ਖੁਦਰਾ ਮਹਿੰਗਾਈ ਅਤੇ ਤਿਮਾਹੀ ਨਤੀਜਿਆਂ ਦਾ ਬਾਜ਼ਾਰ ''ਤੇ ਰਹੇਗਾ ਅਸਰ

Sunday, Nov 06, 2022 - 05:42 PM (IST)

ਮੁੰਬਈ—ਅਮਰੀਕੀ ਫੈਡ ਰਿਜ਼ਰਵ ਦੇ ਵਿਆਜ ਦਰਾਂ 'ਚ ਇਕ ਵਾਰ ਫਿਰ 0.75 ਫੀਸਦੀ ਦਾ ਵਾਧਾ ਕਰਨ ਅਤੇ ਚੀਨ ਦੇ ਕੋਵਿਡ ਨਿਯਮਾਂ 'ਚ ਢਿੱਲ ਦੇਣ ਦੀ ਉਮੀਦ ਨਾਲ ਬੀਤੇ ਹਫਤੇ 1.65 ਫੀਸਦੀ ਦੀ ਤੇਜ਼ੀ 'ਚ ਰਹੇ ਘਰੇਲੂ ਸ਼ੇਅਰ ਬਾਜ਼ਾਰ 'ਤੇ ਅਗਲੇ ਹਫਤੇ ਅਕਤੂਬਰ ਦੀ ਪ੍ਰਚੂਨ ਮਹਿੰਗਾਈ ਦਰ ਕੰਪਨੀਆਂ ਦੇ ਤਿਮਾਹੀ ਨਤੀਜੇ ਅਤੇ ਨਿਵੇਸ਼ਕਾਂ ਦੀ ਨਿਵੇਸ਼ ਧਾਰਣਾ ਦਾ ਅਸਰ ਰਹੇਗਾ। ਬੀਤੇ ਹਫਤੇ ਬੀ.ਐੱਸ.ਈ. ਦਾ ਤੀਹ ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਅੰਕ ਸੈਂਸੈਕਸ  990.51 ਅੰਕਾਂ ਦੀ ਛਲਾਂਗ ਲਗਾ ਕੇ ਹਫਤੇ ਦੇ ਅੰਤ 'ਚ 60 ਹਜ਼ਾਰ ਅੰਕਾਂ ਦੇ ਮਨੋਵਿਗਿਆਨਕ ਪੱਧਰ ਨੂੰ ਪਾਰ ਕਰਦਾ ਹੋਇਆ 60950.36 ਅੰਕ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 342.65 ਅੰਕ ਚੜ੍ਹ ਕੇ 18 ਹਜ਼ਾਰ ਅੰਕ ਦੇ ਮਨੋਵਿਗਿਆਨਕ ਪੱਧਰ ਤੋਂ ਉੱਪਰ 18129.45 ਅੰਕ 'ਤੇ ਪਹੁੰਚ ਗਿਆ। 
ਸਮੀਖਿਆ ਅਧੀਨ ਹਫਤੇ ਬੀ.ਐੱਸ.ਈ ਦੀਆਂ ਵੱਡੀਆਂ ਕੰਪਨੀਆਂ ਦੀ ਤਰ੍ਹਾਂ ਮੱਧ ਅਤੇ ਛੋਟੀਆਂ ਕੰਪਨੀਆਂ 'ਚ ਵੀ ਲਿਵਾਲੀ ਹੋਈ। ਹਫਤੇ ਦੇ ਅੰਤ 'ਚ ਮਿਡਕੈਪ 599.73 ਅੰਕ ਚੜ੍ਹ ਕੇ 25647.07 ਅੰਕ 'ਤੇ ਅਤੇ ਸਮਾਲਕੈਪ 418.67 ਅੰਕ ਚੜ੍ਹ ਕੇ 29107.24 ਅੰਕ 'ਤੇ ਪਹੁੰਚ ਗਿਆ। ਵਿਸ਼ਲੇਸ਼ਕਾਂ ਮੁਤਾਬਕ ਅਕਤੂਬਰ ਮਹੀਨੇ ਲਈ ਖਪਤਕਾਰ ਮੁੱਲ ਸੂਚਕ ਅੰਕ (ਸੀ.