1 ਸਾਲ ਤਕ ਮੁਫਤ 'ਚ ਦੇਖੋ HD ਚੈਨਲਸ, 20 ਜੂਨ ਤੋਂ ਸ਼ੁਰੂ ਹੋਵੇਗੀ ਬੁਕਿੰਗ

Monday, Jun 11, 2018 - 02:06 PM (IST)

1 ਸਾਲ ਤਕ ਮੁਫਤ 'ਚ ਦੇਖੋ HD ਚੈਨਲਸ, 20 ਜੂਨ ਤੋਂ ਸ਼ੁਰੂ ਹੋਵੇਗੀ ਬੁਕਿੰਗ

ਜਲੰਧਰ— ਭਾਰਤ 'ਚ DTH ਟੈਲੀਵਿਜ਼ਨ ਸਰਵਿਸ ਦੇਣ ਵਾਲੀ ਕੰਪਨੀ ਰਿਲਾਇੰਸ Big Tv ਆਪਣੇ ਗਾਹਕਾਂ ਲਈ ਇਕ ਸ਼ਾਨਦਾਰ ਆਫਰ ਲੈ ਕੇ ਆਈ ਹੈ, ਜਿਸ ਵਿਚ ਗਾਹਕਾਂ ਲਈ ਇਕ ਨਵਾਂ ਪਲਾਨ ਪੇਸ਼ ਕੀਤਾ ਗਿਆ ਹੈ। ਇਸ ਪਲਾਨ ਤਹਿਤ ਗਾਹਕ ਇਕ ਸਾਲ ਤਕ ਡੀ.ਟੀ.ਐੱਚ. ਦੇ ਸਾਰੇ ਚੈਨਲਸ ਬਿਲਕੁਲ ਮੁਫਤ 'ਚ ਦੇਖ ਸਕਣਗੇ। ਰਿਲਾਇੰਸ ਡੀ.ਟੀ.ਐੱਚ. ਨੇ ਡਿਜੀਟਲ ਇੰਡੀਆ ਪਹਿਲ ਦੇ ਤਹਿਤ ਹਿੱਸੇਦਾਰੀ ਨਿਭਾਉਂਦੇ ਹੋਏ ਇਸ ਪਲਾਨ ਨੂੰ ਪੇਸ਼ ਕੀਤਾ ਹੈ। ਇਸ ਦੇ ਚੱਲਦੇ ਰਿਲਾਇੰਸ ਨੇ ਦੇਸ਼ ਭਰ ਦੇ 50 ਹਜ਼ਾਰ ਪੋਸਟ ਆਫੀਸ ਦੇ ਨਾਲ ਸਾਂਝੇਦਾਰੀ ਕੀਤਾ ਹੈ ਤਾਂ ਜੋ ਇਨ੍ਹਾਂ ਪੋਸਟ ਆਫੀਸ ਰਾਹੀਂ ਵੀ ਗਾਹਕ ਸ਼ੁਰੂਆਤੀ ਬੁਕਿੰਗ ਕਰ ਸਕਣ। 

5 ਸਾਲ ਤਕ ਮੁਫਤ 'ਚ ਦੇਖ ਸਕੋਗੇ ਚੈਨਲਸ
ਇਸ ਪਲਾਨ ਤਹਿਤ ਤੁਸੀਂ 1 ਸਾਲ ਤਕ ਸਾਰੇ ਚੈਨਲ ਮੁਫਤ 'ਚ ਦੇਖ ਸਕੋਗੇ। ਇਸ ਵਿਚ ਐੱਚ.ਡੀ. ਚੈਨਲ ਵੀ ਸ਼ਾਮਲ ਹੋਣਗੇ। ਉਥੇ ਹੀ 500 ਫ੍ਰੀ-ਟੂ-ਏਅਰ ਚੈਨਲਸ ਵੀ 5 ਸਾਲ ਤਕ ਮੁਫਤ 'ਚ ਦੇਖੇ ਜਾ ਸਕਣਗੇ। ਇਸ ਲਈ ਬੁਕਿੰਗ ਕਰਨ ਵਾਲੇ ਗਾਹਕਾਂ ਨੂੰ ਐੱਚ.ਡੀ. ਐੱਚ.ਈ.ਵੀ.ਸੀ. ਸੈੱਟ-ਟਾਪ ਬਾਕਸ ਦਿੱਤਾ ਜਾਵੇਗਾ। ਇਹ ਸੈੱਟ-ਟਾਪ ਬਾਕਸ ਰਿਕਾਰਡਿੰਗ, ਯੂ.ਐੱਸ.ਬੀ. ਪੋਰਟ, ਐੱਚ.ਡੀ.ਐੱਮ.ਆਈ. ਪੋਰਟ, ਰਿਕਾਰਡਿੰਗ ਐਂਡ ਵਿਊਇੰਗ ਵਰਗੇ ਲੇਟੈਸਟ ਫੀਚਰਸ ਨਾਲ ਲੈਸ ਹੋਵੇਗਾ। 

