ਰਿਲਾਇੰਸ ਨਵੇਂ ਊਰਜਾ ਕਾਰੋਬਾਰ ਨਾਲ 2030 ਤੱਕ ਕਰ ਸਕਦੀ ਹੈ 10-15 ਅਰਬ ਡਾਲਰ ਦੀ ਕਮਾਈ

Monday, Jun 19, 2023 - 10:17 AM (IST)

ਰਿਲਾਇੰਸ ਨਵੇਂ ਊਰਜਾ ਕਾਰੋਬਾਰ ਨਾਲ 2030 ਤੱਕ ਕਰ ਸਕਦੀ ਹੈ 10-15 ਅਰਬ ਡਾਲਰ ਦੀ ਕਮਾਈ

ਨਵੀਂ ਦਿੱਲੀ (ਭਾਸ਼ਾ) - ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਸੌਰ ਤੋਂ ਹਾਈਡਰੋਜਨ ਤੱਕ ਫੈਲੇ ਨਵੇਂ ਊਰਜਾ ਕਾਰੋਬਾਰ ਨਾਲ 2030 ਤੱਕ 10-15 ਅਰਬ ਡਾਲਰ ਦੀ ਕਮਾਈ ਕਰ ਸਕਦੀ ਹੈ। ਹਾਲਾਂਕਿ, ਉਸ ਨੂੰ ਤਕਨੀਕੀ ’ਚ ਆਪਣੀ ਸੀਮਿਤ ਮੁਹਾਰਤ ਦੀ ਪੂਰਤੀ ਨਵੇਂ ਐਕਵਾਇਰਮੈਂਟਾਂ ਜਾਂ ਭਾਈਵਾਲੀ ਜ਼ਰੀਏ ਕਰਨੀ ਹੋਵੇਗੀ। ਅਜਿਹਾ ਸੈਨਫੋਰਡ ਸੀ ਬਰਨਸਟੀਨ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ।

ਸਵੱਛ ਊਰਜਾ (ਸੌਰ, ਬੈਟਰੀ, ਇਲੈਕਟ੍ਰੋਲਾਈਜ਼ਰ ਅਤੇ ਫਿਊਲ ਸੇਲ) 2050 ਤੱਕ ਭਾਰਤ ’ਚ 2,000 ਅਰਬ ਡਾਲਰ ਦੇ ਨਿਵੇਸ਼ ਨਾਲ ਭਾਰਤ ’ਚ ਰਿਲਾਇੰਸ ਲਈ ਵਿਕਾਸ ਦਾ ਨਵਾਂ ਕਾਲਮ ਹੈ। ਭਾਰਤ 2030 ਤੱਕ 280 ਗੀਗਾਵਾਟ ਸੌਰ ਸਮਰੱਥਾ ਅਤੇ 50 ਲੱਖ ਟਨ ਹਰਿਤ ਐੱਚ2 ਉਤਪਾਦਨ ਦਾ ਟੀਚਾ ਲੈ ਕੇ ਚੱਲ ਰਿਹਾ ਹੈ। ਬ੍ਰੋਕਰੇਜ ਕੰਪਨੀ ਨੇ ਆਪਣੀ ਰਿਪੋਰਟ ’ਚ ਕਿਹਾ, “ਸਾਡਾ ਅਨੁਮਾਨ ਹੈ ਕਿ ਯਾਤਰੀ ਅਤੇ ਕਮਰਸ਼ੀਅਲ ਵਾਹਨ ਸ਼੍ਰੇਣੀ ’ਚ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ 5 ਫ਼ੀਸਦੀ ’ਤੇ ਪੁੱਜੇਗੀ, ਜਦੋਂਕਿ ਦੋਪਹੀਆ ਵਾਹਨਾਂ ਦੇ ਮਾਮਲੇ ’ਚ ਇਹ 21 ਫ਼ੀਸਦੀ ਹੋਵੇਗੀ। ਸਵੱਛ ਊਰਜਾ ਦਾ ਕੁਲ ਉਪਲੱਬਧ ਬਾਜ਼ਾਰ (ਟੀ. ਏ. ਐੱਮ.) ਮੌਜੂਦਾ ਦੇ 10 ਅਰਬ ਡਾਲਰ ਤੋਂ ਵਧ ਕੇ 2030 ’ਚ 30 ਅਰਬ ਡਾਲਰ ਦਾ ਹੋ ਸਕਦਾ ਹੈ।”

2050 ਤੱਕ 200 ਅਰਬ ਡਾਲਰ ਤੱਕ ਪੁੱਜਣ ਦਾ ਅਨੁਮਾਨ
ਰਿਪੋਰਟ ਅਨੁਸਾਰ, “ਸਾਡਾ ਇਸ ਦੇ 2050 ਤੱਕ 200 ਅਰਬ ਡਾਲਰ ਤੱਕ ਪੁੱਜਣ ਦਾ ਅਨੁਮਾਨ ਹੈ। ਤੇਲ ਤੋਂ ਲੈ ਕੇ ਦੂਰਸੰਚਾਰ ਖੇਤਰ ਤੱਕ ਕੰਮ ਕਰ ਰਹੇ ਰਿਲਾਇੰਸ ਸਮੂਹ ਨੇ ਸੌਰ ਵਿਨਿਰਮਾਣ ਦੇ ਨਾਲ-ਨਾਲ ਹਾਈਡਰੋਜਨ ਬਾਜ਼ਾਰ ’ਚ ਉੱਤਰਨ ਦਾ ਐਲਾਨ ਕੀਤਾ ਹੈ। ਰਿਲਾਇੰਸ ਦੀ ਯੋਜਨਾ 2030 ਤੱਕ 100 ਗੀਗਾਵਾਟ ਦੀ ਸਥਾਪਤ ਸੌਰ ਸਮਰੱਥਾ ਪਾਉਣ ਦੀ ਹੈ, ਜੋ ਦੇਸ਼ ਦੀ ਨਿਰਧਾਰਿਤ ਟੀਚਾ ਸਮਰੱਥਾ 280 ਗੀਗਾਵਾਟ ਦਾ 35 ਫ਼ੀਸਦੀ ਹੈ। ਬਰਨਸਟੀਨ ਨੇ ਕਿਹਾ,“ਸਾਨੂੰ ਰਿਲਾਇੰਸ ਦੇ 2030 ਤੱਕ ਸੌਰ ਬਾਜ਼ਾਰ ਦਾ 60 ਫ਼ੀਸਦੀ, ਬੈਟਰੀ ਬਾਜ਼ਾਰ ਦਾ 30 ਫ਼ੀਸਦੀ ਅਤੇ ਹਾਈਡਰੋਜਨ ਬਾਜ਼ਾਰ ਦਾ 20 ਫ਼ੀਸਦੀ ਹਾਸਲ ਕਰਨ ਦੀ ਉਮੀਦ ਹੈ।


author

rajwinder kaur

Content Editor

Related News