25 ਅਕਤੂਬਰ ਨੂੰ ਖੁੱਲ੍ਹੇਗਾ ਰਿਲਾਇੰਸ ਨਿਪਾਨ AMC ਦਾ IPO

10/12/2017 3:47:50 PM

ਨਵੀਂ ਦਿੱਲੀ—ਰਿਲਾਇੰਸ ਨਿਪਾਨ ਏ. ਐੈੱਮ. ਸੀ. ਦਾ ਆਈ. ਪੀ. ਓ. 25 ਤੋਂ 27 ਅਕਤੂਬਰ ਤੱਕ ਖੁੱਲ੍ਹੇਗਾ। ਇਸ ਆਈ. ਪੀ. ਓ. ਦਾ ਪ੍ਰਾਈਸ ਬੈਂਡ 247-252 ਰੁਪਏ ਤੱਕ ਤੈਅ ਕੀਤਾ ਗਿਆ ਹੈ। ਆਈ. ਪੀ. ਓ. ਰਾਹੀਂ ਕੰਪਨੀ 2000 ਕਰੋੜ ਰੁਪਏ ਜੁਟਾਏਗੀ। ਅਨਿਲ ਅੰਬਾਨੀ ਗਰੁੱਪ ਕੰਪਨੀ ਰਿਲਾਇੰਸ ਕੈਪੀਟਲ ਅਤੇ ਜਾਪਾਨ ਦੀ ਨਿਪਾਨ ਲਾਈਫ ਦੀ ਸਾਂਝੀ ਕੰਪਨੀ ਰਿਲਾਇੰਸ ਨਿਪਾਨ ਏ. ਐੱਮ. ਸੀ. ਆਈ. ਪੀ. ਓ. ਲਿਆਉਣ ਵਾਲੀ ਪਹਿਲੀ ਅਸੇਟ ਅਤੇ ਨਿਪਾਨ ਲਾਈਫ 2.55 ਕਰੋੜ ਸ਼ੇਅਰ ਵੇਚੇਗੀ। ਰਿਲਾਇੰਸ ਨਿਪਾਨ ਏ. ਐੱਮ. ਸੀ. ਨੇ ਆਈ. ਪੀ. ਓ. ਤੋਂ ਜੁਟਾਈ ਰਕਮ ਕੰਪਨੀ ਦੀ ਗਰੋਥ 'ਚ ਖਰਚ ਕਰਨ ਦਾ ਇਰਾਦਾ ਜਤਾਇਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਦੂਜੀ ਅਸੇਟ ਮੈਨੇਜਮੈਂਟ ਕੰਪਨੀਆਂ ਨੂੰ ਖਰੀਦਣ ਦੇ ਮੌਕੇ ਵੀ ਤਲਾਸ਼ ਰਹੀ ਹੈ। ਰਿਲਾਇੰਸ ਨਿਪਾਨ ਏ. ਐੱਮ. ਸੀ. ਦੇ ਸੀ. ਈ. ਓ. ਸੰਦੀਪ ਸਿੱਕਾ ਨੇ ਕਿਹਾ ਕਿ ਮਿਊਚੁਅਲ ਫੰਡ ਇੰਡਸਟਰੀ 'ਚ ਗਰੋਥ ਦੀ ਵੱਡੀ ਸੰਭਾਵਨਾ ਹੈ। ਅਜੇ ਸਿਰਫ 3 ਫੀਸਦੀ ਲੋਕ ਹੀ ਐੱਮ. ਐੱਫ. 'ਚ ਪੈਸੇ ਲਗਾ ਰਹੇ ਹਨ।


Related News