ਕ੍ਰਿਪਟੋ ਐਕਸਚੇਂਜਾਂ ਦੀ ਰਜਿਸਟ੍ਰੇਸ਼ਨ ਅਤੇ ਕ੍ਰਿਪਟੋ ਡੀਲ ’ਤੇ ਟੈਕਸ ਲਗਾਉਣ ਦੀ ਤਿਆਰੀ 'ਚ ਸਰਕਾਰ

Thursday, Feb 10, 2022 - 09:23 AM (IST)

ਨਵੀਂ ਦਿੱਲੀ (ਬਿ. ਡੈ.) – ਕ੍ਰਿਪਟੋ ਕਰੰਸੀ ਦੀ ਟ੍ਰੇਡਿੰਗ ’ਤੇ ਹੋਣ ਵਾਲੀ ਆਮਦਨ ’ਤੇ ਟੈਕਸ ਲਗਾਉਣ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਤੀ ਨੂੰ ਰੂਸ ਨੇ ਵੀ ਫਾਲੋ ਕਰਨ ਦੇ ਸੰਕੇਤ ਦਿੱਤੇ ਹਨ। ਰੂਸ ਨੇ ਕ੍ਰਿਪਟੋ ਕਰੰਸੀ ਦੀਆਂ ਐਕਸਚੇਜਾਂ ਨੂੰ ਲਾਈਸੈਂਸ ਦੇਣ ਦੇ ਨਾਲ-ਨਾਲ ਕ੍ਰਿਪਟੋ ਦੀਆਂ ਵੱਡੀਆਂ ਡੀਲਜ਼ ’ਤੇ ਟੈਕਸ ਲਗਾਉਣ ਦੀ ਤਿਆਰੀ ਕਰ ਲਈ ਹੈ। ਰੂਸ ਦੀ ਸਰਕਾਰੀ ਵੈੱਬਸਾਈਟ ’ਤੇ ਜਾਰੀ ਕੀਤੇ ਗਏ ਇਕ ਅਧਿਕਾਰਕ ਡਾਕੂਮੈਂਟ ’ਚ ਕ੍ਰਿਪਟੋ ਕਰੰਸੀ ਦੀਆਂ ਐਕਸਚੇਜਾਂ ਨੂੰ ਮਨਜ਼ੂਰੀ ਦੇਣ ਦੀ ਨੀਤੀ ਨੂੰ ਦੇਸ਼ ਦੇ ਕੇਂਦਰੀ ਬੈਂਕ ਦੀ ਸਹਿਮਤੀ ਹੋਣ ਦੀ ਵੀ ਗੱਲ ਕਹੀ ਗਈ ਹੈ। ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕ੍ਰਿਪਟੋ ’ਤੇ ਨੀਤੀ ਨੂੰ ਫਾਲੋ ਕਰਦੇ ਹੋਏ ਬਜਟ ’ਚ ਹੀ ਕ੍ਰਿਪਟੋ ਕਰੰਸੀ ਦੀ ਟ੍ਰੇਡਿੰਗ ਨਾਲ ਹੋਣ ਵਾਲੀ ਆਮਦਨ ’ਤੇ 30 ਫੀਸਦੀ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ: ‘ਨਵੇਂ ਲੇਬਰ ਕੋਡ ਵਿਚ ਬਦਲਾਅ ਦੀ ਤਿਆਰੀ 'ਚ ਸਰਕਾਰ, ਘੱਟ ਜਾਵੇਗੀ ਕਰਮਚਾਰੀਆਂ ਦੀ ਟੇਕ ਹੋਮ ਸੈਲਰੀ’

