ਸਬਜ਼ੀਆਂ, ਦਾਲਾਂ ਦੀਆਂ ਕੀਮਤਾਂ ’ਚ ਨਰਮੀ ਨਾਲ ਘਟੀ ਪ੍ਰਚੂਨ ਮਹਿੰਗਾਈ

12/12/2018 7:19:35 PM

ਨਵੀਂ ਦਿੱਲੀ-ਸਬਜ਼ੀਆਂ, ਦਾਲਾਂ ਅਤੇ ਖੰਡ ਦੀਆਂ ਕੀਮਤਾਂ ’ਚ ਇਕ ਸਾਲ ਪਹਿਲਾਂ ਦੇ ਮੁਕਾਬਲੇ ਵੱਡੀ ਗਿਰਾਵਟ ਕਾਰਨ ਇਸ ਸਾਲ ਨਵੰਬਰ ’ਚ ਦੇਸ਼ ’ਚ ਖਪਤਕਾਰ ਮੁੱਲ ਆਧਾਰਿਤ ਮਹਿੰਗਾਈ ਯਾਨੀ ਪ੍ਰਚੂਨ ਮਹਿੰਗਾਈ ਦੀ ਦਰ ਘੱਟ ਕੇ 2.33 ਫੀਸਦੀ ਰਹਿ ਗਈ। ਇਹ ਪ੍ਰਚੂਨ ਮਹਿੰਗਾਈ ਦਾ 17 ਮਹੀਨਿਅਾਂ ਦਾ ਹੇਠਲਾ ਪੱਧਰ ਹੈ। ਇਸ ਤੋਂ ਪਹਿਲਾਂ ਜੂਨ 2017 ’ਚ ਮਹਿੰਗਾਈ ਦੀ ਦਰ 1.46 ਫੀਸਦੀ ਰਹੀ ਸੀ। ਕੇਂਦਰੀ ਸੂਚਕ ਅੰਕ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਨਵੰਬਰ ’ਚ ਖਾਦ ਮਹਿੰਗਾਈ ਦੀ ਦਰ 2.61 ਫੀਸਦੀ ਘੱਟ ਰਹੀ ਯਾਨੀ ਖਾਣ -ਪੀਣ ਦੀਆਂ ਚੀਜ਼ਾਂ ਦੇ ਪ੍ਰਚੂਨ ਮੁੱਲ ਪਿਛਲੇ ਸਾਲ ਨਵੰਬਰ ਦੇ ਮੁਕਾਬਲੇ 2.61 ਫੀਸਦੀ ਘੱਟ ਰਹੇ। ਇਸ ਸ਼੍ਰੇਣੀ ’ਚ ਸਬਜ਼ੀਆਂ ਦੇ ਮੁੱਲ 15.59 ਫੀਸਦੀ, ਦਾਲਾਂ ਅਤੇ ਤਿੱਲ ਉਤਪਾਦਾਂ ਦੇ 9.22 ਅਤੇ ਖੰਡ ਅਤੇ ਕਨਫੈਕਸ਼ਨਰੀ ਉਤਪਾਦਾਂ ਦੇ 9.02 ਫੀਸਦੀ ਘਟ ਹਨ। ਆਂਡਿਅਾਂ ਦੀ ਕੀਮਤ ’ਚ 3.92 ਫੀਸਦੀ ਦੀ ਗਿਰਾਵਟ ਵੇਖੀ ਗਈ। ਮਹਿੰਗਾਈ ਦਰ ਘੱਟ ਰਹਿਣ ਨਾਲ ਸਰਕਾਰ ਨੂੰ ਅਾਰਥਿਕ ਮੋਰਚੇ ’ਤੇ ਕੁੱਝ ਰਾਹਤ ਜ਼ਰੂਰ ਮਿਲੀ ਹੈ ਪਰ ਗੈਰ-ਖਾਦ ਉਤਪਾਦਾਂ ਅਤੇ ਸੇਵਾਵਾਂ ਦੀ ਮਹਿੰਗਾਈ ਦਰ ’ਚ ਅਕਤੂਬਰ ਦੇ ਮੁਕਾਬਲੇ ਮਾਮੂਲੀ ਗਿਰਾਵਟ ਹੋਈ ਹੈ ਅਤੇ ਇਸ ਦਾ ਹੁਣ ਵੀ ਉੱਚ ਪੱਧਰ ’ਤੇ ਬਣੇ ਰਹਿਣਾ ਸਰਕਾਰ ਲਈ ਚਿੰਤਾ ਦਾ ਸਬੱਬ ਹੈ।


Related News