ਰਿਲਾਇੰਸ, ਬੀਪੀ ਵੱਲੋਂ ਕੇਜੀ-ਡੀ 6 ਬਲਾਕ ਦੇ ਦੂਜੇ ਗੈਸ ਖੇਤਰ 'ਚ ਉਤਪਾਦਨ ਸ਼ੁਰੂ

Monday, Apr 26, 2021 - 12:05 PM (IST)

ਰਿਲਾਇੰਸ, ਬੀਪੀ ਵੱਲੋਂ ਕੇਜੀ-ਡੀ 6 ਬਲਾਕ ਦੇ ਦੂਜੇ ਗੈਸ ਖੇਤਰ 'ਚ ਉਤਪਾਦਨ ਸ਼ੁਰੂ

ਨਵੀਂ ਦਿੱਲੀ- ਰਿਲਾਇੰਸ ਤੇ ਉਸ ਦੀ ਯੂ. ਕੇ. ਸਥਿਤ ਭਾਈਵਾਲ ਬੀਪੀ ਪੀ. ਐੱਲ. ਸੀ. ਨੇ ਸੋਮਵਾਰ ਨੂੰ ਕਿਹਾ ਕਿ ਕੇਜੀ-ਡੀ 6 ਬਲਾਕ ਵਿਚ ਉਨ੍ਹਾਂ ਵੱਲੋਂ ਡੂੰਘੇ ਪਾਣੀ ਵਿਚ ਕੀਤੀ ਗਈ ਨਵੀਂ ਖੋਜ ਵਿਚ ਦੂਜੇ ਗੈਸ ਖੇਤਰ ਤੋਂ ਉਤਪਾਦਨ ਸ਼ੁਰੂ ਹੋ ਗਿਆ ਹੈ। ਦੋਵੇਂ ਕੰਪਨੀਆਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਆਰ ਕਲਸਟਰ ਵਿਚ ਪਿਛਲੇ ਸਾਲ ਸਤੰਬਰ ਵਿਚ ਉਤਪਾਦਨ ਚਾਲੂ ਹੋ ਗਿਆ ਸੀ ਅਤੇ ਹੁਣ ਸੈਟੇਲਾਈਟ ਕਲਸਟਰ ਵਿਚ ਉਤਪਾਦਨ ਸ਼ੁਰੂ ਹੋ ਗਿਆ ਹੈ।

ਰਿਲਾਇੰਸ ਅਤੇ ਬੀ. ਪੀ. ਨੇ ਕੇਜੀ-ਡੀ 6 ਬਲਾਕ ਵਿਚ ਹਾਲ ਹੀ ਵਿਚ ਦੋ ਡੂੰਗੇ ਪਾਣੀ ਵਾਲੇ ਗੈਸ ਖੇਤਰਾਂ ਦੀ ਖੋਜ ਕੀਤੀ ਹੈ, ਜਿਨ੍ਹਾਂ ਨੂੰ ਸੈਟੇਲਾਈਟ ਕਲਸਟਰ ਅਤੇ ਐੱਮ. ਜੇ. ਕਲਸਟਰ ਕਿਹਾ ਜਾਂਦਾ ਹੈ।

ਬਿਆਨ ਵਿਚ ਕਿਹਾ ਗਿਆ, ''ਕੋਵਿਡ-19 ਦੀਆਂ ਚੁਣੌਤੀਆਂ ਦੇ ਬਾਵਜੂਦ ਸੈਟੇਲਾਈਟ ਕਲਸਟਰ ਖੇਤਰ ਤੋਂ ਉਤਪਾਦਨ ਤੈਅ ਸਮੇਂ ਤੋਂ ਦੋ ਮਹੀਨੇ ਪਹਿਲਾਂ ਸ਼ੁਰੂ ਹੋ ਗਿਆ ਹੈ।" ਰਿਲਾਇੰਸ-ਬੀਪੀ ਕੇਜੀ-ਡੀ 6 ਵਿਚ ਤਿੰਨ ਡੂੰਘੇ ਪਾਣੀ ਵਾਲੇ ਗੈਸ ਖੇਤਰ ਦਾ ਵਿਕਾਸ ਕਰ ਰਹੇ ਹਨ, ਜਿਨ੍ਹਾਂ ਦੇ ਨਾਂ ਆਰ ਕਲਸਟਰ, ਸੈਟੇਲਾਈਟ ਕਲਸਟਰ ਅਤੇ ਐੱਮ. ਜੀ. ਹਨ। ਇਨ੍ਹਾਂ ਤਿੰਨਾਂ ਖੇਤਰ ਦੀ ਕੁਦਰਤੀ ਗੈਸ ਦੀ ਕੁੱਲ ਸਮਰੱਥਾ 2023 ਤੱਕ 30 ਮਿਲੀਅਨ ਘਣ ਮੀਟਰ ਪ੍ਰਤੀ ਦਿਨ ਹੈ, ਜਿਸ ਨਾਲ ਭਾਰਤ ਦੀ 15 ਫ਼ੀਸਦੀ ਗੈਸ ਦੀ ਮੰਗ ਪੂਰੀ ਹੋ ਸਕਦੀ ਹੈ। ਇਨ੍ਹਾਂ ਗੈਸ ਖੇਤਰ ਵਿਚ ਰਿਲਾਇੰਸ ਕੋਲ 66.67 ਫ਼ੀਸਦੀ ਹਿੱਸੇਦਾਰੀ ਅਤੇ ਬੀਪੀ ਕੋਲ 33.33 ਫ਼ੀਸਦੀ ਹਿੱਸੇਦਾਰੀ ਹੈ।


author

Sanjeev

Content Editor

Related News