ਇਸ ਡਾਕੂਮੈਂਟ ’ਚ ਕਿਹਾ ਗਿਆ ਹੈ ਕਿ ਰੂਸ ’ਚ ਕਰੀਬ 1.20 ਕਰੋੜ ਲੋਕ ਕ੍ਰਿਪਟੋ ਕਰੰਸੀ ਦਾ ਕਾਰੋਬਾਰ ਕਰਦੇ ਹਨ ਅਤੇ ਰੂਸ ਦੇ ਨਾਗਰਿਕਾਂ ਦੀ 2 ਖਰਬ ਰੂਬਲ (26.7 ਬਿਲੀਅਨ ਡਾਲਰ) ਦੀ ਰਕਮ ਕ੍ਰਿਪਟੋ ’ਚ ਨਿਵੇਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਬਿਟਕੁਆਈਨ ਦੀ ਮਾਈਨਿੰਗ ਕਰਨ ਵਾਲਾ ਰੂਸ ਤੀਜਾ ਵੱਡਾ ਦੇਸ਼ ਹੈ। ਰੂਸ ਦੀਆਂ ਏਜੰਸੀਆਂ ਨੂੰ ਲਗਦਾ ਹੈ ਕਿ ਕ੍ਰਿਪਟੋ ’ਚ ਨਿਵੇਸ਼ਕਾਂ ਦੇ ਇੰਨੇ ਵੱਡੇ ਅੰਕੜੇ ਦੇ ਨਾਲ ਇਸ ਦੇ ਰਾਹੀਂ ਹੋਣ ਵਾਲੀ ਅਪਰਾਧ ’ਤੇ ਕੰਟਰੋਲ ਕਰਨ ’ਚ ਸਮਰੱਥ ਨਹੀਂ ਹੈ। ਲਿਹਾਜਾ ਇਨ੍ਹਾਂ ’ਤੇ ਨਜ਼ਰ ਰੱਖਣ ਲਈ ਰੂਸ ’ਚ ਹੋਣ ਵਾਲੀ ਕ੍ਰਿਪਟੋ ਦੀ ਟ੍ਰੇਡਿੰਗ ਨੂੰ ਰਜਿਸਟਰਡ ਕੰਪਨੀਆਂ ਰਾਹੀਂ ਹੀ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਕ੍ਰਿਪਟੋ ਨਿਵੇਸ਼ਕਾਂ ਦੀ ਪੂਰੀ ਜਾਣਕਾਰੀ ਰੂਸ ਕੋਲ ਹੋਵੇ। ਇਸ ਤੋਂ ਇਲਾਵਾ ਡਾਕੂਮੈਂਟ ’ਚ ਇਹ ਵੀ ਲਿਖਿਆ ਗਿਆ ਹੈ ਕਿ 6 ਲੱਖ ਰੂਬਲ ਤੋਂ ਉੱਪਰ ਦੀ ਕ੍ਰਿਪਟੋ ਟ੍ਰੇਡਿੰਗ ਦੀ ਜਾਣਕਾਰੀ ਰੂਸ ਦੇ ਕੇਂਦਰੀ ਟੈਕਸ ਵਿਭਾਗ ਨੂੰ ਦਿੱਤੀ ਜਾਣੀ ਜ਼ਰੂਰੀ ਹੈ। ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਸ ਨੂੰ ਅਪਰਾਧ ਦੀ ਸ਼੍ਰੇਣੀ ’ਚ ਰੱਖਿਆ ਜਾਵੇਗਾ।

