ਰਿਜ਼ਰਵ ਬੈਂਕ ਭਾਰਤੀ ਅਰਥਵਿਵਸਥਾ ’ਤੇ ਕੋਰੋਨਾ ਵਾਇਰਸ ਦੇ ਪ੍ਰਭਾਵ ’ਤੇ ਗੌਰ ਕਰੇਗਾ

Wednesday, Feb 26, 2020 - 02:02 AM (IST)

ਰਿਜ਼ਰਵ ਬੈਂਕ ਭਾਰਤੀ ਅਰਥਵਿਵਸਥਾ ’ਤੇ ਕੋਰੋਨਾ ਵਾਇਰਸ ਦੇ ਪ੍ਰਭਾਵ ’ਤੇ ਗੌਰ ਕਰੇਗਾ

ਸਿੰਗਾਪੁਰ- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਕਰੰਸੀ ਨੀਤੀ ਕਮੇਟੀ (ਐੱਮ. ਪੀ. ਸੀ.) ਵਿਆਜ ਦਰਾਂ ’ਤੇ ਫੈਸਲਾ ਕਰਨ ਵੇਲੇ ‘ਕੋਵਿਡ-19’ ਇਨਫੈਕਸ਼ਨ ਨਾਲ ਜੁਡ਼ੇ ਘਟਨਾਕ੍ਰਮਾਂ ’ਤੇ ਗੌਰ ਕਰੇਗੀ। ਸਿੰਗਾਪੁਰ ਦੇ ਡੀ. ਬੀ. ਐੱਸ. ਬੈਂਕ ਦੀ ਅੱਜ ਜਾਰੀ ਇਕ ਰਿਪੋਰਟ ’ਚ ਇਹ ਅੰਦਾਜ਼ਾ ਲਾਇਆ ਗਿਆ ਹੈ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਚੀਨ ਤੋਂ ਸਪਲਾਈ ਪ੍ਰਭਾਵਿਤ ਹੋਈ ਹੈ। ਡੀ. ਬੀ. ਐੱਸ. ਬੈਂਕ ਦੀ ਰਿਪੋਰਟ ‘ਭਾਰਤ : ਵਾਧਾ ਅਤੇ ਮਹਿੰਗਾਈ ਟੀਚਾ ਸਮੀਖਿਆ’ ’ਚ ਬੈਂਕ ਦੀ ਅਰਥਸ਼ਾਸਤਰੀ ਰਾਧਿਕਾ ਰਾਓ ਨੇ ਕਿਹਾ ਕਿ ਚੀਨ ਤੋਂ ਸਪਲਾਈ ’ਚ ਰੁਕਾਵਟ ਨਾਲ ਭਾਰਤ ’ਤੇ ਇਸ ਦਾ ਪ੍ਰਭਾਵ ਪੈ ਰਿਹਾ ਹੈ। ਇਸ ਤੋਂ ਇਲਾਵਾ ਖੇਤਰੀ ਕੰਪਨੀਆਂ ਵੀ ਇਸ ਤੋਂ ਪ੍ਰਭਾਵਿਤ ਹੋਈਆਂ ਹਨ ਜੋ ਸ਼ੁੱਧ ਰੂਪ ’ਚ ਚੀਨ ਤੋਂ ਦਰਾਮਦ ਕਰਦੀਆਂ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਜੇਕਰ ਇਸ ਦਾ ਅਸਰ 2020 ਦੀ ਦੂਜੀ ਤਿਮਾਹੀ (ਅਪ੍ਰੈਲ-ਜੂਨ) ਤਕ ਰਹਿੰਦਾ ਹੈ ਤਾਂ ਉਤਪਾਦਨ ’ਚ ਦੇਰੀ ਨਾਲ ਅਸਥਾਈ ਤੌਰ ’ਤੇ ਕੀਮਤਾਂ ’ਚ ਵੀ ਵਾਧਾ ਹੋਵੇਗਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਐੱਮ. ਪੀ. ਸੀ. ਕੋਵਿਡ-19 ਨਾਲ ਜੁਡ਼ੇ ਘਟਨਾਕ੍ਰਮਾਂ ’ਤੇ ਗੌਰ ਕਰੇਗੀ।


author

Gurdeep Singh

Content Editor

Related News