Jio ਗਲਾਸ ਹੋਇਆ ਲਾਂਚ, ਹੁਣ ਸਮਾਰਟ ਚਸ਼ਮੇ ਜ਼ਰੀਏ ਵੀ ਕਰ ਸਕੋਗੇ ਵੀਡੀਓ ਕਾਲ

Wednesday, Jul 15, 2020 - 05:25 PM (IST)

Jio ਗਲਾਸ ਹੋਇਆ ਲਾਂਚ, ਹੁਣ ਸਮਾਰਟ ਚਸ਼ਮੇ ਜ਼ਰੀਏ ਵੀ ਕਰ ਸਕੋਗੇ ਵੀਡੀਓ ਕਾਲ

ਨਵੀਂ ਦਿੱਲੀ : ਰਿਲਾਇੰਸ ਇੰਡਸਟਰੀਜ਼ ਦੀ 43ਵੀਂ ਸਾਲਾਨਾ ਬੈਠਕ (ਏ.ਜੀ.ਐੱਮ) ਵਿਚ ਰਿਲਾਇੰਸ ਜਿਓ ਨੇ ਜਿਓ ਗਲਾਸ (ਚਸ਼ਮਾ) ਲਿਆਉਣ ਦਾ ਐਲਾਨ ਕੀਤਾ ਹੈ। ਜਿਓ ਗਲਾਸ ਇਕ ਮਿਕਸਡ ਰਿਅਲਿਟੀ ਸਮਾਰਟ ਗਲਾਸ ਹੈ ਜਿਸ ਦੀ ਮਦਦ ਨਾਲ ਵੀਡੀਓ ਕਾਲਿੰਗ ਕੀਤੀ ਜਾ ਸਕੇਗੀ। ਕੰਪਨੀ ਨੇ ਇਸ ਨੂੰ ਖ਼ਾਸਤੌਰ 'ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਡਿਜ਼ਾਇਨ ਕੀਤਾ ਹੈ। ਵਿਦਿਆਰਥੀ ਜਿਓ ਗਲਾਸ ਦੀ ਮਦਦ ਨਾਲ ਰੋਚਕ ਤਰੀਕੇ ਨਾਲ ਪੜ੍ਹਾਈ ਕਰ ਸਕਣਗੇ। ਜਿਓ ਗਲਾਸ ਵਿਚ ਵਰਚੁਅਲ ਅਸਿਸਟੈਂਟ ਦਾ ਵੀ ਸਪੋਰਟ ਦਿੱਤਾ ਗਿਆ ਹੈ। ਜਿਓ ਗਲਾਸ ਨੂੰ ਖਾਸਤੌਰ 'ਤੇ ਹੋਲੋਗਰਾਮ ਕੰਟੈਂਟ ਲਈ ਪੇਸ਼ ਕੀਤਾ ਗਿਆ ਹੈ। ਇਸ ਨੂੰ ਵਾਇਰਲੈੱਸ ਤਰੀਕੇ ਨਾਲ ਵੀ ਕਨੈਕਟ ਕੀਤਾ ਜਾ ਸਕੇਗਾ।

PunjabKesari

ਕੀ ਹੈ ਇਹ ਜਿਓ ਗਲਾਸ?
ਰਿਲਾਇੰਸ ਜਿਓ ਹਰ ਸਾਲ ਏ.ਜੀ.ਐੱਮ. ਵਿਚ ਨਵੇਂ ਪ੍ਰੋਡਕਟ ਦੀ ਘੋਸ਼ਣਾ ਕਰਦਾ ਹੈ। ਇਸ ਵਾਰ ਕੰਪਨੀ ਨੇ ਜਿਓ ਗਲਾਸ ਪੇਸ਼ ਕੀਤਾ ਹੈ। ਜਿਓ ਗਲਾਸ ਦੀ ਮਦਦ ਨਾਲ ਵਰਚੁਅਲ ਤੌਰ 'ਤੇ 3ਡੀ ਅਵਤਾਰ ਜ਼ਰੀਏ ਗੱਲਬਾਤ ਹੋ ਸਕੇਗੀ। ਬੈਠਕ ਦੌਰਾਨ ਇਸ ਦਾ ਡੈਮੋ ਵੀ ਵਿਖਾਇਆ ਗਿਆ। ਜਿਓ ਗਲਾਸ ਜ਼ਰੀਏ ਤੁਸੀਂ ਬੋਲ ਕੇ ਇਕੱਠੇ 2 ਲੋਕਾਂ ਨੂੰ ਵੀਡੀਓ ਕਾਲ ਕਰ ਸਕਦੇ ਹੋ। ਗੱਲਬਾਤ ਦੌਰਾਨ ਤੁਸੀਂ ਗਲਾਸ (ਚਸ਼ਮੇ) ਵਿਚ ਉਸ ਸ਼ਖਸ ਦਾ 3ਡੀ ਅਵਤਾਰ ਵੇਖ ਸਕੋਗੇ ਜਿਸ ਨੂੰ ਤੁਸੀਂ ਕਾਲ ਕੀਤੀ ਹੈ। ਖਾਸ ਗੱਲ ਇਹ ਹੈ ਕਿ ਜਿਓ ਗਲਾਸ ਵਿਚ 3ਡੀ ਅਤੇ 2ਡੀ ਦੋਵੇਂ ਤਕਨੀਕਾਂ ਦਾ ਸਪੋਰਟ ਦਿੱਤਾ ਗਿਆ ਹੈ। ਜਿਓ ਗਲਾਸ ਦਾ ਭਾਰ ਸਿਰਫ਼ 75 ਗ੍ਰਾਮ ਹੈ , ਜੋ ਕਿ ਇਸ ਦਾ ਇਕ ਖ਼ਾਸ ਫੀਚਰ ਸਾਬਤ ਹੋ ਸਕਦਾ ਹੈ।

ਇਸ ਦੇ ਨਾਲ ਹੀ ਜਿਓ ਗਲਾਸ ਵਿਚ ਸਮਾਰਟਫੋਨ ਦਾ ਕੰਟੈਂਟ ਵੀ ਐਕਸੈੱਸ ਕੀਤਾ ਜਾ ਸਕਦਾ ਹੈ। ਇਸ ਦੇ ਲਈ ਇਕ ਕੇਬਲ ਦਾ ਇਸਤੇਮਾਲ ਕਰਣਾ ਹੋਵੇਗਾ।  ਜਿਓ ਗਲਾਸ ਵਿਚ 25 ਐਪਸ ਦਾ ਸਪੋਰਟ ਦਿੱਤਾ ਗਿਆ ਹੈ। ਹਾਲਾਂਕਿ ਅਜੇ ਇਸ ਦੀ ਕੀਮਤ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।


author

cherry

Content Editor

Related News