ਰੈਸਟੋਰੈਂਟਸ ਅਤੇ ਹੋਟਲ ਹੁਣ ਜ਼ਬਰਦਸਤੀ ਨਹੀਂ ਵਸੂਲ ਸਕਦੇ ਸਰਵਿਸ ਚਾਰਜ, CCPA ਨੇ ਜਾਰੀ ਕੀਤੀਆਂ ਗਾਈਡਲਾਈਨਜ਼

07/05/2022 1:20:10 PM

ਨਵੀਂ ਦਿੱਲੀ (ਭਾਸ਼ਾ) – ਸੈਂਟਰਲ ਕੰਜਿਊਮਰ ਪ੍ਰੈਟੈਕਸ਼ਨ ਅਥਾਰਿਟੀ ਯਾਨੀ ਸੀ. ਸੀ. ਪੀ. ਏ. ਨੇ ਇਕ ਰਾਹਤ ਭਰਿਆ ਐਲਾਨ ਕੀਤਾ ਹੈ। ਸੀ. ਸੀ. ਪੀ. ਏ. ਨੇ ਰੈਸਟੋਰੈਂਟਸ ਅਤੇ ਹੋਟਲਾਂ ’ਚ ਸਰਵਿਸ ਚਾਰਜ ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ਰ ਜਾਰੀ ਕੀਤੀਆਂ ਹਨ। ਹੁਣ ਤੁਹਾਡੇ ਬਿੱਲ ’ਚ ਸਰਵਿਸ ਚਾਰਜ ਲੱਗ ਕੇ ਨਹੀਂ ਆਵੇਗਾ। ਗਾਈਡਲਾਈਨਜ਼ ਮੁਤਾਬਕ ਹੁਣ ਤੋਂ ਕੋਈ ਵੀ ਰੈਸਟੋਰੈਂਟਸ ਅਤੇ ਹੋਟਲ ਆਪਣੇ ਗਾਹਕਾਂ ਨੂੰ ਸੇਵਾ ਦੇਣ ਬਦਲੇ ਜ਼ਬਰਦਸਤੀ ਸਰਵਿਸ ਚਾਰਜ ਨਹੀਂ ਵਸੂਲ ਸਕਦੇ ਹਨ।

ਇਹ ਵੀ ਪੜ੍ਹੋ : ਚੰਦਰਮਾ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ ਚੀਨ! , NASA ਮੁਖੀ ਨੇ ਦਿੱਤੀ ਚਿਤਾਵਨੀ

ਗਾਈਡਲਾਈਨਜ਼ ਮੁਤਾਬਕ ਸਰਵਿਸ ਚਾਰਜ ਦੇਣਾ ਜਾਂ ਨਾ ਦੇਣਾ ਗਾਹਕ ’ਤੇ ਨਿਰਭਰ ਕਰੇਗਾ, ਰੈਸਟੋਰੈਂਟਸ ਇਸ ਲਈ ਕਿਸੇ ਵੀ ਤਰੀਕੇ ਨਾਲ ਗਾਹਕਾਂ ਨੂੰ ਮਜਬੂਰ ਨਹੀਂ ਕਰ ਸਕਦੇ ਹਨ। ਰੈਸਟੋਰੈਂਟਸ ਅਤੇ ਹੋਟਲਾਂ ਨੂੰ ਗਾਹਕਾਂ ਨੂੰ ਸਪੱਸ਼ਟ ਤੌਰ ’ਤੇ ਦੱਸਣਾ ਹੋਵੇਗਾ ਕਿ ਸਰਵਿਸ ਚਾਰਜ ਬਦਲ, ਸਵੈਇਛੁੱਕ ਅਤੇ ਗਾਹਕ ਦੀ ਮਰਜ਼ੀ ’ਤੇ ਹੈ।

