GST ਦਰ ਨੂੰ ਤਰਕਸੰਗਤ ਬਣਾਉਣ ਦੀ ਰਿਪੋਰਟ ਆਖਰੀ ਪੜਾਅ ’ਚ : CBIC ਮੁਖੀ ਅਗਰਵਾਲ

Thursday, Feb 06, 2025 - 12:53 PM (IST)

GST ਦਰ ਨੂੰ ਤਰਕਸੰਗਤ ਬਣਾਉਣ ਦੀ ਰਿਪੋਰਟ ਆਖਰੀ ਪੜਾਅ ’ਚ : CBIC ਮੁਖੀ ਅਗਰਵਾਲ

ਨਵੀਂ ਦਿੱਲੀ (ਭਾਸ਼ਾ) - ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ (ਸੀ. ਬੀ. ਆਈ. ਸੀ.) ਦੇ ਚੇਅਰਮੈਨ ਸੰਜੇ ਕੁਮਾਰ ਅਗਰਵਾਲ ਨੇ ਕਿਹਾ ਕਿ ਜੀ. ਐੱਸ. ਟੀ. ਦਰ ਨੂੰ ਤਰਕਸੰਗਤ ਬਣਾਉਣ ਲਈ ਗਠਿਤ ਮੰਤਰੀ ਸਮੂਹ ਆਪਣੇ ਕੰਮ ’ਚ ਲੱਗਾ ਹੋਇਆ ਹੈ ਅਤੇ ਇਸ ’ਤੇ ਰਿਪੋਰਟ ਆਖਰੀ ਪੜਾਅ ’ਚ ਹੈ। ਇਸ ਨੂੰ ਛੇਤੀ ਹੀ ਜੀ. ਐੱਸ. ਟੀ. (ਵਸਤੂ ਅਤੇ ਸੇਵਾ ਕਰ) ਕੌਂਸਲ ਦੇ ਸਾਹਮਣੇ ਰੱਖੇ ਜਾਣ ਦੀ ਉਮੀਦ ਹੈ। ਡਾਇਰੈਕਟ ਟੈਕਸ ਮੋਰਚੇ ’ਤੇ ਆਮਦਨ ਟੈਕਸ ਦੀਆਂ ਦਰਾਂ ’ਚ ਛੋਟ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਖਪਤਕਾਰ ਮੰਗ ਨੂੰ ਹੋਰ ਰਫ਼ਤਾਰ ਦੇਣ ਲਈ ਜੀ. ਐੱਸ. ਟੀ. ਦਰਾਂ ਨੂੰ ਤਰਕਸੰਗਤ ਬਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਰਡ,  ਜਾਣੋ 10 ਗ੍ਰਾਮ Gold ਦੀ ਕੀਮਤ

ਜੀ. ਐੱਸ. ਟੀ. ਮੌਜੂਦਾ ਸਮੇਂ ’ਚ ਚਾਰ-ਪੱਧਰੀ ਟੈਕਸ ਢਾਂਚਾ ਹੈ, ਜਿਸ ’ਚ 5, 12, 18 ਅਤੇ 28 ਫ਼ੀਸਦੀ ਦੇ 4 ‘ਸਲੈਬ’ ਹਨ। ਲਗ਼ਜ਼ਰੀ ਅਤੇ ਸਮਾਜ ਦੇ ਨਜ਼ਰੀਏ ਤੋਂ ਨੁਕਸਾਨਦੇਹ ਵਸਤਾਂ ’ਤੇ ਸਭ ਤੋਂ ਜ਼ਿਆਦਾ 28 ਫ਼ੀਸਦੀ ਟੈਕਸ ਲਾਇਆ ਜਾਂਦਾ ਹੈ।

