ਭਾਰਤੀ ਐਥਲੀਟਾਂ ਦੇ ਸਰਗਰਮ ਵਿਕਾਸ ਨੂੰ ਅੱਗੇ ਵਧਾਉਣ ਲਈ ਰਿਲਾਇੰਸ ਇੰਡਸਟਰੀਜ਼ ਨੇ AFI ਨਾਲ ਮਿਲਾਇਆ ਹੱਥ
Friday, Jul 15, 2022 - 11:31 PM (IST)
ਗੈਜੇਟ ਡੈਸਕ-ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ.ਆਈ.ਐੱਲ.) ਅਤੇ ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ (ਏ.ਐੱਫ.ਆਈ.) ਨੇ ਭਾਰਤ 'ਚ ਐਥਲੈਟਿਕਸ ਨੂੰ ਉਤਸ਼ਾਹਿਤ ਕਰਨ ਲਈ ਲੰਬੀ ਮਿਆਦ ਦੀ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਰਿਲਾਇੰਸ ਫਾਊਂਡੇਸ਼ਨ ਅਤੇ ਏ.ਐੱਫ.ਆਈ. ਦੀ ਹਿੱਸੇਦਾਰੀ ਸਾਲਾਂ ਪੁਰਾਣੀ ਹੈ। ਰਿਲਾਇੰਸ ਦੇ ਪ੍ਰਮੁੱਖ ਸਪਾਂਸਰ ਬਣਨ ਦੇ ਨਾਲ ਹੀ ਦੋਵਾਂ ਸੰਗਠਨਾਂ ਦਰਮਿਆਨ ਸਾਂਝੇਦਾਰੀ ਹੋਰ ਡੂੰਘੀ ਹੋਵੇਗੀ।
ਇਹ ਵੀ ਪੜ੍ਹੋ :ਰਿਲਾਇੰਸ ਡਿਜੀਟਲ ਦੇ 'ਜਿਓ HP ਸਮਾਰਟ ਸਿਮ ਲੈਪਟਾਪ' ਆਫ਼ਰ 'ਚ ਮਿਲੇਗਾ 100GB ਫ੍ਰੀ ਡਾਟਾ
ਸਾਂਝੇਦਾਰੀਆਂ ਦੀਆਂ ਮੁੱਖ ਵਿਸ਼ੇਸ਼ਤਾਵਾਂ :-
• ਸਾਂਝੇਦਾਰੀ ਦਾ ਉਦੇਸ਼ ਦੇਸ਼ ਭਰ ਤੋਂ ਭਾਰਤੀ ਐਥਲੀਟਾਂ ਦੀ ਖੋਜ, ਪਾਲਣ ਪੋਸ਼ਣ ਅਤੇ ਵਿਕਾਸ ਕਰਨਾ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ, ਕੋਚਿੰਗ ਅਤੇ ਖੇਡ ਵਿਗਿਆਨ ਅਤੇ ਮੈਡੀਕਲ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਦੇ ਲਈ ਰਿਲਾਇੰਸ ਫਾਊਂਡੇਸ਼ਨ ਈਕੋ-ਸਿਸਟਮ ਦਾ ਲਾਭ ਉਠਾਇਆ ਜਾਵੇਗਾ। ਇਸ 'ਚ ਓਡਿਸ਼ਾ ਰਿਲਾਇੰਸ ਫਾਊਂਡੇਸ਼ਨ ਐਥਲੈਟਿਕਸ ਹਾਈ-ਪਰਫਾਰਮੈਂਸ ਸੈਂਟਰ ਅਤੇ ਐੱਨ.ਐੱਨ. ਰਿਲਾਇੰਸ ਫਾਊਂਡੇਸ਼ਨ ਹਸਪਤਾਲ ਸ਼ਾਮਲ ਹੈ।
