ਸੜਕ ਨਿਰਮਾਣ 'ਚ ਪਲਾਸਟਿਕ ਦਾ ਹੋ ਸਕੇਗਾ ਇਸਤੇਮਾਲ, ਰਿਲਾਇੰਸ ਲਾਂਚ ਕਰੇਗੀ ਨਵਾਂ ਪ੍ਰੋਜੈਕਟ

01/30/2020 9:57:09 AM

ਨਵੀਂ ਦਿੱਲੀ — ਦੇਸ਼ ਦੇ ਸਭ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨਐਸਏਆਈ) ਨੂੰ ਪਲਾਸਟਿਕ ਦੇ ਕੂੜੇ ਤੋਂ ਸੜਕਾਂ ਬਣਾਉਣ ਲਈ ਤਕਨਾਲੋਜੀ ਦੀ ਪੇਸ਼ਕਸ਼ ਕੀਤੀ ਹੈ। ਇਸ ਤਕਨੀਕ ਨਾਲ ਪਲਾਸਟਿਕ ਦੀ ਵਰਤੋਂ ਸੜਕ ਨਿਰਮਾਣ ਲਈ ਕੀਤੀ ਜਾ ਸਕਦੀ ਹੈ। ਕੰਪਨੀ ਨੇ ਰਾਏਗੜ ਜ਼ਿਲੇ ਵਿਚ ਆਪਣੇ ਨਾਗੋਥਾਨੇ ਨਿਰਮਾਣ ਪਲਾਂਟ ਵਿਚ ਤਕਨਾਲੋਜੀ ਦਾ ਟੈਸਟ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਕਈ ਹੋਰ ਪਾਇਲਟ ਪ੍ਰਾਜੈਕਟਾਂ 'ਤੇ ਕੰਮ ਕਰ ਰਹੀ ਹੈ। ਕੰਪਨੀ ਨੇ ਆਪਣੇ ਪਲਾਂਟ 'ਚ 50 ਟਨ ਪਲਾਸਟਿਕ ਕੂੜੇ ਨੂੰ ਲੁੱਕ(ਬਿਟੂਮੇਨ) ਨਾਲ ਮਿਲਾ ਕੇ ਤਕਰੀਬਨ 40 ਕਿਲੋਮੀਟਰ ਲੰਮੀ ਸੜਕ ਬਣਾਈ ਹੈ। 

ਕੰਪਨੀ ਦੇ ਐਗਜ਼ੀਕਿਊਟਿਵਸ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 2022 ਤੱਕ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰ ਦੇਣ। ਅਜਿਹੇ ’ਚ ਰਿਲਾਇੰਸ ਕੈਰੀ ਬੈਗਸ ਅਤੇ ਸਨੈਕਸ ਦੇ ਰੈਪਰ ਦੇ ਤੌਰ ’ਤੇ ਵਰਤੋਂ ਹੋਣ ਵਾਲੀ ਹਲਕੀ ਪਲਾਸਟਿਕ ਨੂੰ ਛੋਟੇ ਟੁਕੜਿਆਂ ’ਚ ਕੱਟ ਕੇ ਅਤੇ ਬਿਟੁਮਿਨ ਦੇ ਨਾਲ ਮਿਲਾ ਕੇ ਸੜਕਾਂ ਬਣਾਉਣਾ ਚਾਹੁੰਦੀ ਹੈ, ਜੋ ਲੰਬੇ ਸਮੇਂ ਤੱਕ ਟਿਕਣ।

ਕੰਪਨੀ ਦੇ ਪੈਟਰੋਕੈਮੀਕਲ ਬਿਜ਼ਨੈੱਸ ਦੇ ਚੀਫ ਆਪ੍ਰੇਟਿੰਗ ਆਫਿਸਰ (ਸੀ. ਓ. ਓ.) ਨੇ ਕਿਹਾ ਕਿ ਇਹ ਪ੍ਰਾਜੈਕਟ ਵਾਤਾਵਰਣ ਅਤੇ ਦੇਸ਼ ਦੀਆਂ ਸੜਕਾਂ ਲਈ ਗੇਮਚੇਂਜਿੰਗ ਪ੍ਰਾਜੈਕਟ ਸਾਬਤ ਹੋ ਸਕਦਾ ਹੈ।

