Reliance ਨੇ ਕੋਰੋਨਾ ਨਾਲ ਨਜਿੱਠਣ ਲਈ ਬਣਾਇਆ ਹਸਪਤਾਲ, ਲੋਕ ਸੇਵਾ ਹੀ ਸਾਡਾ ਧਰਮ-ਅੰਬਾਨੀ
Thursday, Jul 16, 2020 - 11:20 AM (IST)
ਮੁੰਬਈ (ਵਾਰਤਾ) : ਰਿਲਾਇੰਸ ਇੰਡਸਟਰੀਜ਼ ਦੀ 43ਵੀਂ ਆਮ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕੋਰੋਨਾ ਸੰਕਟ 'ਤੇ ਕਿਹਾ ਕਿ, 'ਲੋਕਾਂ ਦੀ ਸੇਵਾ ਹੀ ਸਾਡਾ ਧਰਮ ਹੈ, ਕੋਰੋਨਾ ਦੇ ਕਹਿਰ ਦੇ ਸਮੇਂ ਲੋਕਾਂ ਦੀ ਮਦਦ ਲਈ ਅਸੀਂ ਮੁੰਬਈ ਵਿਚ ਭਾਰਤ ਦਾ ਪਹਿਲਾ 100 ਬੈੱਡ ਵਾਲਾ ਵਿਸ਼ੇਸ਼ ਕੋਵਿਡ-19 ਹਸਪਤਾਲ ਸਿਰਫ਼ 2 ਹਫ਼ਤੇ ਵਿਚ ਸਥਾਪਤ ਕੀਤਾ। ਸਾਡੇ ਡਾਕਟਰ ਅਤੇ ਨਰਸ ਸਾਥੀ ਭਾਰਤੀਆਂ ਦੀ ਸੇਵਾ ਦਾ ਨਿਰਸਵਾਰਥ ਅਤੇ ਅਣਥਕ ਕੋਸ਼ਿਸ਼ ਕਰ ਰਹੇ ਹਨ। ਜਦੋਂ ਮਹਾਮਾਰੀ ਫੈਲੀ ਤਾਂ ਸਭ ਤੋਂ ਵੱਡੀ ਚੁਣੌਤੀਆਂ ਵਿਚੋਂ ਇਕ ਸੀ ਪੀਪੀਈ ਦੀ ਕਮੀ। ਅਸੀਂ ਰਿਕਾਡਰ ਸਮੇਂ ਵਿਚ ਹਰ ਦਿਨ 1 ਲੱਖ ਤੋਂ ਜ਼ਿਆਦਾ ਪੀਪੀਈ ਅਤੇ ਐਨ 95 ਮਾਸਕ ਦਾ ਉਤਪਾਦਨ ਕਰਣ ਲਈ ਆਪਣੀ ਵਿਨਿਰਮਾਣ ਸਹੂਲਤਾਂ ਵਿਚ ਜ਼ਰੂਰੀ ਬਦਲਾਅ ਕੀਤੇ।'
ਉਨ੍ਹਾਂ ਭਰੋਸਾ ਦਿਵਾਇਆ ਕਿ ਜਦੋਂ ਵੀ ਕੋਰੋਨਾ ਦੀ ਵੈਕਸੀਨ ਬਣੇਗੀ ਉਸ ਨੂੰ ਦੇਸ਼ ਦੇ ਹਰ ਜ਼ਰੂਰਤਮੰਦ ਤੱਕ ਪਹੁੰਚਾਉਣ ਦਾ ਕੰਮ ਰਿਲਾਇੰਸ ਕਰੇਗਾ। ਸ਼ੇਅਰਧਾਰਕਾਂ ਨਾਲ ਮਿਸ਼ਨ ਅੰਨ (ਆਨਾਜ) ਸੇਵਾ ਦੀ ਚਰਚਾ ਕਰਦੇ ਹੋਏ ਸ਼੍ਰੀਮਤੀ ਅੰਬਾਨੀ ਨੇ ਕਿਹਾ ਕਿ 'ਮਿਸ਼ਨ ਅੰਨ ਸੇਵਾ ਜ਼ਰੀਏ ਅਸੀਂ ਦੇਸ਼ ਭਰ ਵਿਚ ਹਾਸ਼ੀਏ 'ਤੇ ਰਹਿਣ ਵਾਲੇ ਭਾਈਚਾਰਿਆਂ, ਦਿਹਾੜੀਦਾਰਾਂ ਅਤੇ ਫਰੰਟਲਾਈਨ ਵਰਕਰਾਂ ਨੂੰ 5 ਕਰੋੜ ਤੋਂ ਜ਼ਿਆਦਾ ਭੋਜਨ ਉਪਲੱਬਧ ਕਰਾਇਆ। ਸਾਨੂੰ ਖੁਸ਼ੀ ਹੈ ਕਿ ਮਿਸ਼ਨ ਅੰਨ ਸੇਵਾ ਦੁਨੀਆ ਵਿਚ ਕਿਤੇ ਵੀ ਇਕ ਕਾਰਪੋਰੇਟ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਸਭ ਤੋਂ ਵੱਡਾ ਭੋਜਨ ਵੰਡ ਪ੍ਰੋਗਰਾਮ ਬਣ ਗਿਆ ਹੈ।
ਪਹਿਲੀ ਵਾਰ ਬਤੌਰ ਨਿਰਦੇਸ਼ਕ ਦੇ ਰੂਪ ਵਿਚ ਰਿਲਾਇੰਸ ਇੰਡਸਟਰੀਜ਼ ਦੀ 43ਵੀਂ ਆਮ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀਮਤੀ ਨੀਤਾ ਅੰਬਾਨੀ ਨੇ ਦੱਸਿਆ ਕਿ ਭਾਰਤ ਵਿਚ ਓਲੰਪਿਕ ਖੇਡਾਂ ਦਾ ਪ੍ਰਬੰਧ ਹੋਵੇ, ਇਹ ਮੇਰਾ ਸੁਫ਼ਨਾ ਹੈ। ਮੈਂ ਭਾਰਤ ਦੇ ਐਥਲੀਟਾਂ ਨੂੰ ਵਿਸ਼ਵ ਪੱਧਰ 'ਤੇ ਬਿਹਤਰੀਨ ਪ੍ਰਦਰਸ਼ਨ ਕਰਦੇ ਦੇਖਣਾ ਚਾਹੁੰਦੀ ਹਾਂ।' ਸ਼੍ਰੀਮਤੀ ਅੰਬਾਨੀ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਮੈਂਬਰ ਹਨ। ਜ਼ਮੀਨੀ ਪੱਧਰ 'ਤੇ ਖਿਡਾਰੀ ਤਿਆਰ ਕਰਣ ਲਈ ਉਨ੍ਹਾਂ ਦੀ ਅਗਵਾਈ ਵਿਚ ਰਿਲਾਇੰਸ ਫਾਊਂਡੇਸ਼ਨ ਕਈ ਵਿਦਿਅਕ ਅਤੇ ਖੇਡ ਪ੍ਰੋਜੈਕਟਾਂ ਨਾਲ ਜੁੜੇ ਹਨ, ਜਿਸ ਨਾਲ ਲੱਖਾਂ ਬੱਚੇ ਜੁੜੇ ਹੋਏ ਹਨ। ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਵਿਚ ਉਨ੍ਹਾਂ ਦੀ ਅਗਵਾਈ ਵਿਚ ਮੁੰਬਈ ਇੰਡੀਅਨਜ਼ ਕਈ ਵਾਰ ਚੈਂਪੀਅਨ ਬਣ ਚੁੱਕੀ ਹੈ। ਉਨ੍ਹਾਂ ਨੇ ਰਿਲਾਇੰਸ ਫਾਊਂਡੇਸ਼ਨ ਦੇ ਬਾਰੇ ਵਿਚ ਕਿਹਾ ਕਿ ਪਿਛਲੇ 10 ਸਾਲਾਂ ਵਿਚ ਫਾਊਂਡੇਸ਼ਨ ਨੇ ਦੇਸ਼ ਵਿਚ 3 ਕਰੋੜ 60 ਲੱਖ ਲੋਕਾਂ ਦੀ ਜਿੰਦਗੀ ਵਿਚ ਬਦਲਾਅ ਲਿਆਉਣ ਦਾ ਕੰਮ ਕੀਤਾ ਹੈ।