ਗਾਹਕਾਂ ਨੂੰ ਆਕਰਸ਼ਤ ਕਰਨ ਲਈ ਰਿਲਾਇੰਸ ਰਿਟੇਲ 'ਟਰੈਂਡਸ ਸਟੋਰਸ' ਨੂੰ ਦੇਣ ਜਾ ਰਹੀ ਹੈ 'ਨਵਾਂ ਰੂਪ'

Monday, Jul 24, 2023 - 10:30 AM (IST)

ਗਾਹਕਾਂ ਨੂੰ ਆਕਰਸ਼ਤ ਕਰਨ ਲਈ ਰਿਲਾਇੰਸ ਰਿਟੇਲ 'ਟਰੈਂਡਸ ਸਟੋਰਸ' ਨੂੰ ਦੇਣ ਜਾ ਰਹੀ ਹੈ 'ਨਵਾਂ ਰੂਪ'

ਨਵੀਂ ਦਿੱਲੀ (ਭਾਸ਼ਾ) - ਰਿਲਾਇੰਸ ਰਿਟੇਲ ਨੇ ਕਿਹਾ ਕਿ ਉਹ ਨੌਜਵਾਨ ਪੀੜ੍ਹੀ ਦੇ ਗਾਹਕਾਂ ਨੂੰ ਆਕਰਸ਼ਤ ਕਰਨ ਲਈ ਆਪਣੇ ਟਰੈਂਡਸ ਫੈਸ਼ਨ ਸਟੋਰ ਨੂੰ ਨਵਾਂ ਰੂਪ ਦੇ ਰਹੀ ਹੈ। ਇਸ ਤਹਿਤ ਟੈਕਨਾਲੋਜੀ ਦੀ ਵਰਤੋਂ ਜ਼ਰੀਏ ਸੈਲਫ-ਚੈੱਕਆਊਟ ਕਾਊਂਟਰ ਤੋਂ ਲੈ ਕੇ ਇਲੈਕਟ੍ਰਾਨਿਕ ਸ਼ੈਲਫ ਲੇਬਲ ਤੱਕ ਨਵੀਆਂ ਵਿਸ਼ੇਸ਼ਤਾਵਾਂ ਜੋੜੀਆਂ ਜਾ ਰਹੀਆਂ ਹਨ। ਸੈਲਫ ਚੈੱਕਆਊਟ ਕਾਊਂਟਰ ਦੀ ਮਦਦ ਨਾਲ ਗਾਹਕ ਕਿਸੇ ਰਵਾਇਤੀ ਵਿਕਰੀ ਕਰਮਚਾਰੀ ਦੇ ਬਿਨਾਂ ਆਪਣੇ ਆਪ ਖਰੀਦਦਾਰੀ ਪੂਰੀ ਕਰ ਸਕਦੇ ਹਨ। 

ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)

ਰਿਲਾਇੰਸ ਰਿਟੇਲ ਇਕ ਨਵੀਂ ਬ੍ਰਾਂਡ ਪਛਾਣ ਨਾਲ ਪੂਰੇ ਭਾਰਤ ’ਚ ਲੱਗਭੱਗ 150 ਟਰੈਂਡਸ ਸਟੋਰਸ ਦਾ ਨਵੀਨੀਕਰਣ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਸਟੋਰ ਦੇ ਬਾਹਰੀ ਹਿੱਸੇ ਤੋਂ ਲੈ ਕੇ ਰੌਸ਼ਨੀ, ਛੱਤ ਅਤੇ ਫਰਸ਼ ਤੱਕ ਨੂੰ ਨਵੀਂ ਸੂਰਤ ਦਿੱਤੀ ਜਾ ਰਹੀ ਹੈ, ਜੋ ਖਰੀਦਦਾਰਾਂ ਲਈ ਜ਼ਿਆਦਾ ਆਕਰਸ਼ਕ ਹੋਵੇਗਾ। ਦੇਸ਼ ਦੇ 1,100 ਤੋਂ ਜ਼ਿਆਦਾ ਸ਼ਹਿਰਾਂ ’ਚ ਟਰੈਂਡਸ ਦੇ 2,300 ਤੋਂ ਜ਼ਿਆਦਾ ਸਟੋਰ ਹਨ। ਕੰਪਨੀ ਨੇ ਸੂਰਤ ’ਚ ਇਕ ਨਵੀਂ ਬ੍ਰਾਂਡ ਪਛਾਣ ਨਾਲ ਆਪਣਾ ਪਹਿਲਾ ਅਜਿਹਾ ਸਟੋਰ ਖੋਲ੍ਹਿਆ ਹੈ ਅਤੇ ਜਲਦ ਕਈ ਹੋਰ ਸਟੋਰ ਖੋਲ੍ਹਣ ਦੀ ਤਿਆਰੀ ਹੈ।

ਇਹ ਵੀ ਪੜ੍ਹੋ : ਮੁੜ ਤੋਂ ਉਡਾਣ ਭਰ ਸਕਦੀ ਹੈ Go First, DGCA ਨੇ ਇਨ੍ਹਾਂ ਸ਼ਰਤਾਂ ਰਾਹੀਂ ਦਿੱਤੀ ਉੱਡਣ ਦੀ ਇਜਾਜ਼ਤ

ਰਿਲਾਇੰਸ ਫੈਸ਼ਨ ਐਂਡ ਲਾਈਫਸਟਾਈਲ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਖਿਲੇਸ਼ ਪ੍ਰਸਾਦ ਨੇ ਕਿਹਾ ਕਿ ਨਵੇਂ ਸਟੋਰ ’ਚ ਉਤਪਾਦਾਂ ਨੂੰ ਦਰਸਾਉਣ ਲਈ ਕੌਮਾਂਤਰੀ ਪੱਧਰ ਦੀ ਕਈਆਂ ਬਿਹਤਰ ਪ੍ਰਥਾਵਾਂ ਨੂੰ ਅਪਣਾਇਆ ਗਿਆ ਹੈ। ਇਸ ਨਾਲ ਮਨਪਸੰਦ ਉਤਪਾਦ ਨੂੰ ਤੇਜ਼ੀ ਨਾਲ ਲਭਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖ਼ੁਸ਼ਖਬਰੀ: ਜਨਰਲ ਡੱਬਿਆਂ 'ਚ ਮਿਲੇਗਾ 20 ਰੁਪਏ ’ਚ ਭੋਜਨ, 3 ਰੁਪਏ 'ਚ ਪਾਣੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8  


author

rajwinder kaur

Content Editor

Related News