ਰਿਲਾਇੰਸ ਕੈਪੀਟਲ ਕਰਮਚਾਰੀਆਂ ਨੂੰ ਦੇਵੇਗੀ 300 ਕਰੋੜ ਰੁਪਏ ਦੇ ਸ਼ੇਅਰ
Thursday, Aug 24, 2017 - 02:00 AM (IST)
ਨਵੀਂ ਦਿੱਲੀ—ਵਿੱਤੀ ਸੇਵਾਵਾਂ ਦੇਣ ਵਾਲੀ ਕੰਪਨੀ ਰਿਲਾਇੰਸ ਕੈਪੀਟਲ ਨੇ ਵੱਖ-ਵੱਖ ਇਕਾਈਆਂ ਦੇ ਚੋਣਵੇਂ ਕਰਮਚਾਰੀਆਂ ਨੂੰ 300 ਕਰੋੜ ਰੁਪਏ ਦੇ ਸ਼ੇਅਰ ਦੇਣ ਦਾ ਅੱਜ ਐਲਾਨ ਕੀਤਾ ਹੈ। ਇਹ ਯੋਜਨਾ ਕੰਪਨੀ ਦੇ ਵਾਧੇ ਅਤੇ ਮੁਨਾਫੇ 'ਚ ਲਗਾਤਾਰ ਯੋਗਦਾਨ ਦੇਣ ਲਈ ਕਰਮਚਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਰਿਲਾਇੰਸ ਕੈਪੀਟਲ ਰਿਵਾਰਡਸ ਪ੍ਰੋਗਰਾਮ ਦਾ ਹਿੱਸਾ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਇਹ ਸ਼ੇਅਰ ਰਿਲਾਇੰਸ ਕਮਰਸ਼ੀਅਲ ਫਾਈਨਾਂਸ, ਰਿਲਾਇੰਸ ਨਿਪਨ ਲਾਈਫ ਏਸੈੱਟ ਮੈਨੇਜਮੈਂਟ, ਰਿਲਾਇੰਸ ਹੋਮ ਫਾਈਨਾਂਸ, ਰਿਲਾਇੰਸ ਨਿਪਨ ਲਾਈਫ ਇੰਸ਼ੋਰੈਂਸ, ਰਿਲਾਇੰਸ ਜਨਰਲ ਇੰਸ਼ੋਰੈਂਸ ਅਤੇ ਰਿਲਾਇੰਸ ਸਕਿਓਰਿਟੀਜ਼ ਸਮੇਤ ਰਿਲਾਇੰਸ ਕੈਪੀਟਲ ਦੀਆਂ ਸਾਰੀਆਂ ਕਾਰੋਬਾਰੀ ਇਕਾਈਆਂ ਦੇ ਚੋਣਵੇਂ 500 ਕਰਮਚਾਰੀਆਂ ਨੂੰ ਦਿੱਤੇ ਜਾਣਗੇ। ਕੰਪਨੀ ਨੇ ਕਿਹਾ ਯੋਜਨਾ ਤਹਿਤ ਕੁੱਲ 9,21,000 ਸ਼ੇਅਰ ਦਿੱਤੇ ਜਾਣਗੇ ਜੋ 3 ਕਰੋੜ ਰੁਪਏ ਦੇ ਮੁੱਲ ਦੇ ਹਨ। ਇਹ ਕੰਪਨੀ ਦੇ ਬਾਜ਼ਾਰ ਪੂੰਜੀਕਰਨ ਦਾ 1.6 ਫੀਸਦੀ ਹੈ।