ਰਾਸ਼ਟਰੀ ਖਪਤਕਾਰ ਹੈਲਪਲਾਈਨ ਨੰਬਰ 1915 ’ਤੇ ਦਰਜ ਕਰਵਾ ਸਕਦੇ ਹੋ ਸ਼ਿਕਾਇਤ

ਹੁਕਮ ਮੁਤਾਬਕ ਹੋਟਲ ਅਤੇ ਰੈਸਟੋਰੈਂਟ ਦੇ ਬਿੱਲ ’ਚ ਸਰਵਿਸ ਖਪਤਕਾਰਾਂ ਤੋਂ ਕਿਸੇ ਹੋਰ ਨਾਂ ’ਤੇ ਨਹੀਂ ਲਈ ਜਾ ਸਕਦੀ ਅਤੇ ਨਾ ਹੀ ਇਸ ਨੂੰ ਖਾਣੇ ਦੇ ਬਿੱਲ ’ਚ ਜੋੜਿਆ ਜਾ ਸਕਦਾ ਹੈ। ਸੀ. ਸੀ. ਪੀ. ਏ. ਦੇ ਹੁਕਮ ਮੁਤਾਬਕ ਜੇ ਕੋਈ ਰੈਸਟੋਰੈਂਟ ਆਪਣੇ ਬਿੱਲ ’ਚ ਸਰਵਿਸ ਚਾਰਜ ਲਗਾਉਂਦਾ ਹੈ ਤਾਂ ਗਾਹਕ ਰਾਸ਼ਟਰੀ ਖਪਤਕਾਰ ਹੈਲਪਲਾਈਨ ਨੰਬਰ 1915 ’ਤੇ ਰੈਸਟੋਰੈਂਟ ਦੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ : ਈਕੋ-ਫਰੈਂਡਲੀ ਨਹੀਂ ਹਨ ਇਲੈਕਟ੍ਰਿਕ ਕਾਰਾਂ, ਵਾਤਾਵਰਣ ਨੂੰ ਪਹੁੰਚਾਉਂਦੀਆਂ ਹਨ ਨੁਕਸਾਨ- ਰਿਪੋਰਟ

ਫ੍ਰੇਮਵਰਕ ਲਿਆਏਗਾ ਡੀ. ਓ. ਸੀ. ਏ.

ਖਪਤਕਾਰ ਮਾਮਲਿਆਂ ਦੇ ਵਿਭਾਗ ਯਾਨੀ ਡੀ. ਓ. ਸੀ. ਏ. ਨੇ ਪਹਿਲਾਂ ਕਿਹਾ ਸੀ ਕਿ ਇਹ ਛੇਤੀ ਹੀ ਰੈਸਟੋਰੈਂਟ ਅਤੇ ਹੋਟਲਾਂ ਵਲਂ ਲਗਾਏ ਗਏ ਸਰਵਿਸ ਚਾਰਜ ਦੇ ਸਬੰਧ ’ਚ ਸਟੈਕਹੋਲਡਰਾਂ ਵਲੋਂ ਸਖਤੀ ਨਾਲ ਪਾਲਣਾ ਨੂੰ ਲਾਗੂ ਕਰਨ ਲਈ ਇਕ ਮਜ਼ਬੂਤ ਫ੍ਰੇਮਵਰਕ ਵਿਕਸਿਤ ਕਰੇਗਾ ਕਿਉਂਕਿ ਇਹ ਨਿਯਮਿਤ ਤੌਰ ’ਤੇ ਗਾਹਕਾਂ ਨੂੰ ਨਕਾਰਾਤਮਕ ਤੌਰ ’ਤੇ ਪ੍ਰਭਾਵਿਤ ਕਰਦਾ ਹੈ।

ਰੈਸਟੋਰੈਂਟ ਵਲੋਂ ਲਿਆ ਜਾਣ ਵਾਲਾ ਸਰਵਿਸ ਚਾਰਜ ਪੂਰੀ ਤਰ੍ਹਾਂ ਕਾਨੂੰਨੀ : ਰੈਸਟੋਰੈਂਟ ਐਸੋਸੀਏਸ਼ਨ

ਇਕ ਰਿਪੋਰਟ ਮੁਤਾਬਕ ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ ਯਾਨੀ ਐੱਨ. ਆਰ. ਏ. ਆਈ. ਨੇ ਇਹ ਸਪੱਸ਼ਟ ਕੀਤਾ ਕਿ ਰੈਸਟੋਰੈਂਟਸ ਵਲੋਂ ਲਿਆ ਜਾਣ ਵਾਲਾ ਸਰਵਿਸ ਚਾਰਜ ਪੂਰੀ ਤਰ੍ਹਾਂ ਕਾਨੂੰਨੀ ਹੈ ਅਤੇ ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਹਾਲੇ ਤੱਕ ਇਹ ਤੈਅ ਨਹੀਂ ਕੀਤਾ ਹੈ ਕਿ ਨਵੇਂ ਫ੍ਰੇਮਵਰਕ ਨੂੰ ਅਪਣਾਇਆ ਜਾਵੇ ਜਾਂ ਨਹੀਂ।

ਇਹ ਵੀ ਪੜ੍ਹੋ : ਦਵਾਈਆਂ 'ਤੇ ਸਰਕਾਰ ਦਾ ਵੱਡਾ ਫੈਸਲਾ, NPPA ਨੇ 84 ਦਵਾਈਆਂ ਦੀਆਂ ਕੀਮਤਾਂ ਕੀਤੀਆਂ ਤੈਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News