ਰਿਲਾਇੰਸ ਕੈਪਿਟਲ ਹੱਲ : COC ਨੇ IIHL ਦੇ ਖਿਲਾਫ ਕਾਰਵਾਈ ਦੀ ਚਿਤਾਵਨੀ ਦਿੱਤੀ

Saturday, Aug 03, 2024 - 03:46 PM (IST)

ਰਿਲਾਇੰਸ ਕੈਪਿਟਲ ਹੱਲ : COC ਨੇ IIHL ਦੇ ਖਿਲਾਫ ਕਾਰਵਾਈ ਦੀ ਚਿਤਾਵਨੀ ਦਿੱਤੀ

ਨਵੀਂ ਦਿੱਲੀ- ਕਰਜ਼ 'ਚ ਡੁੱਬੀ ਰਿਲਾਇੰਸ ਕੈਪਿਟਲ (ਆਰ.ਸੀ.ਏ.ਪੀ.) ਦੇ ਕਰਜ਼ਦਾਤਿਆਂ ਨੇ ਹਿੰਦੁਜਾ ਸਮੂਹ ਦੀ ਇਕਾਈ ਇੰਡਸਇੰਡ ਇੰਟਰਨੈਸ਼ਨਲ ਹੋਲਡਿੰਗਸ ਨੂੰ ਸੁਧਾਰਾਤਮਕ ਕਾਰਵਾਈ ਦੇ ਪ੍ਰਤੀ ਚਿਤਾਵਨੀ ਦਿੱਤੀ ਹੈ ਕਿਉਂਕਿ ਉਹ ਐੱਨ.ਸੀ.ਐੱਲ.ਟੀ. ਵੱਲੋਂ ਲਗਾਈ ਗਈ ਸ਼ਰਤਾਂ ਦਾ ਪਾਲਣ ਕਰਨ 'ਚ ਅਸਫਲ ਰਹੀ ਹੈ। ਇਨ੍ਹਾਂ ਸ਼ਰਤਾਂ 'ਚ ਕਿਸੇ ਤੀਜੇ ਪੱਖ ਦੇ (ਐਸਕ੍ਰੋ) ਖਾਤੇ 'ਚ 250 ਕਰੋੜ ਰੁਪਏ ਜਮ੍ਹਾ ਕਰਵਾਉਣਾ ਵੀ ਸ਼ਾਮਲ ਹੈ।

ਇਹ ਖ਼ਬਰ ਵੀ ਪੜ੍ਹੋ - ਗੰਭੀਰ ਸੱਟਾਂ ਕਾਰਨ ਜਾਹਨਵੀ ਕਪੂਰ ਦਾ ਵਿਗੜਿਆ ਚਿਹਰਾ, ਅਦਾਕਾਰਾ ਦੀ ਹਾਲਤ ਦੇਖ ਕੇ ਫੈਨਜ਼ ਹੋਏ ਪਰੇਸ਼ਾਨ

ਰਿਲਾਇੰਸ ਕੈਪਿਟਲ ਦੇ ਲਈ ਸਫਲ ਬੋਲੀਦਾਤਾ ਇੰਡਸਇੰਡ ਇੰਟਰਨੈਸ਼ਨਲ ਹੋਲਡਿੰਗਸ (ਆਈ.ਆਈ.ਐੱਚ.ਐੱਲ.) ਨੂੰ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ.ਸੀ.ਐੱਲ.ਟੀ.), ਮੁੰਬਈ ਵੱਲੋਂ ਕੁਝ ਸ਼ਰਤਾਂ ਦੇ ਅਧੀਨ 10 ਅਗਸਤ ਤੱਕ ਵਿਸਤਾਰ ਦਿੱਤਾ ਗਿਆ ਹੈ।ਐੱਨ.ਸੀ.ਐੱਲ.ਟੀ. ਦੇ 23 ਜੁਲਾਈ ਦੇ ਆਦੇਸ਼ ਦੇ ਅਨੁਸਾਰ ਸਫਲ ਬੋਲੀਦਾਤਾ ਨੂੰ 31 ਜੁਲਾਈ ਤੱਕ ਕੁਝ ਸ਼ਰਤਾਂ ਦਾ ਪਾਲਣ ਕਰਨਾ ਸੀ। ਇਨ੍ਹਾਂ ਸ਼ਰਤਾਂ 'ਚ 31 ਜੁਲਾਈ ਤੱਕ ਘਰੇਲੂ ਐਸਕ੍ਰੋ ਖਾਤੇ 'ਚ 250 ਕਰੋੜ ਰੁਪਏ ਦੀ ਸ਼ੁਰੂਆਤੀ ਇਕਵਿਟੀ ਰਕਮ ਅਤੇ ਕਰਜ਼ਦਾਤਿਆਂ ਦੀ ਕਮੇਟੀ (ਸੀ.ਓ.ਸੀ.) ਦੇ ਆਫਸ਼ੋਰ ਐਸਕ੍ਰੋ ਖਾਤੇ 'ਚ 2,500 ਕਰੋੜ ਰੁਪਏ ਜਮ੍ਹਾ ਕਰਨਾ ਸ਼ਾਮਲ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News