ਚਾਲੂ ਮਾਲੀ ਸਾਲ ਦਾ ਆਮਦਨ ਟੈਕਸ ਕੁਲੈਕਸ਼ਨ ਟੀਚਾ ਹਾਸਲ ਕਰਨ ਦਾ ਭਰੋਸਾ : ਰਵੀ ਅਗਰਵਾਲ

Monday, Nov 17, 2025 - 07:00 PM (IST)

ਚਾਲੂ ਮਾਲੀ ਸਾਲ ਦਾ ਆਮਦਨ ਟੈਕਸ ਕੁਲੈਕਸ਼ਨ ਟੀਚਾ ਹਾਸਲ ਕਰਨ ਦਾ ਭਰੋਸਾ : ਰਵੀ ਅਗਰਵਾਲ

ਨਵੀਂ ਦਿੱਲੀ (ਭਾਸ਼ਾ) - ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀ. ਬੀ. ਡੀ. ਟੀ.) ਦੇ ਚੇਅਰਮੈਨ ਰਵੀ ਅਗਰਵਾਲ ਨੇ ਮਾਲੀ ਸਾਲ 2025-26 ਲਈ ਬਜਟ ’ਚ ਨਿਰਧਾਰਤ 25.20 ਲੱਖ ਕਰੋਡ਼ ਰੁਪਏ ਦੇ ਆਮਦਨ ਟੈਕਸ ਕੁਲੈਕਸ਼ਨ ਟੀਚੇ ਨੂੰ ਹਾਸਲ ਕਰ ਲੈਣ ਦੀ ਸੋਮਵਾਰ ਨੂੰ ਉਮੀਦ ਪ੍ਰਗਟਾਈ।

ਇਹ ਵੀ ਪੜ੍ਹੋ :    ਪੋਤੇ ਨੂੰ ਮਿਲੀ ਦਾਦਾ ਜੀ ਦੀ 1996 ਦੀ SBI ਪਾਸਬੁੱਕ, ਬੈਂਕ 'ਚ ਜਮ੍ਹਾਂ ਰਕਮ ਦੇਖ ਕੇ ਉੱਡੇ ਹੋਸ਼...

ਰਿਫੰਡ ਜਾਰੀ ਕਰਨ ’ਚ ਦੇਰੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਵਿਭਾਗ ਕੁਝ ਰਿਫੰਡ ਦਾਅਵਿਆਂ ਦਾ ਵਿਸ਼ਲੇਸ਼ਣ ਕਰ ਰਿਹਾ ਹੈ, ਜੋ ਉੱਚ ਰਾਸ਼ੀ ਦੇ ਸਨ ਜਾਂ ਜਿਨ੍ਹਾਂ ਨੂੰ ਪ੍ਰਣਾਲੀ ਨੇ ਲਾਲ ਝੰਡੀ ਵਿਖਾ ਦਿੱਤੀ ਸੀ। ਕਰਦਾਤਿਆਂ ਨੂੰ ਵੀ ਕਿਹਾ ਗਿਆ ਹੈ ਕਿ ਜੇਕਰ ਉਹ ਕੁਝ ਭੁੱਲ ਗਏ ਹਨ ਤਾਂ ਸੋਧ ਕੇ ਰਿਟਰਨ ਦਾਖਲ ਕਰਨ।

ਇਹ ਵੀ ਪੜ੍ਹੋ :    ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗਾ ਸੋਨਾ, ਚਾਂਦੀ ਹੋਈ ਮਹਿੰਗੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ

ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ (ਆਈ. ਆਈ. ਟੀ. ਐੱਫ.) ’ਚ ਕਰਦਾਤਿਆਂ ਦੇ ‘ਲਾਊਂਜ’ ਦੇ ਉਦਘਾਟਨ ਦੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ’ਚ ਅਗਰਵਾਲ ਨੇ ਕਿਹਾ, ‘‘ਘੱਟ ਰਾਸ਼ੀ ਦੇ ਰਿਫੰਡ ਜਾਰੀ ਕੀਤੇ ਜਾ ਰਹੇ ਹਨ। ਅਸੀਂ ਵਿਸ਼ਲੇਸ਼ਣ ਕੀਤਾ ਅਤੇ ਪਾਇਆ ਕਿ ਕੁਝ ਗਲਤ ਰਿਫੰਡ ਜਾਂ ਕਟੌਤੀਆਂ ਦਾ ਦਾਅਵਾ ਕੀਤਾ ਜਾ ਰਿਹਾ ਸੀ, ਇਸ ਲਈ ਇਹ ਇਕ ਨਿਰੰਤਰ ਪ੍ਰਕਿਰਿਆ ਹੈ। ਸਾਨੂੰ ਉਮੀਦ ਹੈ ਕਿ ਬਾਕੀ ਰਿਫੰਡ ਇਸ ਮਹੀਨੇ ਜਾਂ ਦਸੰਬਰ ਤੱਕ ਜਾਰੀ ਕਰ ਦਿੱਤੇ ਜਾਣਗੇ।

ਇਹ ਵੀ ਪੜ੍ਹੋ :    ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਜਾਣੋ ਰਿਕਾਰਡ ਪੱਧਰ ਤੋਂ ਹੁਣ ਤੱਕ ਕਿੰਨੀ ਡਿੱਗ ਚੁੱਕੀ ਹੈ Gold ਦੀ ਕੀਮਤ

ਕੁਲੈਕਸ਼ਨ ਦੇ ਸਬੰਧ ’ਚ ਅਗਰਵਾਲ ਨੇ ਕਿਹਾ ਕਿ ਡਾਇਰੈਕਟ ਟੈਕਸ ਕੁਲੈਕਸ਼ਨ ਪਿਛਲੇ ਸਾਲ ਦੇ ਮੁਕਾਬਲੇ 6.99 ਫ਼ੀਸਦੀ ਦੀ ਦਰ ਨਾਲ ਵਧ ਰਹੀ ਹੈ, ਜੋ ਇਕ ਉਤਸਾਹਜਨਕ ਰੁਝਾਨ ਹੈ। ਉਨ੍ਹਾਂ ਕਿਹਾ, ‘‘ਸਾਨੂੰ ਉਮੀਦ ਹੈ ਕਿ ਸਾਲ ਦੇ ਅੰਤ ਤੱਕ ਅਸੀਂ ਟੀਚਾ ਹਾਸਲ ਕਰ ਲਵਾਂਗੇ। ਕਰਦਾਤਿਆਂ ਦੀ ਪ੍ਰਤੀਕਿਰਆ ਵੀ ਚੰਗੀ ਰਹੀ ਹੈ।’’

ਇਹ ਵੀ ਪੜ੍ਹੋ :     RBI ਦਾ ਇਤਿਹਾਸਕ ਫ਼ੈਸਲਾ : SBI, HDFC, ICICI ਸਮੇਤ ਸਾਰੇ ਬੈਂਕਾਂ 'ਚ ਕੀਤਾ ਅਹਿਮ ਬਦਲਾਅ

ਇਹ ਵੀ ਪੜ੍ਹੋ :    Gold ਦਾ U-Turn, ਧੜੰਮ ਡਿੱਗੀਆਂ ਸੋਨੇ ਦੀਆਂ ਕੀਮਤਾਂ, ਜਾਣੋ ਕਿੰਨੇ ਘਟੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News