ਘਟਣ ਲੱਗੇ ਕਣਕ ਦੇ ਪ੍ਰਚੂਨ ਭਾਅ , ਆਟਾ ਵੀ ਹੋਇਆ ਸਸਤਾ

Tuesday, Feb 28, 2023 - 06:48 PM (IST)

ਨਵੀਂ ਦਿੱਲੀ : ਕਣਕ ਦੀਆਂ ਥੋਕ ਕੀਮਤਾਂ ਵਿੱਚ ਵੱਡੀ ਗਿਰਾਵਟ ਤੋਂ ਬਾਅਦ ਹੁਣ ਇਸ ਦੀਆਂ ਪ੍ਰਚੂਨ ਕੀਮਤਾਂ ਵਿੱਚ ਵੀ ਨਰਮੀ ਆਉਣ ਲੱਗੀ ਹੈ। ਕਣਕ ਸਸਤੀ ਹੋਣ ਕਾਰਨ ਆਟੇ ਦੀਆਂ ਪ੍ਰਚੂਨ ਕੀਮਤਾਂ ਵਿੱਚ ਵੀ ਗਿਰਾਵਟ ਆ ਰਹੀ ਹੈ। ਸਰਕਾਰ ਵੱਲੋਂ ਖੁੱਲ੍ਹੀ ਮੰਡੀ ਵਿੱਚ ਕਣਕ ਦੀ ਵਿਕਰੀ ਲਈ ਰਾਖਵੀਂ ਕੀਮਤ ਵਿੱਚ ਕਟੌਤੀ ਕਰਨ ਤੋਂ ਬਾਅਦ ਕਣਕ ਦੀਆਂ ਥੋਕ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ। ਖੁੱਲ੍ਹੀ ਮੰਡੀ ਵਿੱਚ 20 ਲੱਖ ਟਨ ਵਾਧੂ ਕਣਕ ਵੇਚਣ ਦੇ ਫੈਸਲੇ ਨੇ ਵੀ ਕਣਕ ਸਸਤੀ ਕਰ ਦਿੱਤੀ ਹੈ। ਥੋਕ ਵਿਚ ਕਣਕ ਸਸਤੀ ਹੋਣ ਨਾਲ ਇਸ ਦੀਆਂ ਪ੍ਰਚੂਨ ਕੀਮਤਾਂ 'ਤੇ ਵੀ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਕਣਕ ਦੇ ਭਾਅ ਵਿੱਚ ਤੇਜ਼ੀ ਨਾਲ ਗਿਰਾਵਟ ਕਾਰਨ ਆਟਾ ਵੀ ਸਸਤਾ ਹੋ ਗਿਆ ਹੈ।

ਇਹ ਵੀ ਪੜ੍ਹੋ : RBI ਦਫ਼ਤਰ ਪਹੁੰਚੇ ਬਿਲ ਗੇਟਸ, ਸ਼ਕਤੀਕਾਂਤ ਦਾਸ ਨਾਲ ਕਈ ਮੁੱਦਿਆਂ 'ਤੇ ਕੀਤੀ ਚਰਚਾ

ਕੇਂਦਰੀ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਇਸ ਹਫ਼ਤੇ ਦੌਰਾਨ ਕਣਕ ਦੀਆਂ ਕੀਮਤਾਂ ਵਿੱਚ ਕਰੀਬ 3 ਰੁਪਏ ਅਤੇ ਆਟੇ ਦੀਆਂ ਪ੍ਰਚੂਨ ਕੀਮਤਾਂ ਵਿੱਚ ਕਰੀਬ 2 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਦਰਜ ਕੀਤੀ ਗਈ ਹੈ। 20 ਫਰਵਰੀ ਨੂੰ ਦੇਸ਼ ਭਰ 'ਚ ਕਣਕ ਦੀ ਔਸਤ ਪ੍ਰਚੂਨ ਕੀਮਤ 33.15 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ 27 ਫਰਵਰੀ ਨੂੰ ਘੱਟ ਕੇ 30.66 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਇਸ ਦੌਰਾਨ ਲਖਨਊ 'ਚ ਕਣਕ ਦੀ ਪ੍ਰਚੂਨ ਕੀਮਤ 32 ਰੁਪਏ ਤੋਂ ਘੱਟ ਕੇ 30 ਰੁਪਏ, ਭੋਪਾਲ 'ਚ 30 ਰੁਪਏ ਤੋਂ ਘੱਟ ਕੇ 28 ਰੁਪਏ ਅਤੇ ਦਿੱਲੀ 'ਚ 30 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਰਹੀ। ਥੋਕ ਅਤੇ ਪ੍ਰਚੂਨ ਮੰਡੀ ਵਿੱਚ ਕਣਕ ਸਸਤੀ ਹੋਣ ਕਾਰਨ ਆਟੇ ਦੇ ਭਾਅ ਵਿਚ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : 1 ਮਾਰਚ ਤੋਂ ਬਦਲਣਗੇ ਇਹ ਅਹਿਮ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ

ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਇੱਕ ਹਫ਼ਤੇ ਵਿੱਚ ਦੇਸ਼ ਭਰ ਵਿੱਚ ਆਟੇ ਦੀ ਔਸਤ ਪ੍ਰਚੂਨ ਕੀਮਤ 37.63 ਰੁਪਏ ਤੋਂ ਘਟ ਕੇ 33.15 ਰੁਪਏ ਪ੍ਰਤੀ ਕਿਲੋ ਰਹਿ ਗਈ ਹੈ। ਇਸ ਦੌਰਾਨ ਦਿੱਲੀ ਵਿੱਚ ਆਟੇ ਦੀ ਪ੍ਰਚੂਨ ਕੀਮਤ 31 ਰੁਪਏ ਤੋਂ ਘੱਟ ਕੇ 30 ਰੁਪਏ, ਲਖਨਊ ਵਿੱਚ 34 ਰੁਪਏ ਤੋਂ ਘਟ ਕੇ 32 ਰੁਪਏ ਅਤੇ ਭੋਪਾਲ ਵਿੱਚ 34 ਰੁਪਏ ਤੋਂ ਘੱਟ ਕੇ 30 ਰੁਪਏ ਪ੍ਰਤੀ ਕਿਲੋ ਹੋ ਗਈ।

ਰਾਖਵੀਂ ਕੀਮਤ ਘਟਣ ਕਾਰਨ ਡਿੱਗੇ ਸਨ ਮੰਡੀਆਂ ਵਿੱਚ ਕਣਕ ਦੇ ਥੋਕ ਭਾਅ 

ਕਣਕ ਦੀਆਂ ਵਧਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਨੇ ਜਨਵਰੀ 'ਚ 30 ਲੱਖ ਟਨ ਕਣਕ ਖੁੱਲ੍ਹੀ ਮੰਡੀ 'ਚ ਵੇਚਣ ਦਾ ਫੈਸਲਾ ਕੀਤਾ ਸੀ। ਜਿਸ ਕਾਰਨ ਮੰਡੀਆਂ ਵਿੱਚ ਕਣਕ ਦੇ ਭਾਅ ਡਿੱਗ ਗਏ ਸਨ ਪਰ ਇਹ ਗਿਰਾਵਟ ਕੁਝ ਦਿਨ ਹੀ ਰਹੀ ਅਤੇ ਬਾਅਦ ਵਿੱਚ ਕਣਕ ਮੁੜ ਮਹਿੰਗੀ ਹੋ ਗਈ। ਇਸ ਤੋਂ ਬਾਅਦ ਇਸ ਮਹੀਨੇ 10 ਦਿਨ ਪਹਿਲਾਂ ਸਰਕਾਰ ਨੇ ਖੁੱਲ੍ਹੀ ਮੰਡੀ ਵਿੱਚ ਕਣਕ ਦੀ ਵਿਕਰੀ ਲਈ ਰਾਖਵੀਂ ਕੀਮਤ ਘਟਾ ਦਿੱਤੀ ਸੀ। ਜਿਸ ਕਾਰਨ ਕਣਕ ਦੇ ਥੋਕ ਭਾਅ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : ਤਾਲਿਬਾਨ ਦੀ ਪਾਕਿ ਸਰਕਾਰ ਨੂੰ ਆਫ਼ਰ - ਅੱਤਵਾਦੀਆਂ ਦੇ ਬਣਾਓ ਘਰ ਤੇ ਦਿਓ ਪੈਸੇ, ਤਾਂ ਹੀ ਰੁਕਣਗੇ ਹਮਲੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News