• ਸੰਗਠਨ ਦੇ ਦ੍ਰਿਸ਼ਟੀਕੋਣ ਮੁਤਾਬਕ, ਇਸ ਸਾਂਝੇਦਾਰੀ 'ਚ ਮਹਿਲਾ ਐਥਲੀਟਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਦਾ ਉਦੇਸ਼ ਲਿੰਗਕ ਪਾੜੇ ਨੂੰ ਦੂਰ ਕਰਨਾ ਅਤੇ ਮਹਿਲਾ ਐਥਲੀਟਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੈ।
• ਪ੍ਰਮੁੱਖ ਰਾਸ਼ਟਰੀ, ਅੰਤਰਰਾਸ਼ਟਰੀ ਮੁਕਾਬਲਿਆਂ ਅਤੇ ਸਿਖਲਾਈ ਕੈਂਪਾਂ 'ਚ, ਏ.ਐੱਫ.ਆਈ. ਦੇ ਪ੍ਰਮੁੱਖ ਪ੍ਰਾਯੋਜਕ ਦੇ ਰੂਪ 'ਚ ਰਿਲਾਇੰਸ ਬ੍ਰਾਂਡ ਰਾਸ਼ਟਰੀ ਟੀਮ ਦੀ ਜਰਸੀ ਅਤੇ ਸਿਖਲਾਈ ਕਿੱਟਾਂ 'ਤੇ ਦਿਖਾਈ ਦੇਵੇਗਾ।
ਆਈ.ਓ.ਸੀ. ਦੀ ਮੈਂਬਰ ਅਤੇ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਨਿਰਦੇਸ਼ਕ ਨੀਤਾ ਅੰਬਾਨੀ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਰਿਲਾਇੰਸ ਫਾਊਂਡੇਸ਼ਨ ਅਤੇ ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਦੀ ਸਾਂਝੇਦਾਰੀ ਦਾ ਵਿਸਤਾਰ ਹੋ ਰਿਹਾ ਹੈ। ਐਥਲੈਟਿਕਸ ਵਿਸ਼ਵ ਪੱਧਰ 'ਤੇ ਸਭ ਤੋਂ ਮਸ਼ਹੂਰ ਖੇਡਾਂ 'ਚੋਂ ਇਕ ਹੈ ਅਤੇ ਇਸ ਐਸੋਸੀਏਸ਼ਨ ਦਾ ਉਦੇਸ਼ ਲੜਕੀਆਂ 'ਤੇ ਵਿਸ਼ੇਸ਼ ਧਿਆਨ ਦੇਣ ਨਾਲ ਸਾਡੇ ਨੌਜਵਾਨਾਂ ਨੂੰ ਮੌਕੇ ਅਤੇ ਵਿਸ਼ਵ ਪੱਧਰੀ ਸੁਵਿਧਾਵਾਂ ਪ੍ਰਦਾਨ ਕਰਕੇ ਭਾਰਤੀ ਐਥਲੈਟਿਕਸ ਦੇ ਵਿਕਾਸ 'ਚ ਤੇਜ਼ੀ ਲਿਆਉਣਾ ਹੈ। ਖਿਡਾਰੀਆਂ ਨੂੰ ਬਿਹਤਰ ਬੁਨਿਆਦੀ ਢਾਂਚੇ ਤੱਕ ਪਹੁੰਚ, ਸਿਖਲਾਈ ਅਤੇ ਸਪੋਰਟ ਮਿਲੇਗਾ ਤਾਂ ਮੈਨੂੰ ਯਕੀਨ ਹੈ ਕਿ ਅਸੀਂ ਦੁਨੀਆ ਭਰ 'ਚ ਆਪਣੇ ਕਈ ਹੋਰ ਨੌਜਵਾਨ ਐਥਲੀਟਾਂ ਨੂੰ ਖੇਡ ਦੇ ਮੈਦਾਨ 'ਚ ਜਿੱਤਦਾ ਦੇਖਾਂਗੇ! ਇਹ ਸਾਂਝੇਦਾਰੀ ਭਾਰਤ 'ਚ ਓਲੰਪਿਕ ਅੰਦੋਲਨ ਨੂੰ ਮਜ਼ਬੂਤ ਕਰਨ ਦੇ ਸਾਡੇ ਸੁਪਨਿਆਂ ਦੀ ਦਿਸ਼ਾ 'ਚ ਇਹ ਮਹਤੱਵਪੂਰਨ ਕਦਮ ਹੈ।
ਇਹ ਵੀ ਪੜ੍ਹੋ : ਪਾਕਿ ਦੇ ਸਿੰਧ 'ਚ ਨੌਜਵਾਨ ਦੇ ਕਤਲ ਤੋਂ ਬਾਅਦ ਹਿੰਸਕ ਝੜਪਾਂ ਮਗਰੋਂ ਪੁਲਸ ਨੇ 160 ਤੋਂ ਵੱਧ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਆਦਿਲ ਸੁਮਰੀਵਾਲਾ ਨੇ ਕਿਹਾ, “ਅਸੀਂ ਨੀਤਾ ਅੰਬਾਨੀ, ਰਿਲਾਇੰਸ ਇੰਡਸਟਰੀਜ਼ ਅਤੇ ਇਕ ਪ੍ਰਮੁੱਖ ਭਾਈਵਾਲ ਵਜੋਂ ਉਨ੍ਹਾਂ ਦੇ ਸਮਰਥਨ ਦੇ ਬਹੁਤ ਧੰਨਵਾਦੀ ਹਾਂ। ਏ.ਐੱਫ.ਆਈ. ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਅੰਤਰਰਾਸ਼ਟਰੀ ਮੁਕਾਬਲਿਆਂ 'ਚ ਅਸੀਂ ਭਾਰਤੀ ਐਥਲੈਟਿਕਸ ਦਲ ਨੂੰ ਵੱਧਦੇ ਦੇਖਿਆ ਹੈ। ਸਾਨੂੰ ਯਕੀਨ ਹੈ ਕਿ ਰਿਲਾਇੰਸ ਇੰਡਸਟਰੀਜ਼ ਵਰਗੇ ਵਚਨਬੱਧ ਭਾਈਵਾਲ ਦੇ ਨਾਲ ਅਸੀਂ ਜਲਦ ਹੀ ਐਥਲੈਟਿਕਸ ਦੀਆਂ ਕਈ ਖੇਡਾਂ ਵਿੱਚ ਵੱਧਦੀ ਭਾਗੀਦਾਰੀ ਦੇ ਨਾਲ ਅੰਤਰਰਾਸ਼ਟਰੀ ਸਫਲਤਾ ਵਿੱਚ ਤੇਜ਼ੀ ਨਾਲ ਵਾਧਾ ਦੇਖਾਂਗੇ। ਇਹ ਸਾਂਝੇਦਾਰੀ ਸੰਪੂਰਨ ਵਿਕਾਸ 'ਤੇ ਧਿਆਨ ਕੇਂਦਰਿਤ ਕਰੇਗੀ, ਇਕ ਮਜ਼ਬੂਤ ਟੇਲੈਂਟ ਪੂਲ ਅਤੇ ਸੰਭਾਵੀ ਤਮਗਾ ਜੇਤੂਆਂ ਦੀ ਸਿਰਜਣਾ ਕਰੇਗੀ, ਜੋ ਆਉਣ ਵਾਲੇ ਸਾਲਾਂ ਲਈ ਭਾਰਤ ਨੂੰ ਮਾਣ ਮਹਿਸੂਸ ਕਰਵਾਉਣਗੇ।
ਰਿਲਾਇੰਸ ਫਾਊਂਡੇਸ਼ਨ ਦੀ ਐਥਲੈਟਿਕਸ ਯਾਤਰਾ :-
• ਐਥਲੈਟਿਕਸ ਦੇ ਵਿਕਾਸ ਲਈ ਰਿਲਾਇੰਸ ਫਾਊਂਡੇਸ਼ਨ 2017 ਤੋਂ ਰਿਲਾਇੰਸ ਫਾਊਂਡੇਸ਼ਨ ਯੂਥ ਸਪੋਰਟਸ ਪ੍ਰੋਗਰਾਮ ਚਲਾ ਰਹੀ ਹੈ, ਜੋ ਦੇਸ਼ ਭਰ ਦੇ 50 ਤੋਂ ਵੱਧ ਜ਼ਿਲ੍ਹਿਆਂ ਵਿੱਚ 5,500 ਤੋਂ ਵੱਧ ਵਿਦਿਅਕ ਸੰਸਥਾਵਾਂ ਤੱਕ ਪਹੁੰਚ ਚੁੱਕੀ ਹੈ।
