Renault ਨੇ ਭਾਰਤ ''ਚ ਰਿਕਾਲ ਕੀਤੀ ਆਪਣੀ ਇਹ ਕਾਰ

Wednesday, Jan 24, 2018 - 01:03 AM (IST)

ਜਲੰਧਰ—ਫਰਾਂਸ ਦੀ ਵਾਹਨ ਨਿਰਮਾਤਾ ਕੰਪਨੀ Renault ਨੇ ਸਟੀਅਰਿੰਗ ਸਿਸਟਮ 'ਚ ਖਰਾਬੀ ਆਉਣ ਕਾਰਨ ਭਾਰਤ ਚੋਂ ਆਪਣੀ ਕਵਿਡ ਕਾਰ ਨੂੰ ਰਿਕਾਲ ਕੀਤਾ ਹੈ। ਕੰਪਨੀ ਇਸ ਰਿਕਾਲ ਨੂੰ ਸਰਵਿਸ ਕੈਮਪੇਨ ਦਾ ਨਾਂ ਦੇ ਰਹੀ ਹੈ ਅਤੇ ਹੁਣ ਤਕ ਭਾਰਤ 'ਚ ਰੇਨਾ ਕਵਿਡ ਦੀਆਂ ਕਿੰਨੀਆਂ ਯੁਨਿਟਸ ਰਿਕਾਲ ਕੀਤੀਆਂ ਗਈਆਂ ਹਨ ਇਸ ਦੀ ਅਜੇ ਜਾਣਕਾਰੀ ਕੰਪਨੀ ਨੇ ਮੁਹੱਈਆ ਨਹੀਂ ਕਰਵਾਈ ਹੈ। ਹਾਲਾਂਕਿ ਜਾਣਕਾਰੀ ਮੁਤਾਬਕ ਕੰਪਨੀ ਨੇ ਕਵਿਡ ਦੇ ਸਿਰਫ 0.8-ਲੀਟਰ ਇੰਜਣ ਵਾਲੇ ਮਾਡਲ ਨੂੰ ਰਿਕਾਲ ਕੀਤਾ ਹੈ।
ਉੱਥੇ ਰੇਨਾ ਡੀਲਰਸ ਨੇ ਪਹਿਲੇ ਤੋਂ ਹੀ ਇਸ ਕਾਰ ਦੇ ਗਾਹਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਗਾਹਕਾਂ ਨੂੰ ਆਪਣੀ ਕਾਰ ਦੀ ਜਾਂਚ ਡੀਲਰਸ਼ਿਪ 'ਤੇ ਕਰਵਾਉਣੀ ਹੋਵੇਗੀ ਅਤੇ ਪ੍ਰਭਾਵਿਤ ਪਾਈ ਜਾਣ 'ਤੇ ਡੀਲਰਸ਼ਿਪ ਇਸ ਕਾਰ ਦੀ ਫ੍ਰੀ 'ਚ ਮੁਰਮੰਤ ਕਰੇਗੀ।
ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਕਿ ਰੇਨਾ ਨੇ ਕਵਿਡ ਨੂੰ ਰਿਕਾਲ ਕੀਤਾ ਹੈ, ਅਕਤੂਬਰ 2016 'ਚ ਵੀ ਕੰਪਨੀ ਨੇ ਇਸ ਕਾਰ ਦੀਆਂ 50,000 ਯੁਨਿਟਸ ਰਿਕਾਲ ਕੀਤੀਆਂ ਸਨ ਜਿਨ੍ਹਾਂ 'ਚੋ 932 ਯੁਨਿਟਸ ਡੈਟਸਨ ਰੈੱਡੀ-ਗੋਅ ਦੀਆਂ ਸਨ। ਪਿਛਲੀ ਵਾਰ ਰਿਕਾਲ ਕੀਤੀਆਂ ਗਈਆਂ ਕਾਰਾਂ 'ਚ ਖਰਾਬ ਫਿਊਲ ਹੋਸ ਅਤੇ ਕਵਿਪ ਲੱਗਾਏ ਗਏ ਸਨ।


Related News