PunjabKesari

20 ਜੂਨ ਤੋਂ ਕਰਵਾ ਸਕੋਗੇ ਬੁਕਿੰਗ
ਇਸ ਸਰਵਿਸ ਦੀ ਪ੍ਰੀ-ਬੁਕਿੰਗ ਕੰਪਨੀ 20 ਜੂਨ ਤੋਂ ਸ਼ੁਰੂ ਕਰਨ ਵਾਲੀ ਹੈ। ਇਨ੍ਹਾਂ ਦੀ ਬੁਕਿੰਗ ਸਭ ਤੋਂ ਪਹਿਲਾਂ ਰਾਜਸਥਾਨ, ਪੰਜਾਬ, ਉੱਤਰਾਖੰਡ, ਆਂਧਰ-ਪ੍ਰਦੇਸ਼, ਕਰਨਾਟਕ, ਅਰੁਣਾਚਲ ਪ੍ਰਦੇਸ਼, ਅਸਮ, ਮਣੀਪੁਰ, ਮੇਘਾਲਿਆ, ਮਿਜੋਰਮ, ਨਾਗਾਲੈਂਡ ਅਤੇ ਸਿਕਮ ਵਰਗੇ ਸ਼ਹਿਰਾਂ 'ਚ ਸ਼ੁਰੂ ਹੋਵੇਗੀ। 

ਗਾਹਕਾਂ ਨੂੰ 499 ਰੁਪਏ 'ਚ ਮਿਲੇਗਾ ਕੁਨੈਕਸ਼ਨ
ਗਾਹਕ ਇਸ ਆਫਰ ਦਾ ਫਾਇਦਾ 499 ਰੁਪਏ ਜਮ੍ਹਾ ਕਰਵਾ ਕੇ ਪੋਸਟ ਆਫੀਸ ਤੋਂ ਲੈ ਸਕਦੇ ਹਨ। ਉਥੇ ਹੀ ਗਾਹਕਾਂ ਨੂੰ ਅਲੱਗ ਤੋਂ ਸੈੱਟ-ਟਾਪ ਬਾਕਸ ਇੰਸਟਾਲੇਸ਼ਨ ਦੇ ਸਮੇਂ 1500 ਰੁਪਏ ਚੁਕਾਉਣੇ ਹੋਣਗੇ। ਇਸ ਤੋਂ ਇਲਾਵਾ ਲੌਇਲਟੀ ਬੋਨਸ ਲਈ ਗਾਹਕ ਨੂੰ ਦੂਜੇ ਸਾਲ ਅਲੱਗ ਤੋਂ 300 ਰੁਪਏ ਦਾ ਰੀਚਾਰਜ ਕਰਵਾਉਣਾ ਹੋਵੇਗਾ। ਫਿਰ ਦੋ ਸਾਲਾਂ ਬਾਅਦ ਸਬਸਕ੍ਰਾਈਬਰ ਨੂੰ 2 ਹਜ਼ਾਰ ਦਾ ਲੌਇਲਟੀ ਬੋਨਸ ਮਿਲੇਗਾ। ਮਤਲਬ ਕਿ ਤੁਹਾਡੇ ਦੁਆਰਾ ਦਿੱਤੀ ਗਈ ਸਾਰੀ ਕੀਮਤ ਤੁਹਾਨੂੰ ਵਾਪਸ ਮਿਲ ਜਾਵੇਗੀ। 

ਅਧਿਕਾਰਤ ਵੈੱਬਸਾਈਟ ਤੋਂ ਵੀ ਹੋਵੇਗੀ ਪ੍ਰੀ-ਬੁਕਿੰਗ
ਰਿਲਾਇੰਸ ਡੀ.ਟੀ.ਐੱਚ. ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਵੀ ਤੁਸੀਂ ਇਸ ਦੀ ਪ੍ਰੀ-ਬੁਕਿੰਗ ਕਰਵਾ ਸਕਦੇ ਹਨ। ਇਸ ਲਈ ਤੁਹਾਨੂੰ 499 ਰੁਪਏ ਦੇਣੇ ਹੋਣਗੇ ਅਤੇ ਆਊਟਡੋਰ ਯੂਨਿਟ ਲਈ 1500 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।


Related News