ਰਿਲਾਇੰਸ ਜਿਓ ਦਾ ਚੌਥੀ ਤਿਮਾਹੀ ਦਾ ਸ਼ੁੱਧ ਲਾਭ 117.5 ਫੀਸਦੀ ਉਛਲ ਕੇ ਹੋਇਆ 2,331 ਕਰੋੜ ਰੁਪਏ

Friday, May 01, 2020 - 12:05 AM (IST)

ਰਿਲਾਇੰਸ ਜਿਓ ਦਾ ਚੌਥੀ ਤਿਮਾਹੀ ਦਾ ਸ਼ੁੱਧ ਲਾਭ 117.5 ਫੀਸਦੀ ਉਛਲ ਕੇ ਹੋਇਆ 2,331 ਕਰੋੜ ਰੁਪਏ

ਨਵੀਂ ਦਿੱਲੀ-ਅਰਬਪਤੀ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਦੂਰਸੰਚਾਰ ਕੰਪਨੀ ਰਿਲਾਇੰਸ ਜਿਓ ਦਾ ਬੀਤੇ ਵਿੱਤ ਸਾਲ 2019-20 ਦੀ ਚੌਥੀ ਤਿਮਾਹੀ ਦਾ ਸ਼ੁੱਧ ਲਾਭ 177.5 ਫੀਸਦੀ ਉਛਲ ਕੇ 2,331 ਕਰੋੜ ਰੁਪਏ 'ਤੇ ਪਹੁੰਚ ਗਿਆ। ਗਾਹਕਾਂ ਦੀ ਗਿਣਤੀ ਵਧਣ ਅਤੇ ਹਾਲ ਦੇ ਸਮੇਂ ਸ਼ੁਲਕਾਂ 'ਚ ਹੋਏ ਵਾਧੇ ਨਾਲ ਕੰਪਨੀ ਦੇ ਮੁਨਾਫੇ 'ਚ ਜ਼ੋਰਦਾਰ ਉਛਾਲ ਆਇਆ ਹੈ। ਇਸ ਨਾਲ ਪਿਛਲੇ ਵਿੱਤ ਸਾਲ ਦੀ ਇਸ ਤਿਮਾਹੀ 'ਚ ਕੰਪਨੀ ਨੇ 840 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ।

ਇਸ ਨਾਲ ਪਿਛਲੇ ਤਿਮਾਹੀ ਭਾਵ ਦਸੰਬਰ ਖਤਮ ਤੀਸਰੀ ਤਿਮਾਹੀ ਦੀ ਤੁਲਨਾ 'ਚ ਕੰਪਨੀ ਦਾ ਮੁਨਾਫਾ 72.7 ਫੀਸਦੀ ਵਧਿਆ ਹੈ। ਦਸੰਬਰ ਤਿਮਾਹੀ 'ਚ ਕੰਪਨੀ ਨੇ 1,350 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਸੀ। ਚੌਥੀ ਤਿਮਾਹੀ 'ਚ ਕੰਪਨੀ ਦੀ ਆਮਦਨੀ ਸਾਲਾਨਾ ਆਧਾਰ 'ਤੇ 26.6 ਫੀਸਦੀ ਦੇ ਵਾਧੇ ਨਾਲ 14,835 ਕਰੋੜ ਰੁਪਏ 'ਤੇ ਪਹੁੰਚ ਗਈ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਕਿਹਾ ਕਿ ਜਿਓ ਦੁਨੀਆ ਦੀ ਸਭ ਤੋਂ ਵੱਡੀ ਡਿਜ਼ੀਟਲ ਕੰਪਨੀਆਂ 'ਚੋਂ ਇਕ ਫੇਸਬੁੱਕ ਨਾਲ ਭਾਗੀਦਾਰੀ ਰਾਹੀਂ ਅਗਲੇ ਪੜਾਅ ਦੇ ਵਾਧੇ ਦੇ ਰਸਤੇ 'ਤੇ ਹੈ।


author

Karan Kumar

Content Editor

Related News