾਈ ਹੋ ਗਈ ਜੋ ਇਕ ਸਾਲ ਪਹਿਲਾਂ 3,07,550 ਇਕਾਈ ਸੀ।

ਇਸ ਤਰ੍ਹਾਂ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਪਿਛਲੇ ਮਹੀਨੇ 21 ਫ਼ੀਸਦੀ ਵਧ ਕੇ 22,47,366 ਇਕਾਈ ਹੋ ਗਈ, ਜੋ ਪਿਛਲੇ ਸਾਲ ਨਵੰਬਰ ਵਿਚ 18,56,108 ਇਕਾਈ ਸੀ। ਫੈੱਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ (ਫਾਡਾ) ਦੇ ਮੁਖੀ ਮਨੀਸ਼ ਰਾਜ ਸਿੰਘਾਨੀਆ ਨੇ ਕਿਹਾ ਕਿ ਨਵੰਬਰ 2023 ਵਿਚ ਭਾਰਤੀ ਮੋਟਰ ਵਾਹਨ ਪ੍ਰਚੂਨ ਉਦਯੋਗ ਲਈ ਇਕ ਇਤਿਹਾਸਿਕ ਮਹੀਨਾ ਬਣ ਗਿਆ ਹੈ। ਇਸ ਮਹੀਨੇ ਵਿਚ 28.54 ਲੱਖ ਵਾਹਨ ਵੇਚੇ ਗਏ। ਇਸ ਤੋਂ ਪਹਿਲਾਂ ਮਾਰਚ 2020 ਵਿਚ ਸਭ ਤੋਂ ਵੱਧ 25.69 ਲੱਖ ਵਾਹਨ ਵੇਚੇ ਗਏ ਸਨ। ਉਨ੍ਹਾਂ ਨੇ ਕਿਹਾ ਕਿ ਦੋਪਹੀਆ ਅਤੇ ਯਾਤਰੀ ਵਾਹਨ ਸੈਗਮੈਂਟ ਨੇ ਪਿਛਲੇ ਮਹੀਨੇ ਨਵੇਂ ਰਿਕਾਰਡ ਬਣਾਏ।


rajwinder kaur

Content Editor

Related News