SBI ਤੋਂ ਬਾਅਦ ਇਸ ਬੈਂਕ ''ਤੇ RBI ਇਸ ਕਾਰਨ ਲਗਾ ਸਕਦਾ ਹੈ ਭਾਰੀ ਜੁਰਮਾਨਾ

Monday, Feb 18, 2019 - 06:27 PM (IST)

SBI ਤੋਂ ਬਾਅਦ ਇਸ ਬੈਂਕ ''ਤੇ RBI ਇਸ ਕਾਰਨ ਲਗਾ ਸਕਦਾ ਹੈ ਭਾਰੀ ਜੁਰਮਾਨਾ

ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ (yes) ਯੈੱਸ ਬੈਂਕ 'ਤੇ ਗੁਪਤਤਾ ਮਾਨਕੋ ਦੀ ਉਲੰਘਣਾ ਕਰਨ ਦੇ ਦੋਸ਼ 'ਚ ਜੁਰਮਾਨਾ ਲਗਾ ਸਕਦਾ ਹੈ। ਦਰਅਸਰ RBI ਨਿੱਜੀ ਬੈਂਕ ਦੇ ਨਾਲ ਸੂਚਨਾਵਾਂ ਦੇ ਆਦਾਨ-ਪ੍ਰਦਾਨ ਦੇ ਮਾਨਕਾਂ ਦੀ ਉਲੰਘਣਾ ਕਰਨ ਲਈ ਯੈੱਸ ਬੈਂਕ 'ਤੇ ਜੁਰਮਾਨਾ ਲਗਾ ਸਕਦਾ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਬੈਂਕ ਇਸ ਨੂੰ ਬਾਜ਼ਾਰ ਕੇਂਦਰੀ ਸੂਚਨਾ ਮੰਨਦਾ ਹੈ। ਜਿਸ ਦਾ ਟੀਚਾ ਸਟਾਕ ਨੂੰ ਵਾਧਾ ਦੇਣਾ ਹੈ।
RBI ਦੇ ਆਦੇਸ਼ ਤੋਂ ਬਾਅਦ ਬੈਂਕ ਨੂੰ ਕੇਂਦਰੀ ਬੈਂਕ ਦੀ ਚੇਤਾਵਨੀ ਦਾ ਖੁਲਾਸਾ ਕਰਨਾ ਪਿਆ ਅਤੇ ਉਸ ਦੇ ਸਟਾਕ ਦੀ ਕੀਮਤ 1.72 ਫੀਸਦੀ ਡਿੱਗ ਕੇ 15 ਫਰਵਰੀ ਨੂੰ 217.45 ਰੁਪਏ 'ਤੇ ਗਈ। ਇਹ ਯੈੱਸ ਬੈਂਕ ਵਲੋਂ NPS 'ਚ ਬਦਲਾਅ ਨੂੰ ਲੈ ਕੇ ਇਸ ਦੇ ਸਮਾਧਾਨ 'ਚ ਆਰ.ਬੀ.ਆਈ. ਦੇ ਆਕਲਨ ਦਾ ਖੁਲਾਸੇ ਕੀਤੇ ਜਾਣ 'ਤੇ ਬੈਂਕ ਦੇ ਸ਼ੇਅਰ 'ਚ 14 ਫਰਵਰੀ ਨੂੰ 31 ਫੀਸਦੀ ਦਾ ਉਛਾਲ ਆਇਆ।
