ਰਿਲਾਇੰਸ ਦਾ ਰਾਈਟਸ ਸ਼ੇਅਰ ਇਸ਼ੂ 20 ਮਈ ਤੋਂ 3 ਜੂਨ ਤਕ

05/16/2020 6:49:22 PM

ਨਵੀਂ ਦਿੱਲੀ (ਭਾਸ਼ਾ) -ਤੇਲ ਮਾਈਨਿੰਗ ਤੋਂ ਲੈ ਕੇ ਰੋਜ਼ਾਨਾਂ ਦੇ ਸਾਮਾਨਾਂ ਦੇ ਪ੍ਰਚੂਨ ਕਾਰੋਬਾਰ 'ਚ ਲੱਗੀ ਨਿੱਜੀ ਖੇਤਰ ਦੀ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿ. (ਆਰ. ਆਈ. ਐੱਲ.) ਦਾ ਰਾਈਟਸ ਸ਼ੇਅਰ ਦਾ ਇਸ਼ੂ 20 ਮਈ ਨੂੰ ਖੁੱਲ੍ਹੇਗਾ। ਕੰਪਨੀ ਦੇ ਸ਼ੇਅਰਧਾਰਕ ਇਨ੍ਹਾਂ 53,125 ਕਰੋੜ ਰੁਪਏ ਦੇ ਇਸ਼ੂ 'ਚ ਸ਼ੇਅਰ ਲਈ 3 ਜੂਨ ਤਕ ਅਪਲਾਈ ਕਰ ਸਕਦੇ ਹਨ। ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਆਰ. ਆਈ. ਐੱਲ. ਨੇ ਰਾਈਟਸ ਇਸ਼ੂ ਲਿਆਉਣ ਦਾ ਐਲਾਨ 30 ਅਪ੍ਰੈਲ ਨੂੰ ਕੀਤਾ ਸੀ।

ਇਸ 'ਚ ਮੌਜੂਦਾ ਸਮੇਂ 15 'ਤੇ ਇਕ ਸ਼ੇਅਰ ਖਰੀਦਣ ਦਾ ਅਧਿਕਾਰ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਹ ਭਾਰਤ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਰਾਈਟਸ ਸ਼ੇਅਰ ਇਸ਼ੂ ਹੈ । ਰਿਲਾਇੰਸ ਨੇ 3 ਦਹਾਕਿਆਂ 'ਚ ਪਹਿਲੀ ਵਾਰ ਰਾਈਟਸ ਸ਼ੇਅਰ ਜਾਰੀ ਕਰਨ ਦਾ ਕਦਮ ਚੁੱਕਿਆ ਹੈ। ਇਸ ਇਸ਼ੂ ਨਾਲ ਕੰਪਨੀ ਨੂੰ ਆਪਣਾ ਕਰਜ਼ ਭਾਰ ਘੱਟ ਕਰਨ 'ਚ ਮਦਦ ਮਿਲੇਗੀ। 31 ਮਾਰਚ, 2020 ਤੱਕ ਕੰਪਨੀ 'ਤੇ 3,36,294 ਕਰੋੜ ਰੁਪਏ ਦੀ ਦੇਣਦਾਰੀ ਸੀ। ਉਪਰੋਕਤ ਤਰੀਕ ਨੂੰ ਕੰਪਨੀ ਦੇ ਹੱਥ 'ਚ 1,75,259 ਕਰੋੜ ਰੁਪਏ ਰੋਕੜਾ ਰਾਸ਼ੀ ਸੀ। ਇਸ ਤਰ੍ਹਾਂ ਪਿਛਲੇ ਵਿੱਤੀ ਸਾਲ ਦੇ ਆਖਿਰ 'ਚ ਉਸ 'ਤੇ ਸ਼ੁੱਧ ਕਰਜ਼ ਭਾਰ 1,61,035 ਕਰੋੜ ਰੁਪਏ ਸੀ।

ਅੰਬਾਨੀ ਨੇ ਪਿਛਲੇ ਸਾਲ ਅਗਸਤ 'ਚ ਆਈ.ਆਈ.ਐੱਲ. ਦਾ ਸ਼ੁੱਧ ਕਰਜ਼ ਭਾਰ 2021 ਤਕ ਜ਼ੀਰੋ ਕਰਨ ਦੀ ਟੀਚਾ ਤੈਅ ਕੀਤਾ ਸੀ। ਕੰਪਨੀ ਨੇ ਹਾਲ  ਹੀ 'ਚ ਆਪਣੇ ਡਿਜ਼ੀਟਲ ਪਲੇਟਫਾਰਮ ਜਿਓ 'ਚ ਕੁਝ ਛੋਟੇ-ਛੋਟੇ ਹਿੱਸੇ ਫੇਸਬੁੱਕ ਅਤੇ ਕੁਝ ਹੋਰ ਚੁਨਿੰਦਾ ਨਿਵੇਸ਼ਕਾਂ ਨੂੰ ਵੇਚੇ ਹਨ। ਕੰਪਨੀ ਆਪਣੇ ਪੈਟਰੋਲੀਅਮ/ਪੋਟਰੋ ਕੈਮੀਕਲ ਕਾਰੋਬਾਰ ਦਾ ਇਕ ਹਿੱਸਾ ਸਾਊਦੀ ਅਰਬ ਦੀ ਸਾਊਦੀ ਅਰਾਮਕੋ ਨੂੰ 15 ਅਰਬ ਡਾਲਰ 'ਚ ਵੇਚਣ ਦੀ ਗੱਲ ਕਰ ਰਹੀ ਹੈ। ਰਿਲਾਇੰਸ ਨੇ ਪੈਟਰੋਲ ਪੰਪ ਕਾਰੋਬਾਰ ਦਾ ਅੱਧਾ ਹਿੱਸਾ 7 ਹਜ਼ਾਰ ਕਰੋੜ ਰੁਪਏ 'ਚ ਬੀਪੀ ਨੂੰ ਵੇਚ ਦਿੱਤਾ ਹੈ। ਇਸ ਤਰ੍ਹਾਂ ਦੂਰਸੰਚਾਰ ਟਾਵਰ ਕਾਰੋਬਾਰ 25,200 ਕਰੋੜ ਰੁਪਏ 'ਚ ਬਰੁਕਫੀਲਡ ਨੂੰ ਵੇਚਿਆ ਜਾ ਚੁੱਕਿਆ ਹੈ।


Karan Kumar

Content Editor

Related News