ਟਰੈਕਟਰਾਂ ਨੂੰ ਛੱਡ ਬਾਕੀ ਵਾਹਨਾਂ ਦੀ ਰਜਿਸਟ੍ਰੇਸ਼ਨ 2020-21 ''ਚ ਧੜੰਮ ਡਿੱਗੀ

05/10/2021 12:47:23 PM

ਨਵੀਂ ਦਿੱਲੀ- ਭਾਰਤ ਵਿਚ ਵਾਹਨਾਂ ਦੀ ਕੁੱਲ ਰਜਿਸਟ੍ਰੇਸ਼ਨ ਵਿੱਤੀ ਸਾਲ  2020-21 ਵਿਚ 29.85 ਫ਼ੀਸਦ ਘੱਟ ਕੇ 1,52,71,519 ਇਕਾਈ ਰਹਿ ਗਈ, ਜੋ ਪਿਛਲੇ ਅੱਠ ਸਾਲਾਂ ਵਿਚ ਸਭ ਤੋਂ ਘੱਟ ਹੈ। ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (ਫਾਡਾ) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿੱਤੀ ਸਾਲ 2019-20 ਵਿਚ ਕੁੱਲ 2,17,68,502 ਵਾਹਨ ਰਜਿਸਟਰਡ ਹੋਏ ਸਨ। ਫਾਡਾ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਦੌਰਾਨ ਟਰੈਕਟਰਾਂ ਨੂੰ ਛੱਡ ਕੇ ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ਦੀ ਰਜਿਸਟਰੀ ਵਿਚ ਕਮੀ ਆਈ ਹੈ।

ਇਸ ਦੌਰਾਨ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ 31.51 ਫ਼ੀਸਦੀ, ਤਿੰਨ ਪਹੀਆ ਵਾਹਨਾਂ ਦੀ 61.12 ਫ਼ੀਸਦੀ, ਵਪਾਰਕ ਵਾਹਨਾਂ ਦੀ 49.05 ਫ਼ੀਸਦੀ ਅਤੇ ਯਾਤਰੀ ਵਾਹਨਾਂ ਦੀ ਰਜਿਸਟ੍ਰੇਸ਼ਨ 13.96 ਫ਼ੀਸਦੀ ਘਟੀ। ਇਹ ਅੰਕੜਾ ਪਿਛਲੇ ਅੱਠ ਸਾਲਾਂ ਵਿਚ ਸਭ ਤੋਂ ਘੱਟ ਹੈ।

ਫਾਡਾ ਮੁਤਾਬਕ, ਇਸ ਦੌਰਾਨ ਯਾਤਰੀ ਵਾਹਨਾਂ ਦੀ ਰਜਿਸਟ੍ਰੇਸ਼ਨ 23,86,316 ਇਕਾਈ ਰਹੀ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਵਿਚ 27,73,514 ਇਕਾਈ ਸੀ। ਹਾਲਾਂਕਿ, ਪਿਛਲੇ ਵਿੱਤੀ ਸਾਲ ਵਿਚ ਟਰੈਕਟਰ ਦੀ ਰਜਿਸਟ੍ਰੇਸ਼ਨ 16.11 ਫ਼ੀਸਦੀ ਵੱਧ ਕੇ 6,44,779 ਇਕਾਈ ਹੋ ਗਈ, ਜੋ ਇਸ ਤੋਂ ਪਿਛਲੇ ਸਾਲ 5,55,315 ਇਕਾਈ ਸੀ। ਫਾਡਾ ਨੇ ਕਿਹਾ ਕਿ ਕਿਉਂਕਿ ਅਪ੍ਰੈਲ 2020 ਵਿਚ ਭਾਰਤ ਵਿਚ ਤਾਲਾਬੰਦੀ ਸੀ ਅਤੇ ਇਸ ਦੌਰਾਨ ਇਕ ਵੀ ਵਾਹਨ ਨਹੀਂ ਵੇਚਿਆ ਗਿਆ ਸੀ ਅਤੇ ਇਸ ਲਈ ਇਨ੍ਹਾਂ ਅੰਕੜਿਆਂ ਦੀ ਤੁਲਨਾ ਪਿਛਲੇ ਸਾਲ ਨਾਲ ਨਹੀਂ ਕੀਤੀ ਜਾਣੀ ਚਾਹੀਦੀ।


Sanjeev

Content Editor

Related News