ਯੈੱਸ ਬੈਂਕ ਨੇ ਆਰ.ਬੀ.ਆਈ. ਦੇ ਨਾਲ ਇਸ ਦੀ ਸੂਚਨਾਵਾਂ ਦੇ ਆਦਾਨ-ਪ੍ਰਦਾਨ ਨੂੰ ਜ਼ਿਆਦਾ ਕਰ ਦਿੱਤਾ। ਜਿਸ 'ਚ ਇਸ ਨੇ ਕਿਹਾ ਕਿ ਕੇਂਦਰੀ ਬੈਂਕ ਨੇ 2017-18 'ਚ ਅਚੱਲ ਜਾਇਦਾਦ 'ਚ ਕੋਈ ਬਦਲਾਅ ਨਹੀਂ ਕੀਤਾ ਪਾਇਆ ਗਿਆ। ਇਸ ਦੇ ਤੁਰੰਤ ਬਾਅਦ ਇਸ ਦੇ ਸ਼ੇਅਰ 'ਚ ਉਛਾਲ ਆ ਗਿਆ। ਜਿਸ ਨਾਲ ਉਹ ਸਿਖਰ ਬੈਂਕ ਦੀ ਨਜ਼ਰ 'ਚ ਆ ਗਿਆ। ਕੇਂਦਰ ਬੈਂਕ ਨੇ ਪਹਿਲੀ ਵਾਰ ਇਸ ਤਰੀਕੇ ਨਾਲ ਯੈੱਸ ਬੈਂਕ ਨੂੰ ਕਿਹਾ ਕਿ ਜੋਖਿਮ ਆਕਲਨ ਰਿਪੋਰਟ ਗੁਪਤ ਦਸਤਾਵੇਜ਼ ਹੁੰਦੀ ਹੈ ਅਤੇ ਬੈਂਕ ਵਲੋਂ ਇਸ ਦਾ ਖੁਲਾਸਾ ਜਾਣਬੁੱਝ ਗੁਮਰਾਹ ਕਰਨ ਲਈ ਕੀਤਾ ਗਿਆ।
ਸੰਸਥਾਨਕ ਸ਼ੇਅਰ ਧਾਰਕ ਪ੍ਰੋਗਰਾਮ ਇਨਗਨਰਨ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀਰਾਮ ਸੁਬਹਮਣਿਅਮ ਨੇ ਦੱਸਿਆ ਕਿ ਕੇਂਦਰੀ ਬੈਂਕ ਇਸ ਮਾਮਲੇ 'ਚ ਜੁਰਮਾਨਾ ਲਗਾ ਸਕਦਾ ਹੈ। ਜੋ ਬਹੁਤ ਜ਼ਿਆਦਾ ਰਕਮ ਨਹੀਂ ਹੋਵੇਗੀ। ਪਿਛਲੇ ਇਕ ਮਹੀਨੇ 'ਚ ਆਰ.ਬੀ.ਆਈ. ਨੇ ਇਸ ਨੂੰ ਲੈ ਕੇ ਕਈ ਬੈਂਕਾਂ 'ਤੇ ਜੁਰਮਾਨਾ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਨ੍ਹਾਂ ਵੱਡਾ ਦੋਸ਼ ਨਹੀਂ ਹੈ ਕਿ ਆਰ.ਬੀ.ਆਈ। ਬੈਂਕ ਦਾ ਲਾਇਸੰਸ ਰੱਦ ਕਰ ਦੇਵੇਗਾ ਅਤੇ ਇਹ ਸਿਰਫ ਸੰਕੇਤ ਹੈ ਕਿ ਉਲੰਘਣ ਹੋਇਆ ਹੈ।
ਹਾਲ ਹੀ 'ਚ ਆਰ.ਬੀ.ਆਈ. ਨੇ ਵੱਡੇ ਖੇਤਰ ਦੀਆਂ 4 ਬੈਂਕਾਂ 'ਤੇ ਪੰਜ ਕਰੋੜ ਦਾ ਜੁਰਮਾਨਾ ਲਗਾਇਆ। ਕਾਰਪੋਰੇਸ਼ਨ ਬੈਂਕ 'ਤੇ ਦੋ ਕਰੋੜ ਰੁਪਏ ਅਤੇ ਭਾਰਤੀ ਸਟੇਟ ਬੈਂਕ, ਬੈਂਕ ਆਫ ਬੜੌਦਾ ਅਤੇ ਯੂਨੀਅਨ ਬੈਂਕ ਆਫ ਇੰਡੀਆ 'ਤੇ ਇਕ-ਇਕ ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ।
 


Related News