ਜਿਓ ਕਰਨ ਜਾ ਰਿਹੈ ਨਵਾਂ ਧਮਾਕਾ, ਹੁਣ ਹਵਾਈ ਸਫਰ ਦੌਰਾਨ ਵੀ ਮਿਲੇਗਾ ਇੰਟਰਨੈੱਟ

04/16/2019 7:35:38 PM

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਜਹਾਜ਼ਾਂ 'ਚ ਉਡਾਣ ਦੌਰਾਨ ਇੰਟਰਨੈੱਟ ਸੇਵਾ ਮੁਹੱਈਆ ਕਰਵਾਉਣ ਲਈ ਲਾਈਸੰਸ ਹਾਸਲ ਕਰਨ ਦੀ ਟੈਲੀਕਮਿਊਨੀਕੇਸ਼ਨਜ਼ ਵਿਭਾਗ ਕੋਲ ਪਹੁੰਚ ਕੀਤੀ ਹੈ। ਇਹ ਲਾਈਸੰਸ ਹਾਸਲ ਕਰ ਜਿਓ ਉੱਡਦੇ ਜਹਾਜ਼ 'ਚ ਕੁਨੈਕਟੀਵਿਟੀ ਤੇ ਡੇਟਾ ਸੇਵਾਵਾਂ ਮੁਹੱਈਆ ਕਰਵਾ ਸਕਦਾ ਹੈ। ਏਜੰਸੀ ਨੇ ਇਸ ਦਾ ਖੁਲਾਸਾ ਕੀਤਾ ਹੈ ਕਿ ਰਿਲਾਇੰਸ ਨੇ ਇਸ ਬਾਰੇ ਟਿੱਪਣੀ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਸਾਲ 2017 ਤੱਕ 7,400 ਜਹਾਜ਼ਾਂ 'ਚ ਇੰਟਰਨੈੱਟ ਸੇਵਾਵਾਂ ਮੁਹੱਈਆ ਹਨ ਤੇ ਯੂਰੋਕਨਸਲਟ ਮੁਤਾਬਕ ਸਾਲ 2027 ਤਕ ਇਹ ਅੰਕੜਾ 23,000 ਤਕ ਪਹੁੰਚ ਜਾਵੇਗਾ। ਇਸ ਤੋਂ ਪਹਿਲਾਂ ਭਾਰਤੀ ਏਅਰਟੈੱਲ, ਹਿਊਗਸ ਕਮਿਊਨੀਕੇਸ਼ਨ ਇੰਡੀਆ ਤੇ ਟਾਟਾਨੈੱਟ ਸੇਵਾ ਨੂੰ ਲਾਈਸੰਸ ਹਾਸਲ ਹੈ। ਉਡਾਣ ਦੌਰਾਨ ਇੰਟਰਨੈੱਟ ਸੇਵਾਵਾਂ ਹਾਲੇ ਇੰਨੀਆਂ ਪ੍ਰਚਲਿਤ ਨਹੀਂ ਹੈ ਪਰ ਭਵਿੱਖ 'ਚ ਇਹ ਸੰਭਵ ਹੈ, ਜਿਸ ਲਈ ਰਿਲਾਇੰਸ ਜੀਓ ਨੇ ਵੀ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ।


Karan Kumar

Content Editor

Related News