ਜਿਓ ਦੇਣ ਵਾਲੀ ਹੈ ਵੱਡਾ ਝਟਕਾ, 1GB ਡਾਟਾ ਲਈ ਦੇਣੇ ਹੋਣਗੇ 20 ਰੁਪਏ!

03/06/2020 5:36:33 PM

ਗੈਜੇਟ ਡੈਸਕ– ਰਿਲਾਇੰਸ ਜਿਓ ਗਾਹਕਾਂ ਲਈ ਚਿੰਤਾ ਵਧਾਉਣ ਵਾਲੀ ਖਬਰ ਹੈ। ਕੰਪਨੀ ਚਾਹੁੰਦੀ ਹੈ ਕਿ ਪ੍ਰਤੀ ਮਹੀਨਾ ਡਾਟਾ ਦੇ ਫਲੋਰ ਪ੍ਰਾਈਜ਼ ਨੂੰ 15 ਰੁਪਏ ਕਰ ਦਿੱਤਾ ਜਾਵੇ। ਇੰਨਾ ਹੀ ਨਹੀਂ ਕੰਪਨੀ ਨੇ ਟਰਾਈ ਨੂੰ ਅਪੀਲ ਕੀਤੀ ਹੈ ਕਿ ਆਉਣ ਵਾਲੇ 6 ਤੋਂ 9 ਮਹੀਨਿਆਂ ’ਚ ਇਸ ਫਲੋਰ ਪ੍ਰਾਈਜ਼ ਨੂੰ ਵਧਾ ਕੇ 20 ਰੁਪਏ ਪ੍ਰਤੀ ਜੀ.ਬੀ. ਕਰ ਦਿੱਤਾ ਜਾਣਾ ਚਾਹੀਦਾ ਹੈ। ਈ.ਟੀ. ਦੀ ਰਿਪੋਰਟ ਮੁਤਾਬਕ, ਵਾਇਰਲੈੱਸ ਡਾਟਾ ਰੇਟ ਹੁਣ ਗਾਹਕਾਂ ਦੀ ਡਾਟਾ ਖਪਤ ’ਤੇ ਨਿਰਭਰ ਹੋਵੇਗਾ। ਵਾਇਸ ਟੈਰਿਫ ’ਚ ਫਿਲਹਾਲ ਕੰਪਨੀ ਕਿਸੇ ਵੀ ਤਰ੍ਹਾਂ ਦਾ ਬਦਲਾਅ ਨਹੀਂ ਕਰੇਗੀ। 

ਜਿਓ ਨੇ ਕੀਤਾ ਟੈਰਿਫ ਨਾਲ ਜੁੜੀਆਂ ਸਮੱਸਿਆਵਾਂ ਦਾ ਜ਼ਿਕਰ
ਟਰਾਈ ਨੂੰ ਦਿੱਤੇ ਗਏ ਕੰਸਲਟੇਸ਼ਨ ਪੇਪਰ ’ਚ ਜਿਓ ਨੇ ਟੈਲੀਕਾਮ ਸਰਵਿਸ ’ਚ ਆ ਰਹੀਆਂ ਟੈਰਿਫ ਨਾਲ ਜੁੜੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤੀ ਯੂਜ਼ਰਜ਼ ਕੀਮਤਾਂ ਨੂੰ ਲੈ ਕੇ ਕਾਫੀ ਸੰਵੇਦਨਸ਼ੀਲ ਹਨ, ਇਸੇ ਲਈ ਫਲੋਰ ਪ੍ਰਾਈਜ਼ ਕੀਮਤਾਂ ਨੂੰ ਇਕ ਵਾਰ ਦੀ ਬਜਾਏ ਦੋ ਤੋਂ ਤਿੰਨ ਵਾਰ ਵਧਾਇਆ ਜਾਵੇ। ਨਵੇਂ ਫਲੋਰ ਪ੍ਰਾਈਜ਼ ਸਾਰੇ ਮੌਜੂਦਾ ਟੈਰਿਫ ਅਤੇ ਸੈਗਮੈਂਟਸ ਲਈ ਇਕੋ ਜਿਹੇ ਹੀ ਹੋਣੇ ਚਾਹੀਦੇ ਹਨ। 


Related News