ਨੋਇਡਾ ’ਚ ਰੇਰਾ ਨੇ ਬਕਾਇਆ ਰਾਸ਼ੀ ’ਤੇ ਲਿਆ ਐੱਕਸ਼ਨ, ਸੁਪਰਟੈੱਕ ਅਤੇ JP ਐਸੋਸੀਏਟ ਦੇ ਦਫ਼ਤਰ ਕੀਤੇ ਸੀਲ
Thursday, Sep 14, 2023 - 10:59 AM (IST)
ਨਵੀਂ ਦਿਲੀ (ਇੰਟ.)- ਡਿਫਾਲਟਰ ਬਿਲਡਰ ਖ਼ਿਲਾਫ਼ ਆ ਰਹੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਦੇ ਹੋਏ ਰੇਰਾ ਨੇ ਉਨ੍ਹਾਂ 'ਤੇ ਆਰ. ਸੀ. ਜਾਰੀ ਕਰ ਰਿਹਾ ਹੈ ਅਤੇ ਇਸ ਕੜੀ ’ਚ ਰੇਰਾ ਨੇ ਕਾਫ਼ੀ ਦਿਨ ਪਹਿਲਾਂ ਸੁਪਰਟੈੱਕ ਅਤੇ ਜੇ. ਪੀ. ਬਿਲਡਰ ਖ਼ਿਲਾਫ਼ 35-35 ਕਰੋੜ ਦੀ ਆਰ. ਸੀ. ਜਾਰੀ ਕੀਤੀ ਸੀ। ਇਸ ਆਰ. ਸੀ. ਦੀ ਰਕਮ ਜਮ੍ਹਾ ਨਾ ਕਰਵਾਉਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕਰਦੇ ਹੋਏ ਦੋਵਾਂ ਬਿਲਡਰਾਂ ਦੇ ਸੇਲਸ ਦਫ਼ਤਰ ਨੂੰ ਸੀਲ ਕਰ ਦਿੱਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਕਰਵਾਈ ਸੁਪਰਟੈੱਕ ਲਿਮਟਿਡ ਅਤੇ ਜੇ. ਪੀ. ਐਸੋਸੀਏਟ ਦੋਵਾਂ ਬਿਲਡਰਾਂ ਖ਼ਿਲਾਫ਼ ਕੀਤੀ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ
ਇਸ ਮਾਮਲੇ ਦੇ ਸਬੰ ਵਿੱਚ ਐੱਸ. ਡੀ. ਐੱਮ. ਦਾਦਰੀ ਆਲੋਕ ਗੁਪਤਾ ਨੇ ਦੱਸਿਆ ਕਿ ਦੋਵੇਂ ਬਿਲਡਰਾਂ ਨੂੰ ਕਈ ਵਾਰ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਦਾ ਨਾ ਤਾਂ ਜਵਾਬ ਦਿੱਤਾ ਗਿਆ ਅਤੇ ਨਾ ਪੈਸੇ ਜਮ੍ਹਾ ਕੀਤੇ ਗਏ। ਇਸ ਤੋਂ ਬਾਅਦ ਪ੍ਰਸ਼ਾਸਨ ਦੀ ਟੀਮ ਮੰਗਲਵਾਰ ਨੂੰ ਐਕਸ਼ਨ ਲੈਂਦੇ ਹੋਏ ਸੈਕਟਰ 96 ਸਥਿਤ ਸੁਪਰਟੈੱਕ ਅਤੇ ਸੈਕਟਰ 128 ਸਥਿਤ ਜੇ. ਪੀ. ਦੇ ਦਫ਼ਤਰ ਪਹੁੰਚ ਗਈ ਅਤੇ ਕਰਮਚਾਰੀਆਂ ਨੂੰ ਬਾਹਰ ਕੱਢ ਕੇ ਦੋਵੇਂ ਦਫ਼ਤਰ ਸੀਲ ਕਰ ਦਿੱਤੇ।
ਇਹ ਵੀ ਪੜ੍ਹੋ : RBI ਨੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਲੋਨ ਨੂੰ ਲੈ ਕੇ ਬੈਂਕਾਂ ਨੂੰ ਜਾਰੀ ਕੀਤੇ ਇਹ ਸਖ਼ਤ ਹੁਕਮ
ਇਸ ਦੌਰਾਨ ਐੱਸ. ਡੀ. ਐੱਮ. ਨੇ ਦੱਸਿਆ ਕਿ ਵੇਵ ਗਰੁੱਪ ’ਤੇ ਵੀ 50 ਕਰੋੜ ਰੁਪਏ ਤੋਂ ਜ਼ਿਆਦਾ ਦਾ ਬਕਾਇਆ ਹੈ। ਗਰੁੱਪ ਦੀਆਂ 38 ਦੁਕਾਨਾਂ ਦੀ 2 ਵਾਰ ਨੀਲਾਮੀ ਆਯੋਜਿਤ ਕੀਤੀ ਗਈ ਪਰ ਕੋਈ ਬੋਲੀਦਾਤਾ ਨਹੀਂ ਆਇਆ। ਇਸ ਸਬੰਧ ’ਚ ਪ੍ਰਸ਼ਾਸਨ ਨੇ ਰੇਰਾ ਅਤੇ ਡੀ. ਐੱਮ. ਨੂੰ ਰਿਪੋਰਟ ਭੇਜ ਕੇ ਮਾਰਗਦਰਸ਼ਨ ਮੰਗਿਆ ਹੈ। ਐੱਸ. ਡੀ. ਐੱਮ. ਦਾਦਰੀ ਨੇ ਦੱਸਿਆ ਕਿ ਮਹਾਗੁਨ ’ਤੇ ਰੇਰਾ ਦਾ ਕਰੀਬ 5 ਕਰੋੜ, ਅਜਨਾਰਾ ’ਤੇ 2.5 ਕਰੋੜ, ਇਕੋ ਗਰੀਨ ’ਤੇ 2.5 ਕਰੋੜ ਅਤੇ ਗ੍ਰੇਨਾਈਟ ਹਿਲਸ ’ਤੇ 1.5 ਕਰੋੜ ਦਾ ਬਕਾਇਆ ਹੈ। ਇਸ ਦੌਰਾਨ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਨੇ 48 ਘੰਟਿਆਂ ’ਚ ਬਕਾਇਆ ਰਾਸ਼ੀ ਨਾ ਦਿੱਤੀ ਤਾਂ ਉਹਨਾਂ ਦੇ ਦਫ਼ਤਰ ਸੀਲ ਕਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ : G20 ਸੰਮੇਲਨ: ਇਤਰ, ਚਾਹ ਪੱਤੀ ਤੋਂ ਲੈ ਕੇ ਸ਼ਹਿਦ ਤੱਕ, ਭਾਰਤ ਨੇ ਵਿਦੇਸ਼ੀ ਮਹਿਮਾਨਾਂ ਨੂੰ ਦਿੱਤੇ ਖ਼ਾਸ ਤੋਹਫ਼ੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8