ਰਿਲਾਇੰਸ ਨੇ ਬਾਜ਼ਾਰ ਪੂੰਜੀਕਰਣ ''ਚ TCS ਨੂੰ ਫਿਰ ਛੱਡਿਆ ਪਿੱਛੇ

Tuesday, Aug 21, 2018 - 08:41 AM (IST)

ਰਿਲਾਇੰਸ ਨੇ ਬਾਜ਼ਾਰ ਪੂੰਜੀਕਰਣ ''ਚ TCS ਨੂੰ ਫਿਰ ਛੱਡਿਆ ਪਿੱਛੇ

ਨਵੀਂ ਦਿੱਲੀ—ਰਿਲਾਇੰਸ ਇੰਡਸਟਰੀ ਨੇ ਬਾਜ਼ਾਰ ਪੂੰਜੀਕਰਣ ਦੇ ਮਾਮਲੇ 'ਚ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ.) ਨੂੰ ਪਿੱਛੇ ਛੱਡ ਦਿੱਤਾ ਹੈ। ਬੰਬਈ ਸ਼ੇਅਰ ਬਾਜ਼ਾਰ 'ਚ ਸੋਮਵਾਰ ਨੂੰ ਕਾਰੋਬਾਰ ਬੰਦ ਹੋਣ ਦੇ ਸਮੇਂ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਣ 7,82,636.38 ਕਰੋੜ ਰੁਪਏ ਰਿਹਾ। ਉੱਧਰ ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਣ 7,69,696.75 ਕਰੋੜ ਰੁਪਏ 'ਤੇ ਹੈ।
ਰਿਲਾਇੰਸ ਇੰਡਸਟਰੀਜ਼ ਦਾ ਸ਼ੇਅਰ ਸ਼ੋਮਵਾਰ ਨੂੰ 1,206.50 ਰੁਪਏ 'ਤੇ ਖੁੱਲ੍ਹਣ ਦੇ ਬਾਅਦ 52 ਹਫਤੇ ਦੇ ਉੱਚ ਪੱਧਰ 1,238.05 ਰੁਪਏ ਤੱਕ ਗਿਆ। ਕਾਰੋਬਾਰ ਬੰਦ ਹੋਣ ਦੇ ਸਮੇਂ ਰਿਲਾਇੰਸ ਇੰਡਸਟਰੀਜ਼ ਦਾ ਸ਼ੇਅਰ 2.61 ਫੀਸਦੀ ਦੇ ਵਾਧੇ ਨਾਲ 1,234,90  ਰੁਪਏ 'ਤੇ ਸੀ। ਪਿਛਲੇ ਕੁੱਝ ਦਿਨ ਤੋਂ ਬਾਜ਼ਾਰ ਹੈਸੀਅਤ ਦੇ ਮਾਮਲੇ 'ਚ ਰਿਲਾਇੰਸ ਅਤੇ ਟੀ.ਸੀ.ਐੱਸ. 'ਚ ਦੌੜ ਛਿੜੀ ਹੋਈ ਹੈ। 16 ਅਗਸਤ ਨੂੰ ਟੀ.ਸੀ.ਐੱਸ. ਨੇ ਰਿਲਾਇੰਸ ਨੂੰ ਪਿੱਛੇ ਛੱਡਿਆ ਸੀ। ਉੱਧਰ 14 ਅਗਸਤ ਨੂੰ ਰਿਲਾਇੰਸ ਨੇ ਟੀ.ਸੀ.ਐੱਸ. ਨੂੰ ਪਛਾੜਿਆ ਸੀ। ਇਸ ਤੋਂ ਪਹਿਲ 8 ਅਗਸਤ ਨੂੰ ਰਿਲਾਇੰਸ ਇੰਡਸਟਰੀਜ਼ ਬਾਜ਼ਾਰ ਪੂੰਜੀਕਰਣ ਦੇ ਮਾਮਲੇ 'ਚ ਟੀ.ਸੀ.ਐੱਸ. ਤੋਂ ਅੱਗੇ ਨਿਕਲੀ ਸੀ। ਇਕ ਅਗਸਤ ਨੂੰ ਟੀ.ਸੀ.ਐੱਸ. ਬਾਜ਼ਾਰ ਮੁਲਾਂਕਣ 'ਚ ਰਿਲਾਇੰਸ ਤੋਂ ਅੱਗੇ ਸੀ।


Related News