ਸਸਤੇ ਹੋਣਗੇ 4G ਸਮਾਰਟ ਫੋਨ, Realme ਨਾਲ ਮਿਲ ਕੇ ਕੰਮ ਕਰ ਰਿਹੈ ਜਿਓ
Wednesday, Dec 09, 2020 - 11:12 PM (IST)
ਨਵੀਂ ਦਿੱਲੀ— ਜਲਦ ਹੀ ਬਾਜ਼ਾਰ 'ਚ 4-ਜੀ ਸਮਾਰਟ ਫੋਨ ਕੀਮਤਾਂ 'ਚ ਵੱਡੀ ਕਮੀ ਦੇਖਣ ਨੂੰ ਮਿਲ ਸਕਦੀ ਹੈ। ਇਸ ਲਈ ਰਿਲਾਇੰਸ ਜਿਓ ਨੇ ਰੀਅਲਮੀ ਅਤੇ ਹੋਰ ਸੰਗਠਨਾਂ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕੁਨੈਕਟਿਡ ਡਿਵਾਈਸਜ਼ ਦੀ ਕੀਮਤ ਵੀ ਹੇਠਾਂ ਲਿਆਉਣ ਦੀ ਯੋਜਨਾ ਹੈ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਇਕ ਪ੍ਰੋਗਰਾਮ 'ਚ ਇਹ ਗੱਲ ਕਹੀ।
ਰਿਲਾਇੰਸ ਜਿਓ 'ਚ ਡਿਵਾਈਸਜ਼ ਤੇ ਮੋਬਲਿਟੀ ਦੇ ਮੁਖੀ ਸੁਨੀਲ ਦੱਤ ਨੇ ਕਿਹਾ ਕਿ ਸਸਤੇ ਸਮਾਰਟ ਫੋਨ ਉਪਲਬਧ ਕਰਾਉਣ ਦੀ ਜ਼ਰੂਰਤ ਹੈ ਤਾਂ ਜੋ ਤਕਨੀਕ ਦੇ ਨਵੇਂ ਦੌਰ 'ਚ ਹੁਣ ਵੀ 2-ਜੀ ਮੋਬਾਇਲਾਂ ਦਾ ਇਸਤੇਮਾਲ ਕਰਨ ਵਾਲੇ ਲੋਕ 4-ਜੀ ਅਤੇ 5-ਜੀ 'ਚ ਅਪਗ੍ਰੇਡ ਕਰ ਸਕਣ।
ਇਹ ਵੀ ਪੜ੍ਹੋ- ਨੌਕਰੀ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਸਰਕਾਰ ਨੇ ਦਿੱਤੀ ਇਹ ਵੱਡੀ ਸੌਗਾਤ, ਜਾਣੋ ਸਕੀਮ
'ਇੰਡੀਆ ਮੋਬਾਇਲ ਕਾਂਗਰਸ 2020' 'ਚ ਦੱਤ ਨੇ ਕਿਹਾ, ''ਰਿਲਾਇੰਸ ਨੇ ਇਕ ਸੰਗਠਨ ਦੇ ਤੌਰ 'ਤੇ ਸਸਤੇ 4-ਜੀ ਜਿਓ ਫੋਨ ਉਪਲਬਧ ਕਰਾ ਕੇ ਅਤੀਤ 'ਚ ਕੁਨੈਕਟੀਵਿਟੀ ਲਾਭਾਂ ਨੂੰ ਵਧੇਰੇ ਕਿਫਾਇਤੀ ਬਣਾਇਆ ਹੈ। ਹੁਣ ਅਸੀਂ ਰੀਅਲਮੀ ਅਤੇ ਹੋਰ ਸੰਗਠਨਾਂ ਨਾਲ ਮਿਲ ਕੇ 4-ਜੀ ਸਮਾਰਟ ਫੋਨਾਂ ਨੂੰ ਵਧੇਰੇ ਕਿਫਾਇਤੀ ਬਣਾਉਣ ਲਈ ਕੰਮ ਕਰ ਰਹੇ ਹਾਂ।'' ਉਨ੍ਹਾਂ ਕਿਹਾ ਕਿ ਜਿਓ ਨਾ ਸਿਰਫ਼ ਮੋਬਾਇਲ ਫੋਨ ਨੂੰ ਦੇਖ ਰਿਹਾ ਹੈ ਸਗੋਂ ਹੋਰ ਕੁਨੈਕਟਿਡ ਡਿਵਾਈਸਜ਼ 'ਤੇ ਵੀ ਕੰਮ ਕਰ ਰਿਹਾ ਹੈ। 5-ਜੀ ਬਾਰੇ ਰੀਅਲਮੀ ਦੇ ਸੀ. ਈ. ਓ. ਮਾਧਵ ਸ਼ੇਠ ਨੇ ਕਿਹਾ ਕਿ ਭਵਿੱਖ 'ਚ 5-ਜੀ ਬਹੁਤ ਸਾਰੇ ਮੌਕੇ ਖੋਲ੍ਹੇਗਾ, ਜੋ ਸਿਰਫ ਸਮਾਰਟ ਫੋਨ ਤੱਕ ਸੀਮਤ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਅਸੀਂ ਨਾ ਸਿਰਫ ਭਾਰਤ 'ਚ ਸਗੋਂ ਵਿਸ਼ਵ ਪੱਧਰ 'ਤੇ 5 ਜੀ ਦੇ ਰਾਹ 'ਤੇ ਹਾਂ।
ਇਹ ਵੀ ਪੜ੍ਹੋ- ਕਿਸਾਨਾਂ ਤੋਂ ਅਨਾਜ ਨਹੀਂ ਖ਼ਰੀਦਦੇ, ਸਿਰਫ FCI ਲਈ ਕਰੀਦੈ ਸਟੋਰੇਜ : ਅਡਾਨੀ ਗਰੁੱਪ
ਉੱਥੇ ਹੀ, ਚਿੱਪਸੈੱਟ ਨਿਰਮਾਤਾ ਮੀਡੀਆਟੈਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅੰਕੂ ਜੈਨ ਨੇ ਕਿਹਾ ਕਿ 2021 'ਚ ਅਸੀਂ ਉਮੀਦ ਕਰਦੇ ਹਾਂ ਕਿ 5-ਜੀ ਤੇਜ਼ ਅਤੇ ਸਮਾਰਟ, ਕੁਨੈਕਟਿਡ ਸਮਾਰਟ ਡਿਵਾਈਸਜ਼ ਲਈ ਰਾਹ ਖੋਲ੍ਹੇਗਾ। ਰੀਅਲਮੀ ਦੇ ਸੀ. ਈ. ਓ. ਮਾਧਵ ਸ਼ੇਠ ਨੇ ਕਿਹਾ ਕਿ ਚਿੱਪਸੈੱਟਾਂ ਨੇ ਵੱਧ ਤੋਂ ਵੱਧ ਲੋਕਾਂ ਤੱਕ 5-ਜੀ ਫੋਨ ਪਹੁੰਚਾਉਣ 'ਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ- ਮਾਰੂਤੀ ਸੁਜ਼ੂਕੀ ਜਨਵਰੀ 2021 ਤੋਂ ਆਪਣੇ ਸਾਰੇ ਮਾਡਲਾਂ ਦੀ ਕੀਮਤ ਵਧਾਏਗੀ