• ਰਿਲਾਇੰਸ ਫਾਊਂਡੇਸ਼ਨ ਨੇ ਓਡਿਸ਼ਾ ਸਰਕਾਰ ਦੇ ਨਾਲ ਸਾਂਝੇਦਾਰੀ ਵਿੱਚ 2018 'ਚ ਓਡਿਸ਼ਾ ਰਿਲਾਇੰਸ ਫਾਊਂਡੇਸ਼ਨ ਐਥਲੈਟਿਕਸ ਹਾਈ ਪ੍ਰਫਾਰਮੈਂਸ ਸੈਂਟਰ ਦੀ ਸਥਾਪਨਾ ਕੀਤੀ। ਇਸ ਸਥਾਨ ਨੇ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਤਮਗਾ ਜੇਤੂ ਅਤੇ ਰਾਸ਼ਟਰੀ ਰਿਕਾਰਡ ਧਾਰਕ ਦਿੱਤੇ ਹਨ। ਹਾਲ ਹੀ 'ਚ ਜੋਤੀ ਯਾਰਾਜੀ (CWG 2022 'ਚ ਭਾਰਤ ਦੀ ਨੁਮਾਇੰਦਗੀ ਕਰ ਰਹੀ) ਅਤੇ ਅਮਲਾਨ ਬੋਰਗੋਹਾਈ ਨੇ ਲੰਬੇ ਸਮੇਂ ਤੋਂ ਚੱਲ ਰਹੇ ਰਾਸ਼ਟਰੀ ਰਿਕਾਰਡ ਤੋੜੇ ਹਨ।
• ਰਿਲਾਇੰਸ ਫਾਊਂਡੇਸ਼ਨ ਵੀ ਖੇਡ ਵਿਗਿਆਨ ਅਤੇ ਡਾਕਟਰੀ ਸਹਾਇਤਾ ਦੇ ਨਾਲ AFI ਦਾ ਸਮਰਥਨ ਕਰ ਰਹੀ ਹੈ। ਰਿਲਾਇੰਸ ਫਾਊਂਡੇਸ਼ਨ ਦੇ ਫਿਜ਼ੀਓਥੈਰੇਪਿਸਟਾਂ ਨੇ ਭਾਰਤੀ ਦਲ ਦੇ ਨਾਲ ਟੋਕੀਓ ਓਲੰਪਿਕ 2020 ਵਿੱਚ ਭਾਗ ਲਿਆ ਸੀ।
ਰਿਲਾਇੰਸ ਫਾਊਂਡੇਸ਼ਨ, ਭਾਰਤ ਦੇ ਅਗਲੇ ਚੈਂਪੀਅਨ ਦਾ ਨਿਰਮਾਣ ਕਰਨ, ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਸਮਰਥ ਬਣਾਉਣ ਲਈ ਏ.ਐੱਫ.ਆਈ. ਸਮੇਤ ਕਈ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨ ਰਿਹਾ ਹੈ। ਭਵਿੱਖ ਦੇ ਚੈਂਪੀਅਨਾਂ ਲਈ ਫਾਊਂਡੇਸ਼ਨ ਬੁਨਿਆਦੀ ਢਾਂਚੇ 'ਚ ਸੁਧਾਰ, ਹੁਨਰ ਵਿਕਾਸ ਅਤੇ ਡਿਜੀਟਲ ਸਸ਼ਕਤੀਕਰਨ ਰਾਹੀਂ ਇਕ ਮਜਬੂਤ ਈਕੋ ਸਿਸਟਮ ਤਿਆਰ ਕਰ ਰਿਹਾ ਹੈ। ਨੀਤਾ ਅੰਬਾਨੀ ਭਾਰਤ ਦੇ ਓਲੰਪਿਕ ਅੰਦੋਲਨ ਦੀ ਅਗਵਾਈ ਕਰ ਰਹੀ ਹੈ ਅਤੇ ਭਾਰਤ 'ਚ ਅਗਲੀ ਪੀੜ੍ਹੀ ਲਈ ਖੇਡ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ।