ਪੀ.ਆਈ.) ਆਧਾਰਿਤ ਪ੍ਰਚੂਨ ਮਹਿੰਗਾਈ ਅੰਕੜੇ ਅਗਲੇ ਹਫਤੇ ਜਾਰੀ ਹੋਣ ਜਾ ਰਹੇ ਹਨ। ਇਸ ਦੇ ਨਾਲ ਹੀ ਬੀ.ਸੀ.ਪੀ.ਐੱਲ., ਕੋਲ ਇੰਡੀਆ, ਇੰਡੀਆ ਸੀਮੈਂਟ, ਐੱਮ.ਆਰ.ਐੱਫ., ਲਿਊਪਿਨ, ਟਾਟਾ ਮੋਟਰਜ਼, ਐੱਨ.ਐੱਚ.ਪੀ.ਸੀ., ਓ.ਆਈ.ਐੱਲ, ਸੇਲ, ਸੁਜਲਾਨ, ਭੇਲ ਅਤੇ ਮਹਿੰਦਰਾ ਐਂਡ ਮਹਿੰਦਰਾ ਸਮੇਤ ਕਈ ਵੱਡੀਆਂ ਕੰਪਨੀਆਂ ਦੇ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਦੇ ਨਤੀਜੇ ਵੀ ਆਉਣਗੇ। ਇਨ੍ਹਾਂ ਦਾ ਅਸਰ ਬਾਜ਼ਾਰ 'ਤੇ ਦੇਖਿਆ ਜਾ ਸਕੇਗਾ। ਇਸੇ ਤਰ੍ਹਾਂ ਅਗਲੇ ਹਫਤੇ ਨਿਵੇਸ਼ਕਾਂ ਦੀ ਨਿਵੇਸ਼ ਧਾਰਣਾ ਦੀ ਵੀ ਬਾਜ਼ਾਰ ਨੂੰ ਦਿਸ਼ਾ ਦੇਣ 'ਚ ਅਹਿਮ ਭੂਮਿਕਾ ਰਹੇਗੀ।
ਨਵੰਬਰ 'ਚ ਹੁਣ ਤੱਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ (ਐੱਫ.ਆਈ.ਆਈ.) 46080.70 ਕਰੋੜ ਰੁਪਏ ਦੀ ਲਿਵਾਲੀ ਜਦਕਿ 39920.59 ਕਰੋੜ ਰੁਪਏ ਦੀ ਬਿਕਵਾਲੀ ਕੀਤੀ ਹੈ, ਜਿਸ ਨਾਲ ਉਨ੍ਹਾਂ ਦਾ ਸ਼ੁੱਧ ਨਿਵੇਸ਼ 6160.11 ਕਰੋੜ ਰੁਪਏ ਰਿਹਾ ਹੈ। ਇਸ ਦੇ ਨਾਲ ਹੀ ਇਸ ਸਮੇਂ ਦੌਰਾਨ ਘਰੇਲੂ ਸੰਸਥਾਗਤ ਨਿਵੇਸ਼ਕਾਂ (ਡੀ.ਆਈ.ਆਈ.) ਦੀ ਨਿਵੇਸ਼ ਭਾਵਨਾ ਕਮਜ਼ੋਰ ਰਹੀ ਹੈ। ਉਨ੍ਹਾਂ ਨੇ ਮਾਰਕੀਟ 'ਚ 22625.39 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਦੋਂ ਕਿ 26014.35 ਕਰੋੜ ਰੁਪਏ ਕਢਵਾ ਲਏ, ਜਿਸ ਨਾਲ ਉਹ 3388.96 ਕਰੋੜ ਰੁਪਏ ਦੇ ਬਿਕਵਾਲ ਰਹੇ। 


Aarti dhillon

Content Editor

Related News