Renault ਜਲਦੀ ਹੀ ਭਾਰਤ ''ਚ ਪੇਸ਼ ਕਰੇਗੀ ਆਪਣੀ ਨਵੀਂ ਇਲੈਕਟ੍ਰਿਕ ਕਾਰ
Sunday, Jan 07, 2018 - 11:14 AM (IST)

ਜਲੰਧਰ- ਭਾਰਤ 'ਚ ਇਲੈਕਟ੍ਰਿਕ ਵਾਹਨਾਂ ਦੇ ਵਧਦੇ ਹੋਏ ਰੁਝਾਣ ਨੂੰ ਦੇਖਦੇ ਹੋਏ ਰੈਨੋ ਜਲਦੀ ਹੀ ਆਪਣੀ ਨਵੀਂ ਇਲੈਕਟ੍ਰਿਕ ਕਾਰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਕਾਰ ਦਾ ਨਾਂ Zoe ਹੋਵੇਗਾ ਅਤੇ ਇਸ ਨੂੰ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਆਪਣੀ ਇਸ ਨਵੀਂ ਕਾਰ ਨੂੰ ਫਰਵਰੀ 'ਚ ਹੋਣ ਵਾਲੇ 2018 ਆਟੋ ਐਕਸਪੋ 'ਚ ਪੇਸ਼ ਕਰੇਗੀ।
ਕੀਮਤ
ਮੰਨਿਆ ਜਾ ਰਿਹਾ ਹੈ ਕਿ ਭਾਰਤ 'ਚ ਇਸ ਕਾਰ ਦੀ ਕੀਮਤ 8 ਲੱਖ ਰੁਪਏ ਹੋ ਸਕਦੀ ਹੈ। ਹਾਲਾਂਕਿ ਕੰਪਨੀ ਨੇ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ।
ਫੀਚਰਸ
ਇਸ ਕਾਰ ਦੇ ਫੀਚਰਸ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਵਿਚ 41kWh ਦੀ ਬੈਟਰੀ ਦਿੱਤੀ ਹੈ। ਉਥੇ ਹੀ ਇੰਟਰਨੈਸ਼ਨਲ ਮਾਰਕੀਟ 'ਚ ਵਿਕਣ ਵਾਲੀ ਇਸ ਕਾਰ 'ਚ 16-ਇੰਚ ਦੇ ਅਲੌਏ ਵ੍ਹੀਲ, ਪੁੱਸ਼ ਬਟਨ ਨਾਲ ਸ਼ੁਰੂ ਅਤੇ ਬੰਦ, ਰਿਅਰ ਪਾਰਕਿੰਗ ਕੈਮਰਾ ਵਰਗੇ ਫੀਚਰ ਮਿਲਦੇ ਹਨ। ਇਸ ਤੋਂ ਇਲਾਵਾ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਕਾਰ ਇਕ ਵਾਰ ਫੁੱਲ ਚਾਰਜ ਹੋ ਕੇ 300 ਕਿਲੋਮੀਟਰ ਤੱਕ ਦਾ ਸਫਰ ਤੈਅ ਕਰ ਸਕਦੀ ਹੈ ਅਤੇ ਕਾਰ ਦੇ ਨਾਲ ਮਿਲਣ ਵਾਲੇ 7kW ਚਾਰਜਰ ਨਾਲ ਇਸ ਨੂੰ 8-9 ਘੰਟੇ 'ਚ ਫੁੱਲ ਚਾਰਜ ਕੀਤਾ ਜਾ ਸਕਦਾ ਹੈ।