ਰਿਲਾਇੰਸ ਬਿੱਗ ਟੀ.ਵੀ ਨੇ ਬੁਕਿੰਗ ਲਈ 12,000 ਡਾਕਘਰਾਂ ਨਾਲ ਮਿਲਾਇਆ ਹੱਥ
Tuesday, Mar 20, 2018 - 02:38 PM (IST)
ਨਵੀਂਦਿੱਲੀ—ਰਿਲਾਇੰਸ ਬਿੱਗ ਟੀ.ਵੀ. ਨੇ ਆਪਣੀ ਡੀ.ਟੀ.ਐੱਚ ਸਰਵਿਸੇਜ਼ ਦੇ ਵਿਸਤਾਰ ਦੇ ਲਈ ਮਹਾਰਾਸ਼ਟਰ ਅਤੇ ਗੋਆ 'ਚ ਭਾਰਤੀ ਪੋਸਟ ਆਫਿਸਾਂ ਦੇ ਨਾਲ ਸਾਂਝੇਦਾਰੀ ਕੀਤੀ ਹੈ ਜਿਸਦੇ ਤਹਿਤ ਖਪਤਕਾਰ ਐੱਚ.ਡੀ., ਡੀ.ਟੀ.ਐੱਚ. ਸੈੱਟ ਟਾਪ ਬਾਕਸ ਦੀ ਬੁਕਿੰਗ ਇੱਥੇ ਦੇ ਪੋਸਟ ਆਫਿਸ ਦੇ ਮਾਧਿਅਮ ਨਾਲ ਕਰ ਸਕਦੇ ਹੋ। ਇਸ ਸਾਂਝੇਦਾਰੀ ਦੇ ਤਹਿਤ ਮਹਾਰਾਸ਼ਟਰ ਤੇ ਗੋਆ ਦੇ 12,000 ਪੋਸਟ ਆਫਿਸ ਦੇ ਮਾਧਿਅਮ ਨਾਲ ਸੈੱਟ-ਟਾਪ ਬਾਕਸ ਦੇ ਲਈ ਬੁਕਿੰਗ ਕੀਤੀ ਜਾ ਸਕਦੀ ਹੈ। ਇੱਥੇ ਇਨ੍ਹਾਂ ਦੀ ਡਿਲੀਵਰੀ, ਬੁਕਿੰਗ ਤਾਰੀਖ ਤੋਂ 30-45 ਦਿਨ੍ਹਾਂ ਦੇ ਬਾਅਦ ਕੀਤੀ ਜਾਵੇਗੀ।
ਦੱਸ ਦੱਈਏ ਕਿ ਰਿਲਾਇੰਸ ਬਿੱਗ ਟੀ. ਵੀ. ਦੇ ਲਈ ਪ੍ਰੀ-ਬੁਕਿੰਗ ਦੀ ਸ਼ੁਰੂਆਤ ਇਕ ਮਾਰਚ ਤੋਂ ਹੋ ਚੁੱਕੀ ਹੈ। ਇਸ ਦੇ ਨਾਲ ਮਿਲਣ ਵਾਲੇ ਲੇਟੈਸਟ ਆਫਰ ਦਾ ਫਾਇਦਾ ਉਠਾਉਣ ਲਈ ਯੂਜ਼ਰਸ ਨੂੰ ਪੋਸਟ ਆਫਿਸ 500 ਰੁਪਏ ਦਾ ਬੁਕਿੰਗ ਅਮਾਊਂਟ ਜਮਾ ਕਰਨਾ ਹੋਵੇਗਾ, ਜਿਸ ਤੋਂ ਬਾਅਦ ਸੈੱਟ-ਟਾਪ ਬੋਕਸ ਰਸੀਦ ਅਤੇ ਆਊਟਡੋਰ ਯੂਨਿਟ ਦੇ ਨਾਵਲ ਗਾਹਕਾਂ ਨੂੰ 1500 ਰੁਪਏ ਅਤੇ 250 ਰੁਪਏ ਇੰਸਟਾਲੇਸ਼ਨ ਚਾਰਜ ਦੇਣਾ ਹੋਵੇਗਾ, ਜਿਸ ਤੋਂ ਬਾਅਦ ਇਕ ਸਾਲ ਤੱਕ ਐੱਚ. ਡੀ. ਚੈਨਲ ਅਤੇ 500 ਐੱਫ. ਟੀ. ਏ. ਟੈਨਲਾਂ ਦੀ ਸਹੂਲਤ ਪਾ ਸਕਣਗੇ।
