ਰਾਜਸਵ ਦੇ ਮਾਮਲੇ ''ਚ ਰਿਲਾਇੰਸ ਨੇ ਇੰਡੀਅਨ ਆਇਲ ਨੂੰ ਛੱਡਿਆ ਪਿੱਛੇ

05/21/2019 3:47:38 PM

ਨਵੀਂ ਦਿੱਲੀ—ਤੇਲ ਅਤੇ ਗੈਸ, ਦੂਰਸੰਚਾਰ ਅਤੇ ਖੁਦਰਾ ਕਾਰੋਬਾਰ ਸਮੇਤ ਹੋਰ ਖੇਤਰਾਂ 'ਚ ਕਾਰਜਕਰਤਾ ਦੇਸ਼ ਦੇ ਸਭ ਤੋਂ ਵੱਡੇ ਧਨਕੁਬੇਰ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ.ਆਈ.ਐੱਲ.) ਨੇ ਜਨਤਕ ਤੌਰ 'ਤੇ ਅਗਲੀ ਤੇਲ ਸੋਧ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈ.ਓ.ਸੀ.) ਨੂੰ ਕੁੱਲ ਰਾਜਸਵ ਦੇ ਮਾਮਲੇ 'ਚ ਪਿੱਛੇ ਛੱਡ ਦਿੱਤਾ ਹੈ। ਆਈ.ਓ.ਸੀ. ਦੀ ਵਿਕਰੀ 31 ਮਾਰਚ 2019 ਨੂੰ ਖਤਮ ਵਿੱਤੀ ਸਾਲ 'ਚ ਅੱਠ ਅਰਬ 79 ਕਰੋੜ ਡਾਲਰ (61 ਖਰਬ 70 ਅਰਬ ਰੁਪਏ) ਰਹੀ। ਆਰ.ਆਈ.ਐੱਲ. ਨੇ ਇਸ ਮਾਮਲੇ 'ਚ ਆਈ.ਓ.ਸੀ. ਨੂੰ ਪਛਾੜਦੇ ਹੋਏ ਪਿਛਲੇ ਵਿੱਤੀ ਸਾਲ 'ਚ 62 ਖਰਬ 30 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਆਰ.ਆਈ.ਐੱਲ. ਦੀ ਕੁੱਲ ਆਮਦਨ 'ਚ ਉਸ ਦੇ ਖੁਦਰਾ, ਦੂਰਸੰਚਾਰ ਅਤੇ ਡਿਜੀਟਲ ਸੇਵਾਵਾਂ ਤੋਂ ਪ੍ਰਾਪਤ ਹੋਣ ਵਾਲਾ ਰਾਜਸਵ ਕਰੀਬ ਇਕ ਚੌਥਾਈ ਰਿਹਾ ਅਤੇ ਇਸ ਦੀ ਬਦੌਲਤ ਅੰਬਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ। 
ਬਾਜ਼ਾਰ ਪੂੰਜੀਕਰਨ ਦੇ ਮਾਮਲੇ 'ਚ ਆਈ.ਓ.ਸੀ. ਤੋਂ ਆਰ.ਆਈ.ਐੱਲ. ਕਿਤੇ ਅੱਗੇ ਹੈ। ਆਰ.ਆਈ.ਐੱਲ. ਦਾ ਬਾਜ਼ਾਰ ਪੂੰਜੀਕਰਨ ਮੰਗਲਵਾਰ ਨੂੰ 8,56,069.63 ਕਰੋੜ ਰੁਪਏ ਰਿਹਾ ਸੀ ਜਦੋਂਕਿ ਆਈ.ਓ.ਸੀ. ਦਾ 1,48,347.90 ਕਰੋੜ ਰੁਪਏ ਰਿਹਾ। ਆਰ.ਆਈ.ਐੱਲ. ਦੇ ਸ਼ੇਅਰ ਦੀ ਕੀਮਤ ਅੱਜ ਮੁੰਬਈ ਸ਼ੇਅਰ ਬਾਜ਼ਾਰ 'ਚ 1350.65 ਰੁਪਏ ਸੀ ਤਾਂ ਆਈ.ਓ.ਸੀ. ਦੀ 152.90 ਰੁਪਏ ਰਹੀ।


Aarti dhillon

Content Editor

Related News