ਰੂਸ ਨੂੰ ਕ੍ਰਿਪਟੋ ਤੋਂ 13 ਬਿਲੀਅਨ ਡਾਲਰ ਦੀ ਆਮਦਨ ਹੋਣ ਦੀ ਉਮੀਦ

ਰੂਸ ਦੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਮੁਲਾਂਕਣ ਕੀਤਾ ਹੈ ਕਿ ਜੇ ਕ੍ਰਿਪਟੋ ਕਰੰਸੀ ਦੀ ਐਕਸਚੇਂਜ ਨੂੰ ਮਾਨਤਾ ਦਿੱਤੀ ਜਾਂਦੀ ਹੈ ਅਤੇ ਕ੍ਰਿਪਟੋ ਦੇ ਵੱਡੇ ਸੌਦਿਆਂ ’ਤੇ ਟੈਕਸ ਲਗਾਇਆ ਜਾਂਦਾ ਹੈ ਤਾਂ ਇਸ ਨਾਲ ਰੂਸ ਦੇ ਬਾਜ਼ਾਰ ਤੋਂ ਹੀ ਦੇਸ਼ ਨੂੰ 13 ਬਿਲੀਅਨ ਡਾਲਰ ਦੀ ਆਮਦਨ ਹੋ ਸਕਦੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਿਕ ਦੁਨੀਆ ਭਰ ਦੇ ਕੁੱਲ ਕਾਰੋਬਾਰ ’ਚ ਰੂਸ ਦੀ ਹਿੱਸੇਦਾਰੀ ਕਰੀਬ 12 ਫੀਸਦੀ ਹੈ ਅਤੇ ਇੰਨੇ ਵੱਡੇ ਬਾਜ਼ਾਰ ’ਚ ਨਿਵੇਸ਼ਕਾਂ ’ਤੇ ਟੈਕਸ ਲਗਾਉਣ ਨਾਲ ਰੂਸ ਨੂੰ ਵੱਡੀ ਆਮਦਨ ਹੋ ਸਕਦੀ ਹੈ।

ਇਹ ਵੀ ਪੜ੍ਹੋ: ਸਾਵਧਾਨ! ਹੁਣ ਦਰਾਮਦ-ਬਰਾਮਦ ਦੇ ਅੰਕੜੇ ਪ੍ਰਕਾਸ਼ਿਤ ਕਰਨ ਉੱਤੇ ਹੋਵੇਗਾ ਜੁਰਮਾਨਾ ਅਤੇ ਜੇਲ੍ਹ

ਪਿਛਲੇ ਮਹੀਨੇ ਹੀ ਰੂਸ ਨੇ ਦਿੱਤੇ ਸਨ ਕ੍ਰਿਪਟੋ ’ਤੇ ਪਾਬੰਦੀ ਦੇ ਸੰਕੇਤ

ਪਿਛਲੇ ਮਹੀਨੇ ਰੂਸ ਦੇ ਕੇਂਦਰੀ ਬੈਂਕ ਨੇ ਵਿੱਤੀ ਸਥਿਰਤਾ ਅਤੇ ਨਾਗਰਿਕਾਂ ਦੀ ਭਲਾਈ ਤੋਂ ਇਲਾਵਾ ਮਾਨੀਟਰੀ ਪਾਲਿਸੀ ਦਾ ਹਵਾਲਾ ਦੇ ਕੇ ਕ੍ਰਿਪਟੋ ’ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਦਿੱਤਾ ਸੀ। ਇਸ ਪ੍ਰਸਤਾਵ ’ਚ ਕਿਹਾ ਗਿਆ ਸੀ ਕਿ ਕ੍ਰਿਪਟੋ ਕਰੰਸੀ ਦਾ ਇਸਤੇਮਾਲ ਮਨੀ ਲਾਂਡਰਿੰਗ ਤੋਂ ਇਲਾਵਾ ਅੱਤਵਾਦ ਅਤੇ ਅਪਰਾਧ ’ਚ ਵੀ ਕੀਤਾ ਜਾ ਸਕਦਾਹੈ ਅਤੇ ਇਹ ਕਰੰਸੀ ਦੇਸ਼ ’ਚ ਵਿੱਤੀ ਅਸਥਿਰਤਾ ਵਧਾ ਸਕਦੀ ਹੈ। ਕ੍ਰਿਪਟੋ ’ਤੇ ਪਾਬੰਦੀ ਲਗਾਉਂਦੇ ਸਮੇਂ ਰੂਸ ਦੇ ਕੇਂਦਰੀ ਬੈਂਕ ਨੇ ਚੀਨ ਵਲੋਂ ਇਸ ’ਤੇ ਲਗਾਈ ਗਈ ਪਾਬੰਦੀ ਦਾ ਵੀ ਹਵਾਲਾ ਦਿੱਤਾ ਸੀ।

ਇਹ ਵੀ ਪੜ੍ਹੋ: NGT ਨੇ ਹਿੰਦੁਸਤਾਨ ਜ਼ਿੰਕ 'ਤੇ 25 ਕਰੋੜ ਰੁਪਏ ਦਾ ਲਗਾਇਆ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News