ਖਾਧ ਤੇਲ ਆਯਾਤ ਵਧਣ ਨਾਲ ਰਾਹਤ
Wednesday, Oct 17, 2018 - 01:33 PM (IST)

ਨਵੀਂ ਦਿੱਲੀ—ਤੇਲ ਪ੍ਰੋਸੈਸਿੰਗ 'ਚ ਮਿਲਣ ਵਾਲੇ ਮਾਰਜਨ 'ਚ ਤੇਜ਼ੀ ਆਉਣ ਨਾਲ ਦੇਸ਼ ਦਾ ਕੱਚਾ ਖਾਧ ਤੇਲ ਆਯਾਤ 5 ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਇਸ ਨਾਲ ਘਰੇਲੂ ਖਾਧ ਤੇਲ ਰਿਫਾਇਨਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਸੰਸਾਰਕ ਬਾਜ਼ਾਰਾਂ 'ਚ ਕੱਚੇ ਪਾਮ ਤੇਲ ਦੀਆਂ ਕੀਮਤਾਂ ਸਤੰਬਰ ਮਹੀਨੇ 'ਚ 25 ਡਾਲਰ ਘੱਟ ਹੋ ਕੇ 551 ਡਾਲਰ ਪ੍ਰਤੀ ਟਨ 'ਤੇ ਆ ਗਈ ਹੈ ਜਿਸ 'ਚ ਭਾਰਤੀ ਰਿਫਾਇਨਰੀਆਂ ਦੇ ਲਈ ਇਸ ਦਾ ਆਯਾਤ ਕਰਨਾ ਆਸਾਨ ਹੋ ਗਿਆ ਹੈ। ਹਾਲਾਂਕਿ ਪ੍ਰੋਸੈਸਿੰਗ ਤੇਲ ਦੀਆਂ ਕੀਮਤਾਂ 578 ਡਾਲਰ ਪ੍ਰਤੀ ਟਨ 'ਤੇ ਸਥਿਰ ਬਣੀਆਂ ਹੋਈਆਂ ਹੈ। ਪ੍ਰਮੁੱਖ ਉਦਯੋਗ ਸੰਗਠਨ ਸਾਲਵੇਂਟ ਐਕਸਟ੍ਰੇਕਟਕਸ ਐਸੋਸੀਏਸ਼ਨ (ਐੱਸ.ਈ.ਏ.) ਦੇ ਕਾਰਜਕਾਰੀ ਨਿਰਦੇਸ਼ਕ ਬੀ.ਵੀ. ਮਹਿਤਾ ਕਹਿੰਦੇ ਹਨ ਕਿ ਕੱਚੇ ਤੇਲ ਦੀ ਪ੍ਰੋਸੈਸਿੰਗ ਤੇਲ ਦੇ ਵਿਚਕਾਰ ਇਕ ਟਨ 'ਤੇ 25 ਡਾਲਰ ਦਾ ਅੰਤਰ ਰਿਫਾਇਨਰੀਆਂ ਦੇ ਲਈ ਰਾਹਤ ਭਰੀ ਖਬਰ ਹੈ ਜਿਸ ਨਾਲ ਕੱਚੇ ਪਾਮ ਤੇਲ ਦੇ ਆਯਾਤ ਦੀ ਰਾਹ ਮਜ਼ਬੂਤ ਹੋਵੇਗੀ। ਇਸ ਕਾਰਨ ਪਿਛਲੇ 5 ਮਹੀਨੇ ਤੋਂ ਪ੍ਰੋਸੈਸਿੰਗ ਤੇਲ ਦੀਆਂ ਜ਼ਿਆਦਾ ਕੀਮਤਾਂ ਦੇ ਚੱਲਦੇ ਰਿਫਾਇਨਰੀਆਂ ਨੂੰ ਹੋਣ ਵਾਲੇ ਘਾਟੇ 'ਚ ਕਮੀ ਆਵੇਗੀ।
ਐੱਸ.ਈ.ਏ. ਵਲੋਂ ਜੁਟਾਏ ਗਏ ਅੰਕੜਿਆਂ ਦੇ ਮੁਤਾਬਕ ਸਤੰਬਰ ਮਹੀਨੇ 'ਚ ਭਾਰਤ ਦੇ ਬਨਸਪਤੀ ਤੇਲ ਆਯਾਤ 14.2 ਲੱਖ ਟਨ ਰਿਹਾ ਜੋ ਅਗਸਤ ਮਹੀਨੇ ਦੇ 14.7 ਲੱਖ ਟਨ ਤੋਂ ਥੋੜ੍ਹਾ ਘੱਟ ਹੈ। 14.2 ਲੱਖ ਟਨ ਬਨਸਪਤੀ, ਸੂਰਜਮੁਖੀ, ਸਰ੍ਹੋਂ ਅਤੇ ਦੂਜੇ ਤੇਲ ਦੀ ਹਿੱਸੇਦਾਰੀ ਸਿਰਫ 35 ਫੀਸਦੀ ਰਹੀ ਜੋ ਮਾਰਚ 2018 ਤੋਂ ਬਾਅਦ ਸਭ ਤੋਂ ਹੈ। ਪਿਛਲੇ 2 ਮਹੀਨਿਆਂ ਤੋਂ ਭਾਰਤ ਦੇ ਬਨਸਪਤੀ ਤੇਲ ਆਯਾਤ 'ਚ ਤੇਜ਼ੀ ਆਈ ਹੈ ਕਿਉਂਕਿ ਪਹਿਲੇ ਬਨਸਪਤੀ ਤੇਲ ਦੇ ਆਰਡਰ ਰੁੱਕੇ ਹੋਏ ਸਨ। ਹਾਲਾਂਕਿ ਨਵੰਬਰ 2017 ਤੋਂ ਸਤੰਬਰ 2018 ਦੇ ਵਿਚਕਾਰ ਕੁੱਲ ਬਨਸਪਤੀ ਤੇਲ ਆਯਾਤ 137.7 ਲੱਖ ਟਨ ਰਿਹਾ ਹੈ ਜੋ ਪਿਛਲੇ ਸਾਲ ਦੇ ਸਮਾਨ ਸਮੇਂ 'ਚ 142.7 ਲੱਖ ਟਨ ਸੀ। ਘਰੇਲੂ ਸਰੋਤਾਂ ਤੋਂ ਘੱਟ ਉਤਪਾਦਨ ਅਤੇ ਉਪਭੋਗਤਾਵਾਂ ਦੀਆਂ ਵਧਦੀਆਂ ਮੰਗਾਂ ਪੂਰੀਆਂ ਕਰਨ ਲਈ ਭਾਰਤ ਸਾਲਾਨਾ ਲਗਭਗ 155 ਲੱਖ ਟਨ ਬਨਸਪਤੀ ਤੇਲ ਦਾ ਆਯਾਤ ਕਰਦਾ ਹੈ।