2016 ਤੋਂ ਆਈ.ਓ.ਸੀ. ਮੈਂਬਰ ਦੇ ਰੂਪ 'ਚ ਉਨ੍ਹਾਂ ਨੇ ਖੇਡਾਂ ਨੂੰ ਬਦਲਣ ਅਤੇ ਓਲੰਪਿਕ ਅੰਦੋਲਨ ਨਾਲ ਜੁੜਨ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਮਜਬੂਤੀ ਦਿੱਤੀ ਹੈ। ਉਨ੍ਹਾਂ ਨੇ ਉਸ ਭਾਰਤੀ ਵਫ਼ਦ ਦੀ ਅਗਵਾਈ ਕੀਤੀ ਸੀ ਜਿਸ ਨੇ ਮੁੰਬਈ 'ਚ 140ਵੇਂ ਆਈ.ਓ.ਸੀ. ਸੈਸ਼ਨ 2023 ਦੀ ਮੇਜ਼ਬਾਨੀ ਲਈ ਬੋਲੀ ਜਿੱਤੀ ਸੀ।
ਇਹ ਵੀ ਪੜ੍ਹੋ : ਵਿਦੇਸ਼ੀ ਮੁਦਰਾ ਭੰਡਾਰ 8.062 ਅਰਬ ਡਾਲਰ ਘੱਟ ਕੇ 580.252 ਅਰਬ ਡਾਲਰ 'ਤੇ
ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਬਾਰੇ 'ਚ :-
ਰਿਲਾਇੰਸ ਭਾਰਤ ਦੀ ਸਭ ਤੋਂ ਵੱਡੀ ਨਿੱਜੀ ਖੇਤਰ ਦੀ ਕੰਪਨੀ ਹੈ ਜਿਸ ਦਾ ਮਾਲੀਆ 792,756 ਕਰੋੜ ਰੁਪਏ ($104 ਬਿਲੀਅਨ), ਨਕਦ ਲਾਭ 110,778 ਕਰੋੜ ਰੁਪਏ ($14.6 ਬਿਲੀਅਨ) ਅਤੇ 31 ਮਾਰਚ 2022 ਨੂੰ ਖਤਮ ਸਾਲ ਲਈ ਸ਼ੁੱਧ ਲਾਭ 67,845 ਕਰੋੜ ਰੁਪਏ ($9.0 ਮਿਲੀਅਨ) ਦਾ ਹੈ। ਰਿਲਾਇੰਸ ਦੀਆਂ ਗਤੀਵਿਧੀਆਂ 'ਚ ਹਾਈਡ੍ਰੋਕਾਰਬਨ ਦੀ ਖੋਜ ਅਤੇ ਉਤਪਾਦਨ, ਪੈਟਰੋਲੀਅਮ ਰਿਫਾਇਨਿੰਗ ਅਤੇ ਮਾਰਕੀਟਿੰਗ, ਪੈਟ੍ਰੋਕੈਮੀਕਲ, ਪ੍ਰਚੂਨ ਅਤੇ ਡਿਜੀਟਲ ਸੇਵਾਵਾਂ ਸ਼ਾਮਲ ਹਨ।
ਫਾਰਚਿਊਨ ਵੱਲੋਂ ਜਾਰੀ ਦੁਨੀਆ ਦੀ ਸਭ ਤੋਂ ਵੱਡੀਆਂ ਕੰਪਨੀਆਂ ਦੀ ਫਾਰਚਿਊਨ ਗਲੋਬਲ 500 ਲਿਸਟ 'ਚ ਸ਼ਾਮਲ ਰਿਲਾਇੰਸ ਭਾਰਤ ਦੀ ਚੋਟੀ ਦੀ ਰੈਂਕਿੰਗ ਵਾਲੀ ਕੰਪਨੀ ਹੈ। ਕੰਪਨੀ 2022 ਲਈ ਫੋਰਬਸ ਗਲੋਬਲ 2000 ਦੀ ਵਿਸ਼ਵ ਦੀ ਸਭ ਤੋਂ ਵੱਡੀ ਪਬਲਿਕ ਕੰਪਨੀਆਂ ਦੀ ਰੈਂਕਿੰਗ 'ਚ 53ਵੇਂ ਸਥਾਨ 'ਤੇ ਹੈ-ਉਸ ਲਿਸਟ 'ਚ ਉਹ ਭਾਰਤੀ ਕੰਪਨੀਆਂ 'ਚ ਸਭ ਤੋਂ ਉੱਤੇ ਹੈ। ਇਹ ਲਿੰਕਡਈਨ ਦੀ 'ਭਾਰਤ 'ਚ ਕੰਮ ਕਰਨ ਲਈ ਸਭ ਤੋਂ ਵਧੀਆ ਕੰਪਨੀਆਂ (2021) ਦੀ ਲਿਸਟ 'ਚ ਵੀ ਸ਼ਾਮਲ ਹੈ।
