UPI-Lite ਗਾਹਕਾਂ ਲਈ ਰਾਹਤ, RBI ਨੇ ਆਫ਼ਲਾਈਨ ਭੁਗਤਾਨ ਦੀ ਰਾਸ਼ੀ 'ਚ ਕੀਤਾ ਵਾਧਾ
Friday, Aug 25, 2023 - 11:17 AM (IST)
ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇੰਟਰਨੈੱਟ ਤੋਂ ਵਾਂਝੇ ਜਾਂ ਕਮਜ਼ੋਰ ਸਿਗਨਲ ਵਾਲੇ ਇਲਾਕਿਆਂ ’ਚ ਯੂ. ਪੀ. ਆਈ-ਲਾਈਟ ਵਾਲੇਟ ਰਾਹੀਂ ਆਫਲਾਈਨ ਭੁਗਤਾਨ ਦੀ ਵੱਧ ਤੋਂ ਵੱਧ ਰਾਸ਼ੀ ਵੀਰਵਾਰ ਨੂੰ 200 ਤੋਂ ਵਧਾ ਕੇ 500 ਰੁਪਏ ਕਰ ਦਿੱਤੀ। ਹਾਲਾਂਕਿ ਕਿਸੇ ਭੁਗਤਾਨ ਮੰਚ ’ਤੇ ਯੂ. ਪੀ. ਆਈ.-ਲਾਈਟ ਰਾਹੀਂ ਹੁਣ ਵੀ ਕੁੱਲ 2000 ਰੁਪਏ ਦੀ ਹੀ ਰਾਸ਼ੀ ਦਾ ਲੈਣ-ਦੇਣ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਚੰਦਰਯਾਨ-3 ਦੀ ਸਫਲ ਲੈਂਡਿੰਗ 'ਤੇ NRI ਦਾ ਵੱਡਾ ਐਲਾਨ, ISRO ਦੇ ਵਿਗਿਆਨੀਆਂ ਨੂੰ ਦੇਣਗੇ
ਆਰ. ਬੀ. ਆਈ. ਨੇ ਆਫਲਾਈਨ ਮਾਧਿਅਮ ਰਾਹੀਂ ਛੋਟੀ ਰਾਸ਼ੀ ਵਾਲੇ ਡਿਜੀਟਲ ਭੁਗਤਾਨ ਦੀ ਲਿਮਟ ਵਧਾਉਣ ਦਾ ਸਰਕੂਲਰ ਜਾਰੀ ਕਰਦੇ ਹੋਏ ਕਿਹਾ ਕਿ ਆਫਲਾਈਨ ਭੁਗਤਾਨ ਲੈਣ-ਦੇਣ ਦੀ ਉੱਪਰੀ ਲਿਮਟ ਨੂੰ ਵਧਾ ਕੇ 500 ਰੁਪਏ ਕਰ ਦਿੱਤਾ ਗਿਆ ਹੈ। ਇੰਟਰਨੈੱਟ ਸਹੂਲਤ ਤੋਂ ਵਾਂਝੇ ਮੋਬਾਇਲ ਫੋਨਧਾਰਕਾਂ ਲਈ ਵੀ ਆਫਲਾਈਨ ਭੁਗਤਾਨ ਦੀ ਸਹੂਲਤ ਸਤੰਬਰ 2022 ਵਿਚ ਸ਼ੁਰੂ ਕੀਤੀ ਗਈ ਸੀ। ਇਸ ਲਈ ਇਕ ਨਵਾਂ ਏਕੀਕ੍ਰਿਤ ਭੁਗਤਾਨ ਮੰਚ ਯੂ. ਪੀ. ਆਈ. ਲਾਈਟ ਪੇਸ਼ ਕੀਤਾ ਗਿਆ ਸੀ। ਹਾਲਾਂਕਿ ਇਸ ’ਚ ਸਿਰਫ 200 ਰੁਪਏ ਤੱਕ ਦਾ ਹੀ ਲੈਣ-ਦੇਣ ਕੀਤਾ ਜਾ ਸਕਦਾ ਸੀ। ਕੁੱਝ ਸਮੇਂ ਵਿਚ ਹੀ ਇਹ ਭੁਗਤਾਨ ਮੰਚ ਬੇਸਿਕ ਮੋਬਾਇਲ ਫੋਨਧਾਰਕਾਂ ਦਰਮਿਆਨ ਕਾਫੀ ਲੋਕਪ੍ਰਿਯ ਹੋ ਗਿਆ। ਇਸ ਸਮੇਂ ਇਸ ਦੇ ਰਾਹੀਂ ਮਹੀਨੇ ਭਰ ਵਿਚ 1 ਕਰੋੜ ਤੋਂ ਵੀ ਵੱਧ ਲੈਣ-ਦੇਣ ਹੋਣ ਲੱਗੇ ਹਨ।
ਇਹ ਵੀ ਪੜ੍ਹੋ : UK ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਦੀਆਂ ਵਧੀਆਂ ਮੁਸ਼ਕਲਾਂ, ਉੱਚ ਦਰਾਂ ਬਣੀਆਂ ਵੱਡੀ ਮੁਸੀਬਤ
ਯੂ. ਪੀ. ਆਈ.-ਲਾਈਟ ਦਾ ਇਸਤੇਮਾਲ ਵਧਾਉਣ ਲਈ ਆਰ. ਬੀ. ਆਈ. ਨੇ ਅਗਸਤ ਦੀ ਸ਼ੁਰੂਆਤ ’ਚ ਐੱਨ. ਐੱਫ. ਸੀ. ਤਕਨਾਲੋਜੀ ਦੀ ਮਦਦ ਨਾਲ ਆਫਲਾਈਨ ਲੈਣ-ਦੇਣ ਦੀ ਸਹੂਲਤ ਦੇਣ ਦਾ ਪ੍ਰਸਤਾਵ ਰੱਖਿਆ ਸੀ। ਐੱਨ. ਐੱਫ. ਸੀ. ਰਾਹੀਂ ਲੈਣ-ਦੇਣ ਕੀਤੇ ਜਾਣ ’ਤੇ ਪਿਨ ਵੈਰੀਫਿਕੇਸ਼ਨ ਦੀ ਲੋੜ ਨਹੀਂ ਰਹਿੰਦੀ ਹੈ।
ਇਹ ਵੀ ਪੜ੍ਹੋ : ਰੈਂਟ ਫ੍ਰੀ ਹਾਊਸ ਲਈ ਇਨਕਮ ਟੈਕਸ ਨੇ ਬਦਲੇ ਨਿਯਮ, 1 ਸਤੰਬਰ ਤੋਂ ਹੋ ਜਾਣਗੇ ਲਾਗੂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8