ਇਕ ਸਾਲ 6 ਮਹੀਨਿਆਂ 'ਚ ਵਿਕਸਿਤ ਹੋਈ ਪ੍ਰਣਾਲੀ

ਕੰਪਨੀ ਦੇ ਪੈਟਰੋਰਸਾਇਣ ਕਾਰੋਬਾਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਪੁਲ ਸ਼ਾਹ ਨੇ ਪੱਤਰਕਾਰਾਂ ਨੂੰ ਕਿਹਾ, 'ਪੈਕੇਟ ਬੰਦ ਸਾਮਾਨਾਂ ਦੇ ਖਾਲੀ ਪੈਕੇਟ, ਪਾਲੀਥੀਨ ਬੈਗ ਵਰਗੇ ਪਲਾਸਟਿਕ ਕੂੜੇ ਦਾ ਇਸਤੇਮਾਲ ਸੜਕ ਨਿਰਮਾਣ 'ਚ ਕਰਨ ਦੀ ਪ੍ਰਣਾਲੀ ਵਿਕਸਿਤ ਕਰਨ ਲਈ ਸਾਨੂੰ ਕਰੀਬ 14 ਤੋਂ 18 ਮਹੀਨਿਆਂ ਦਾ ਸਮਾਂ ਲੱਗਾ। ਅਸੀਂ ਇਸ ਤਜਰਬੇ ਨੂੰ ਸਾਂਝਾ ਕਰਨ ਲਈ NHAI ਨਾਲ ਗੱਲਬਾਤ ਕਰ ਰਹੇ ਹਾਂ। ਤਾਂ ਜੋ ਸੜਕ ਨਿਰਮਾਣ ਲਈ ਪਲਾਸਟਿਕ ਕੂੜੇ ਦੀ ਵਰਤੋਂ ਹੋ ਸਕੇ।

ਐਨਐਚਏਆਈ ਤੋਂ ਇਲਾਵਾ ਰਿਲਾਇੰਸ ਇੰਡਸਟਰੀਜ਼ ਦੇਸ਼ ਭਰ ਦੀਆਂ ਸੂਬਾ ਸਰਕਾਰਾਂ ਅਤੇ ਸਥਾਨਕ ਸੰਸਥਾਵਾਂ ਨੂੰ ਤਕਨੀਕ ਸੌਂਪਣ ਲਈ ਵੀ ਗੱਲਬਾਤ ਕਰ ਰਹੀ ਹੈ। ਕੰਪਨੀ ਦੀ ਇਹ ਤਕਨਾਲੌਜੀ ਅਜਿਹੇ ਪਲਾਸਟਿਕ ਦੇ ਕੂੜੇ ਲਈ ਵਿਕਸਤਿ ਕੀਤੀ ਗਈ ਹੈ ਜਿਸ ਦਾ ਰੀਸਾਈਕਲ ਨਹੀਂ ਹੋ ਸਕਦਾ। 
   
ਇਕ ਕਿਲੋਮੀਟਰ ਸੜਕ ਬਣਾਉਣ 'ਚ ਇਕ ਲੱਖ ਰੁਪਏ ਦੀ ਬਚਤ ਹੋਵੇਗੀ

ਉਨ੍ਹਾਂ ਨੇ ਕਿਹਾ ਕਿ ਸਾਡਾ ਤਜ਼ਰਬਾ ਦੱਸਦਾ ਹੈ ਕਿ ਇਸ ਤਕਨਾਲੋਜੀ ਨਾਲ ਇਕ ਕਿਲੋਮੀਟਰ ਲੰਬੀ ਸੜਕ ਬਣਾਉਣ 'ਚ ਇਕ ਟਨ ਪਲਾਸਟਿਕ ਕੂੜੇ ਦੀ ਵਰਤੋਂ ਹੁੰਦੀ ਹੈ। ਇਸ ਤਰ੍ਹਾਂ ਨਾਲ ਸਾਡੀ 1 ਲੱਖ ਰੁਪਏ ਦੀ ਬਚਤ 'ਚ ਮਦਦ ਮਿਲਦੀ ਹੈ ਅਤੇ ਇਸ ਤਰ੍ਹਾਂ ਅਸੀਂ 40 ਲੱਖ ਰੁਪਏ ਦੀ ਬਚਤ ਕੀਤੀ ਹੈ। ਅਸੀਂ ਇਸ ਪਲਾਸਟਿਕ ਦੀ ਰਹਿੰਦ-ਖੂੰਹਦ ਨੂੰ ਸੜਕ ਨਿਰਮਾਣ ਲਈ ਅੱਠ ਤੋਂ ਦਸ ਪ੍ਰਤੀਸ਼ਤ ਬਿਟੂਮੇਨ ਦੀ ਥਾਂ ਵਰਤ ਸਕਦੇ ਹਾਂ। ਸਿਰਫ ਇੰਨਾ ਹੀ ਨਹੀਂ ਇਹ ਸੜਕ ਦੀ ਗੁਣਵੱਤਾ ਨੂੰ ਵੀ ਵਧਾਉਂਦਾ ਹੈ। 


Related News