ਰਿਲਾਇੰਸ ਫਾਊਂਡੇਸ਼ਨ ਸਪੋਰਟਸ ਦੇ ਬਾਰੇ 'ਚ :-
ਖੁਸ਼ੀ, ਸਿਹਤ, ਸੰਜਮ, ਦ੍ਰਿੜ ਸੰਕਲਪ, ਜਿੱਤ ਅਤੇ ਹਾਰ ਦਾ ਜਸ਼ਨ ਮਨਾਉਂਦਾ ਹੈ ਰਿਲਾਇੰਸ ਫਾਊਂਡੇਸ਼ਨ ਅਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਸਮਾਜ ਦੇ ਸਾਰੇ ਵਰਗਾਂ ਦੇ ਜ਼ਿਆਦਾ ਤੋਂ ਜ਼ਿਆਦਾ ਬੱਚੇ ਅਤੇ ਨੌਜਵਾਨ ਖੇਡਾਂ ਖੇਡ ਸਕਣ। ਇਸ ਪ੍ਰਕਿਰਿਆ 'ਚ ਇਕ ਫਿੱਟ, ਮਜਬੂਤ ਅਤੇ ਸਰਗਰਮ ਭਾਰਤ ਦਾ ਨਿਰਮਾਣ ਹੋ ਸਕੇ। ਅਸੀਂ 2013 ਤੋਂ ਦੇਸ਼ ਭਰ 'ਚ 13,000 ਤੋਂ ਜ਼ਿਆਦਾ ਸਕੂਲਾਂ ਅਤੇ ਕਾਲਜਾਂ ਦੇ 2 ਕਰੋੜ 15 ਲੱਖ ਤੋਂ ਜ਼ਿਆਦਾ ਨੌਜਵਾਨਾਂ ਦੇ ਜੀਵਨ ਨੂੰ ਛੂਹਿਆ ਹੈ। ਜਿਸ ਨਾਲ ਕਈ ਪ੍ਰਤੀਭਾਸ਼ਾਲੀ ਬੱਚਿਆਂ ਦਾ ਖੇਡ 'ਚ ਕਰੀਅਰ ਬਣਾਉਣ ਦਾ ਸੁਪਨਾ ਪੂਰਾ ਹੋਇਆ ਹੈ। ਅਸੀਂ ਵਿਸ਼ੇਸ਼ ਰੂਪ ਨਾਲ ਭਾਰਤ 'ਚ ਲੜਕੀਆਂ ਅਤੇ ਮਹਿਲਾ ਐਥਲੀਟਾਂ ਦੀ ਜ਼ਿਆਦਾ ਸਫਲਤਾ ਯਕੀਨੀ ਕਰਨ ਲਈ ਵਚਨਬੱਧ ਹਾਂ। ਅਸੀਂ ਆਪਣੇ ਪ੍ਰੋਗਰਾਮਾਂ ਨੂੰ ਇਸ ਤਰ੍ਹਾਂ ਨਾਲ ਡਿਜਾਈਨ ਕੀਤਾ ਹੈ ਕਿ ਉਨ੍ਹਾਂ ਨੂੰ ਜ਼ਿਆਦਾ ਮੌਕੇ ਮਿਲ ਸਕਣ। ਰਿਲਾਇੰਸ ਫਾਊਂਸ਼ੇਨ 'ਚ ਅਸੀਂ ਭਾਰਤੀ ਖਿਡਾਰੀਆਂ ਨੂੰ ਇਕ ਨਵੀਂ ਉਡਾਣ ਭਰਨ 'ਚ ਮਦਦ ਕਰਦੇ ਹਾਂ ਤਾਂ ਕਿ ਉਹ ਆਪਣੀ ਅਸਲ ਸਮਰੱਥਾ ਨੂੰ ਪਛਾਣ ਸਕਣ।
ਇਹ ਵੀ ਪੜ੍ਹੋ : ਚੋਣ ਧੋਖਾਧੜੀ ਦੇ ਮੁਕੱਦਮੇ 'ਚ ਸੂ ਚੀ ਨੇ ਦਰਜ ਕਰਵਾਇਆ ਬਿਆਨ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