ਦੂਜੇ ਪਾਸੇ ਪੈਕਿੰਗ ਵਾਲੇ ਖੁਰਾਕੀ ਪਦਾਰਥਾਂ ਅਤੇ ਜ਼ਰੂਰੀ ਵਸਤਾਂ ’ਤੇ ਸਭ ਤੋਂ ਘੱਟ 5 ਫ਼ੀਸਦੀ ਟੈਕਸ ਲੱਗਦਾ ਹੈ। ਰਿਪੋਰਟ ਆਉਣ ’ਚ ਦੇਰੀ ਦੇ ਸਵਾਲ ’ਤੇ ਅਗਰਵਾਲ ਨੇ ਕਿਹਾ ਕਿ ਜੀ. ਐੱਸ. ਟੀ. ’ਚ ਦਰਾਂ ਨੂੰ ਤਰਕਸੰਗਤ ਬਣਾਉਣ ਲਈ ਲੱਗਭਗ 3 ਸਾਲ ਪਹਿਲਾਂ ਮੰਤਰੀ ਸਮੂਹ ਦਾ ਗਠਨ ਕੀਤਾ ਗਿਆ ਸੀ। ਬਾਅਦ ’ਚ ਉਸ ਦਾ ਘੇਰਾ ਵਧਾਇਆ ਗਿਆ, ਨਿਯਮ ਤੇ ਸ਼ਰਤਾਂ ’ਚ ਬਦਲਾਅ ਹੋਏ। ਮੈਂਬਰਾਂ ’ਚ ਬਦਲਾਅ ਆਇਆ। ਇਸ ਨਾਲ ਰਿਪੋਰਟ ਆਉਣ ’ਚ ਦੇਰੀ ਹੋਈ ਹੈ ਪਰ ਹੁਣ ਇਹ ਆਖਰੀ ਪੜਾਅ ’ਚ ਹੈ।

ਇਹ ਵੀ ਪੜ੍ਹੋ :     Mobile ਤੁਹਾਡੀ ਨਿੱਜੀ ਗੱਲਬਾਤ ਨੂੰ ਕਰ ਰਿਹੈ ਲੀਕ! ਬਚਨ ਲਈ ਅਪਣਾਓ ਇਹ ਆਸਾਨ ਟਿੱਪਸ

ਇਹ ਪੁੱਛੇ ਜਾਣ ’ਤੇ ਕਿ ਕੀ ਜੀ. ਐੱਸ. ਟੀ. ਕੌਂਸਲ ਦੀ ਅਗਲੀ ਬੈਠਕ ’ਚ ਰਿਪੋਰਟ ਪੇਸ਼ ਕੀਤੀ ਜਾਵੇਗੀ, ਅਗਰਵਾਲ ਨੇ ਕਿਹਾ, “ਅਜੇ ਮੰਤਰੀ ਸਮੂਹ ਆਪਣਾ ਕੰਮ ਕਰ ਰਿਹਾ ਹੈ ਅਤੇ ਉਸ ਬਾਰੇ ਇਸ ਸਮੇਂ ਕੁਝ ਵੀ ਕਹਿਣਾ ਸਹੀ ਨਹੀਂ ਹੋਵੇਗਾ।”

ਅਮਰੀਕਾ ਤੋਂ ਭਾਰਤ ਨੂੰ ਚਿੰਤਾ ਨਹੀਂ

ਅਮਰੀਕਾ ਦੇ ਕੁਝ ਦੇਸ਼ਾਂ ਖਿਲਾਫ ਟੈਰਿਫ ’ਚ ਚੋਖੇ ਵਾਧੇ ਨਾਲ ਇਕ ਤਰ੍ਹਾਂ ਵਪਾਰ ਜੰਗ ਸ਼ੁਰੂ ਕਰਨ ’ਤੇ ਅਗਰਵਾਲ ਨੇ ਕਿਹਾ ਕਿ ਅਮਰੀਕਾ ਤੋਂ ਦਰਾਮਦੀ ਉਤਪਾਦਾਂ ’ਤੇ ਟੈਰਿਫ ਦਰਾਂ ਪਹਿਲਾਂ ਤੋਂ ਹੀ ਘੱਟ ਹਨ, ਲਿਹਾਜ਼ਾ, ਭਾਰਤ ਤੋਂ ਬਰਾਮਦ ਹੋਣ ਵਾਲੇ ਸਾਮਾਨ ’ਤੇ ਅਮਰੀਕਾ ’ਚ ਜ਼ਿਆਦਾ ਟੈਰਿਫ ਲਾਉਣ ਦਾ ਕੋਈ ਮਤਲਬ ਨਹੀਂ ਨਜ਼ਰ ਆਉਂਦਾ।

