ਰਿਲਾਇੰਸ ਦਾ ਬਾਜ਼ਾਰ ਪੂੰਜੀਕਰਣ 35,000 ਕਰੋੜ ਤੋਂ ਵੱਧ ਕੇ 12 ਲੱਖ ਕਰੋੜ ਦੇ ਪਾਰ

07/13/2020 8:40:19 PM

ਨਵੀਂ ਦਿੱਲੀ- ਰਿਲਾਇੰਸ ਇੰਡਸਟਰੀਜ਼ ਲਿਮਿਟਡ ਦਾ ਬਾਜ਼ਾਰ ਪੂੰਜੀਕਰਣ ਸੋਮਵਾਰ ਨੂੰ 12 ਲੱਖ ਕਰੋੜ ਰੁਪਏ ਦੇ ਪੱਧਰ ਨੂੰ ਪਾਰ ਕਰ ਗਿਆ। ਕੰਪਨੀ ਦੇ ਸ਼ੇਅਰਾਂ ਵਿਚ ਤੇਜ਼ੀ ਦੇ ਚੱਲਦੇ ਉਸ ਨੇ ਇਸ ਮੁਕਾਮ ਨੂੰ ਹਾਸਲ ਕੀਤਾ ਹੈ। ਬੀ. ਐੱਸ. ਈ. 'ਤੇ ਕੰਪਨੀ ਦਾ ਸ਼ੇਅਰ 2.97 ਫੀਸਦੀ ਚੜ੍ਹ ਕੇ 1,934.30 ਰੁਪਏ 'ਤੇ ਬੰਦ ਹੋਇਆ। ਦਿਨ ਵਿਚ ਕਾਰੋਬਾਰ ਦੌਰਾਨ ਇਹ 3.64 ਫੀਸਦੀ ਵਧ ਕੇ 1,947 ਰੁਪਏ 'ਤੇ ਪੁੱਜ ਗਿਆ ਸੀ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ 'ਤੇ ਕੰਪਨੀ ਦਾ ਸ਼ੇਅਰ 3.22 ਫੀਸਦੀ ਦੇ ਵਾਧੇ ਨਾਲ 1,938.70 ਰੁਪਏ 'ਤੇ ਬੰਦ ਹੋਇਆ। 

ਕਾਰੋਬਾਰ ਦੌਰਾਨ ਇੱਥੇ ਵੀ ਕੰਪਨੀ ਦਾ ਸ਼ੇਅਰ 3.70 ਫੀਸਦੀ ਦੇ ਉਛਾਲ ਨਾਲ 1,947.70 ਰੁਪਏ ਦੇ ਪੱਧਰ ਨੂੰ ਛੂ ਗਿਆ। ਸ਼ੇਅਰ ਮੁੱਲ ਵਿਚ ਇਸ ਤੇਜ਼ੀ ਦੇ ਚੱਲਦਿਆਂ ਕੰਪਨੀ ਦਾ ਬਾਜ਼ਾਰ ਪੂੰਜੀਕਰਣ ਬੀ. ਐੱਸ. ਈ. 'ਤੇ 35,373.88 ਕਰੋੜ ਰੁਪਏ ਵਧ ਕੇ 12,26,231.01 ਕਰੋੜ ਰੁਪਏ 'ਤੇ ਪੁੱਜ ਗਿਆ। ਰਿਲਾਇੰਸ ਇੰਡਸਟਰੀਜ਼ ਸੈਂਸੈਕਸ ਵਿਚ ਸ਼ਾਮਲ ਕੰਪਨੀਆਂ ਵਿਚ ਸਭ ਤੋਂ ਵੱਧ ਲਾਭ ਵਿਚ ਚੱਲ ਰਹੀ ਹੈ।
ਕੰਪਨੀ ਨੇ ਐਤਵਾਰ ਨੂੰ ਉਦਯੋਗਕ ਕੰਪਨੀ ਕਵਾਲਕਾਮ ਤੋਂ 730 ਕਰੋੜ ਰੁਪਏ ਦਾ ਨਿਵੇਸ਼ ਹਾਸਲ ਕਰਨ ਦੀ ਘੋਸ਼ਣਾ ਕੀਤੀ ਸੀ। ਅਪ੍ਰੈਲ ਤੋਂ ਹੁਣ ਤੱਕ ਕੰਪਨੀ ਆਪਣੀ ਡਿਜੀਟਲ ਇਕਾਈ ਜਿਓ

ਪਲੈਟਫਾਰਮ ਵਿਚ ਦੁਨੀਆ ਭਰ ਦੇ ਵੱਖ-ਵੱਖ ਨਿਵੇਸ਼ਕਾਂ ਤੋਂ 1.18 ਲੱਖ ਕਰੋੜ ਰੁਪਏ ਦਾ ਨਿਵੇਸ਼ ਹਾਸਲ ਕਰ ਚੁੱਕੀ ਹੈ। ਕੰਪਨੀ ਜਿਓ ਪਲੈਟਫਾਰਮ ਵਿਚ ਹੁਣ ਤੱਕ 25.24 ਫੀਸਦੀ ਹਿੱਸੇਦਾਰੀ ਇਨ੍ਹਾਂ ਨਿਵੇਸ਼ਕਾਂ ਨੂੰ ਵੇਚੀਆਂ ਹਨ। ਇਸ ਦੇ ਬਾਅਦ ਤੋਂ ਹੀ ਕੰਪਨੀ ਦੇ ਸ਼ੇਅਰਾਂ ਵਿਚ ਤੇਜ਼ੀ ਦਾ ਰੁਖ ਬਣਿਆ ਹੋਇਆ ਹੈ। ਪਿਛਲੇ ਮਹੀਨੇ ਰਿਲਾਇੰਸ 11 ਲੱਖ ਕਰੋੜ ਰੁਪਏ ਬਾਜ਼ਾਰ ਪੂੰਜੀਕਰਣ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣੀ ਸੀ। 


Sanjeev

Content Editor

Related News