ਰੈਨੋ ਦੀ ਵਿਕਰੀ ਦਸੰਬਰ ''ਚ 65 ਫੀਸਦੀ ਵਧੀ
Friday, Jan 03, 2020 - 06:04 PM (IST)

ਨਵੀਂ ਦਿੱਲੀ—ਰੈਨੋ ਇੰਡੀਆ ਦੀ ਵਿਕਰੀ ਦਸੰਬਰ ਮਹੀਨੇ 64.73 ਫੀਸਦੀ ਵਧ ਕੇ 11,964 ਇਕਾਈਆਂ 'ਤੇ ਪਹੁੰਚ ਗਈ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਇਸ ਦੀ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਪਿਛਲੇ ਸਾਲ ਦਸੰਬਰ 'ਚ ਉਸ ਨੇ 7,263 ਵਾਹਨਾਂ ਦੀ ਵਿਕਰੀ ਕੀਤੀ ਸੀ। ਕੰਪਨੀ ਨੇ ਕਿਹਾ ਕਿ ਉਸ ਦੇ ਨਵੇਂ ਮਾਡਲਾਂ ਟ੍ਰਾਈਬਰ, ਕਵਿਡ ਅਤੇ ਡਸਟਰ ਦੀ ਵਿਕਰੀ 2019 'ਚ 7.8 ਫੀਸਦੀ ਵਧ ਕੇ 88,869 ਇਕਾਈਆਂ 'ਤੇ ਪਹੁੰਚ ਗਈ। ਕੰਪਨੀ ਨੇ ਕਿਹਾ ਕਿ ਸੱਤ ਸੀਟਾਂ ਵਾਲੇ ਵਾਹਨ ਟ੍ਰਾਈਬਰ ਨੂੰ ਅਗਸਤ 2019 'ਚ ਬਾਜ਼ਾਰ 'ਚ ਉਤਾਰੇ ਜਾਣ ਦੇ ਬਾਅਦ ਤੋਂ ਇਸ ਦੀਆਂ 24,142 ਇਕਾਈਆਂ ਵੇਚੀਆਂ ਜਾ ਚੁੱਕੀਆਂ ਹਨ।