ਇਹ ਵੀ ਪੜ੍ਹੋ :     ਪੈਨ ਕਾਰਡ ਨਾਲ ਜੁੜੀ ਇਹ ਗਲਤੀ ਪੈ ਸਕਦੀ ਹੈ ਭਾਰੀ, ਲੱਗ ਸਕਦੈ 10,000 ਰੁਪਏ ਦਾ ਜੁਰਮਾਨਾ...

ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਜਿਹੜੇ ਉਤਪਾਦ ਦਰਾਮਦ ਹੁੰਦੇ ਹਨ, ਉਨ੍ਹਾਂ ’ਚੋਂ ਜੇਕਰ ਟਾਪ 30 ਉਤਪਾਦਾਂ ਨੂੰ ਲਈਏ, ਤਾਂ ਉਨ੍ਹਾਂ ’ਤੇ ਟੈਰਿਫ ਕੋਈ ਜ਼ਿਆਦਾ ਨਹੀਂ ਹੈ। ਉਦਾਹਰਣ ਲਈ ਸਭ ਤੋਂ ਜ਼ਿਆਦਾ ਦਰਾਮਦ ਹੋਣ ਵਾਲਾ ਕੱਚਾ ਤੇਲ ਹੈ, ਉਸ ’ਤੇ ਟੈਰਿਫ ਸਿਰਫ 1 ਰੁਪਇਆ ਪ੍ਰਤੀ ਟਨ ਹੈ। ਇਸੇ ਤਰ੍ਹਾਂ ਐੱਲ. ਐੱਨ. ਜੀ. ’ਤੇ 5 ਫ਼ੀਸਦੀ, ਕੋਲੇ ’ਤੇ 2.5 ਫ਼ੀਸਦੀ, ਹਵਾਈ ਜਹਾਜ਼ ’ਤੇ 3 ਫ਼ੀਸਦੀ, ਕੱਚੇ ਹੀਰੇ ’ਤੇ ‘ਸਿਫ਼ਰ’ ਫ਼ੀਸਦੀ ਅਤੇ ਤਰਾਸ਼ੇ ਗਏ ਹੀਰਿਆਂ ’ਤੇ 5 ਫ਼ੀਸਦੀ ਟੈਰਿਫ ਹੈ।

ਉਨ੍ਹਾਂ ਕਿਹਾ ਕਿ ਜਦੋਂ ਅਸੀਂ ਬਹੁਤ ਜ਼ਿਆਦਾ ਟੈਰਿਫ ਨਹੀਂ ਲਾਇਆ ਤਾਂ ਮੇਰੇ ਹਿਸਾਬ ਨਾਲ ਅਜਿਹੇ ’ਚ ਕੋਈ ਮਾਮਲਾ ਨਹੀਂ ਬਣਦਾ ਹੈ ਕਿ ਭਾਰਤ ਤੋਂ ਅਮਰੀਕਾ ਨੂੰ ਬਰਾਮਦ ਹੋਣ ਵਾਲੇ ਉਤਪਾਦਾਂ ’ਤੇ ਜ਼ਿਆਦਾ ਟੈਰਿਫ ਲਾਇਆ ਜਾਵੇ। ਹਾਲਾਂਕਿ ਇਹ ਤਾਂ ਭਵਿੱਖ ਹੀ ਦੱਸੇਗਾ ਕਿ ਇਸ ਮਾਮਲੇ ’ਚ ਕੀ ਹੁੰਦਾ ਹੈ।

ਇਹ ਵੀ ਪੜ੍ਹੋ :      ਯੂਟਿਊਬਰ ਫਿਲਮ ਦਾ ਝਾਂਸਾ ਦੇ ਕੇ ਨੌਜਵਾਨਾਂ ਦੀ ਬਣਾਉਂਦਾ ਅਸ਼ਲੀਲ ਫਿਲਮ ਤੇ ਫਿਰ....
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News