ਰਿਲਾਇੰਸ ਨੇ ਬੈਟਰੀ ਕੰਪਨੀ ਅੰਬਰੀ 'ਚ ਪੰਜ ਕਰੋੜ ਡਾਲਰ ਦਾ ਨਿਵੇਸ਼ ਕੀਤਾ
Tuesday, Aug 10, 2021 - 01:34 PM (IST)
ਨਵੀਂ ਦਿੱਲੀ- ਰਿਲਾਇੰਸ ਇੰਡਸਟਰੀਜ਼ ਦੀ ਨਵੀਂ ਗਠਿਤ ਨਵੀਨੀਕਰਨ ਊਰਜਾ ਇਕਾਈ ਰਿਲਾਇੰਸ ਨਿਊ ਐਨਰਜੀ ਸੋਲਰ ਲਿ. (ਆਰ. ਐੱਨ. ਈ. ਐੱਸ. ਐੱਲ.) ਨੇ ਬਿਲ ਗੇਟਸ ਅਤੇ ਹੋਰ ਨਿਵੇਸ਼ਕਾਂ ਨਾਲ ਮੈਸਾਚਯੁਸੇਯਸ ਦੀ ਅੰਬਰੀ ਇੰਕ ਵਿਚ 14.4 ਕਰੋੜ ਡਾਲਰ ਦਾ ਨਿਵੇਸ਼ ਕੀਤਾ ਹੈ।
ਅੰਬਰੀ ਇੰਕ ਪਾਵਰ ਗ੍ਰਿਡ ਲਈ ਬੈਟਰੀਆਂ ਬਣਾਉਂਦੀ ਹੈ। ਮੁਕੇਸ਼ ਅੰਬਾਨੀ ਦੀ ਸਵੱਛ ਊਰਜਾ ਕੰਪਨੀ ਆਰ. ਐੱਨ. ਈ. ਐੱਸ. ਐੱਲ. ਨੇ ਇਸ ਦੀ ਜਾਣਕਾਰੀ ਦਿੱਤੀ।
ਆਰ. ਐੱਨ. ਈ. ਐੱਸ. ਐੱਲ. ਨੇ ਇਕ ਬਿਆਨ ਵਿਚ ਕਿਹਾ ਕਿ ਵਿੱਤ ਪੋਸ਼ਣ ਦੇ ਇਸ ਦੌਰ ਵਿਚ ਉਹ 14.4 ਕਰੋੜ ਡਾਲਰ ਤੋਂ ਪੰਜ ਡਾਲਰ ਕਰੋੜ ਡਾਲਰ ਦਾ ਨਿਵੇਸ਼ ਕਰੇਗੀ। ਅੰਬਰੀ ਇਸ ਰਾਸ਼ੀ ਦਾ ਇਸਤੇਮਾਲ ਨਿਰਮਾਣ ਕਾਰਖਾਨਾ ਬਣਾਉਣ ਅਤੇ ਤਕਨਾਲੋਜੀ ਦੇ ਵਪਾਰੀਕਰਨ ਲਈ ਕਰੇਗੀ। ਇਸ ਨਿਵੇਸ਼ ਨਾਲ ਆਰ. ਐੱਨ. ਈ. ਐੱਸ. ਐੱਲ. ਨੂੰ ਅੰਬਰੀ ਦੇ 4.23 ਕਰੋੜ ਤਰਜੀਹੀ ਸ਼ੇਅਰ ਮਿਲਣਗੇ। ਜੂਨ ਵਿਚ ਮੁਕੇਸ਼ ਅੰਬਾਨੀ ਨੇ ਸਵੱਛ ਊਰਜਾ ਖੇਤਰ ਵਿਚ 75,000 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਘੋਸ਼ਣਾ ਕੀਤੀ ਸੀ।