ਇਸ ਤੋਂ ਬਾਅਦ ਗਾਹਕਾਂ ਨੂੰ ਇਸ ਸਾਲ ਦੀ ਸਮਾਪਤੀ ਅਤੇ ਦੂਜੇ ਸਾਲ ਦੀ ਸ਼ੁਰੂਆਤ ਦੇ ਹਰ ਮਹੀਨੇ 300 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। 2 ਸਾਲ ਤੱਕ ਪੇ. ਚੈਨਲਾਂ ਵਾਲੇ ਸਬਕ੍ਰਿਪਸ਼ਨ ਭੁਗਤਾਨ ਤੋਂ ਬਾਅਦ ਗਾਹਕਾਂ ਨੂੰ ਬੋਨਸ ਦੇ ਰੂਪ 'ਚ 2,000 ਰੁਪਏ ਰਿਚਾਰਜ ਦੇ ਰੂਪ 'ਚ ਵਾਪਸ ਮਿਲ ਜਾਣਗੇ, ਜੋ ਕਿ ਬੁਕਿੰਗ ਅਤੇ ਸੈੱਟ-ਆਫ ਬਾਕਸ ਰਸੀਦ ਸਮੇਂ ਭੁਗਤਾਨ ਕੀਤੇ ਗਏ ਸਨ।
ਇਸ ਬਾਰੇ 'ਚ ਰਿਲਾਇੰਸ ਬਿੱਗ ਟੀ. ਵੀ. ਦੇ ਡਾਇਰੈਕਟਰ ਵਜਿੰਦਰ ਸਿੰਘ ਦਾ ਕਹਿਣਾ ਹੈ ਕਿ ਆਪਣੇ ਇਸ਼ ਲੇਟੈਸਟ ਆਫਰ ਨਾਲ ਰਿਲਾਇੰਸ ਬਿੱਗ ਟੀ. ਵੀ. ਡਿਜੀਟਲ ਇੰਟਰਨੇਟਮੈਂਟ ਭਾਰਤ 'ਚ ਆਪਣੀ ਇਕ ਜਗ੍ਹਾ ਬਣਾ ਚੁੱਕਿਆ ਹੈ, ਸਾਨੂੰ ਖੁਸ਼ੀ ਹੈ ਕਿ ਅਸੀਂ 12,000 ਭਾਰਤੀ ਪੋਸਟ ਆਫਿਸ ਦੇ ਨਾਲ ਮਹਾਰਾਸ਼ਟਰ ਅਤੇ ਗੋਆ 'ਚ ਸਾਂਝੇਦਾਰੀ ਕੀਤੀ ਹੈ। ਭਾਰਤੀ ਪੋਸਟ ਦੀ ਪਹੁੰਚ ਕਿਸੇ ਹੋਰ ਲਾਜਿਸਟਿਕਸ ਪਾਰਟਨਰ ਤੋਂ ਕਿਤੇ ਜ਼ਿਆਦਾ, ਜਿਸ ਕਾਰਨ ਗਾਹਕਾਂ ਦੇ ਲਈ ਇਸ ਖਾਸ ਆਫਰ ਦੀ ਬੁਕਿੰਗ ਸਿਰਫ 500 ਰੁਪਏ ਦੀ ਕੀਮਤ ਦੇ ਨਾਲ ਕੀਤੀ ਜਾ ਸਕੇਗੀ।
ਜਾਣਕਾਰੀ ਮੁਤਾਬਕ ਕਿ ਰਿਲਾਇੰਸ ਬਿੱਗ ਟੀ. ਵੀ. ਦੇਸ਼ਭਰ 'ਚ ਆਪਣੇ ਨੈੱਟਵਰਕ ਦਾ ਵਿਸਥਾਰ ਕਰ ਰਿਹਾ ਹੈ, ਜਿਸ ਨਾਲ ਉਹ ਆਪਣੇ ਗਾਹਕਾਂ ਨੂੰ ਮਨੋਰੰਜਨ, ਫਿਲਮਾਂ, ਸਪੋਰਟਸ, ਨਿਊਜ਼, ਇਨਫੋਟੇਨਮੈਂਟ, ਐਜ਼ੂਕੇਸ਼ਨ ਅਤੇ ਕਿਡਸ ਆਦਿ ਸਾਰੇ ਪ੍ਰਕਾਰ ਦੇ ਕੰਟੈਂਟ ਨੂੰ ਪਹੁੰਚਾ ਸਕੇ। ਇਹ ਨਵੇਂ ਕਟਿੰਗ ਐਜ਼ ਐੱਚ. ਡੀ. ਐੱਚ. ਈ. ਵੀ. ਸੀ. ਡਿਵਾਈਸ ਬਿਹਤਰ ਡਿਜੀਟਲ ਕੁਆਲਟੀ ਵਿਊਵਿੰਗ ਦੇ ਨਾਲ ਹੈ ਅਤੇ ਇਸ 'ਚ ਕਈ ਲੇਟੈਸਟ ਫੀਚਰਸ ਜਿਵੇਂ ਸ਼ਡਿਊਲ ਰਿਕਾਰਡਿੰਗ, ਯੂ. ਐੱਸ. ਬੀ. ਪੋਰਟ, ਯੂਟਿਊਬ ਰਿਕਾਰਡਿੰਗ ਅਤੇ ਚੈਨਲ ਆਦਿ ਨੂੰ ਇਕੱਠੇ ਦੇਖਦੇ ਹੋਏ ਕੀਤਾ ਜਾ ਸਕਦਾ ਹੈ।
