ਵਿੱਤੀ ਸਾਲ 2019-20 ''ਚ ਖੇਤਰੀ ਗ੍ਰਾਮੀਣ ਬੈਂਕਾਂ ਨੂੰ 2,200 ਕਰੋੜ ਰੁਪਏ ਦਾ ਘਾਟਾ

Sunday, Oct 04, 2020 - 01:30 PM (IST)

ਵਿੱਤੀ ਸਾਲ 2019-20 ''ਚ ਖੇਤਰੀ ਗ੍ਰਾਮੀਣ ਬੈਂਕਾਂ ਨੂੰ 2,200 ਕਰੋੜ ਰੁਪਏ ਦਾ ਘਾਟਾ

ਮੁੰਬਈ— ਖੇਤਰੀ ਗ੍ਰਾਮੀਣ ਬੈਂਕਾਂ (ਆਰ. ਆਰ. ਬੀ.) ਨੂੰ ਸਮੂਹਿਕ ਰੂਪ 'ਚ ਬੀਤੇ ਵਿੱਤੀ ਸਾਲ 2019-20 'ਚ 2,206 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਹੈ।

ਇਸ ਤੋਂ ਪਿਛਲੇ 2018-19 'ਚ ਆਰ. ਆਰ. ਬੀ. ਨੂੰ 652 ਕਰੋੜ ਦਾ ਸ਼ੁੱਧ ਘਾਟਾ ਹੋਇਆ ਸੀ। ਨਾਬਾਰਡ ਵੱਲੋਂ ਪ੍ਰਕਾਸ਼ਿਤ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ।

ਬੀਤੇ ਵਿੱਤੀ ਸਾਲ 'ਚ 26 ਆਰ. ਆਰ. ਬੀ. ਨੂੰ 2,203 ਕਰੋੜ ਰੁਪਏ ਦਾ ਮੁਨਾਫਾ ਹੋਇਆ, ਉੱਥੇ ਹੀ 19 ਨੂੰ 4,409 ਕਰੋੜ ਰੁਪਏ ਦਾ ਨੁਕਸਾਨ ਹੋਇਆ। ਰਾਸ਼ਟਰੀ ਖੇਤੀ ਤੇ ਗ੍ਰਾਮੀਣ ਵਿਕਾਸ ਬੈਂਕ (ਨਾਬਾਰਡ) ਵੱਲੋਂ ਹਾਲ ਹੀ 'ਚ ਪ੍ਰਕਾਸ਼ਿਕ ਆਰ. ਆਰ. ਬੀ. ਦੇ ਅੰਕੜੇ 'ਐਨਸ਼ੋਇਰ' ਪੋਰਟਲ 'ਤੇ ਆਰ. ਆਰ. ਬੀ. ਵੱਲੋਂ ਪਾਏ ਗਏ ਅੰਕੜਿਆਂ 'ਤੇ ਆਧਾਰਿਤ ਹਨ। 31 ਮਾਰਚ 2020 ਤੱਕ ਦੇਸ਼ ਦੇ 26 ਸੂਬਿਆਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 685 ਜ਼ਿਲ੍ਹਿਆਂ 'ਚ 45 ਆਰ. ਆਰ. ਬੀ. ਕੰਮ ਕਰ ਰਹੇ ਸਨ। ਇਹ ਆਰ. ਆਰ. ਬੀ. 15 ਵਪਾਰਕ ਬੈਂਕਾਂ ਵੱਲੋਂ ਸਪਾਂਸਰਡ ਹਨ ਅਤੇ 21,850 ਸ਼ਾਖਾਵਾਂ ਦੇ ਨੈੱਟਵਰਕ ਜ਼ਰੀਏ ਕੰਮ ਕਰ ਰਹੇ ਹਨ।ਉੱਥੇ ਹੀ, 31 ਮਾਰਚ 2020 ਨੂੰ ਖ਼ਤਮ ਹੋਏ ਵਿੱਤੀ ਸਾਲ 'ਚ ਆਰ. ਆਰ. ਬੀ. ਦਾ ਕੁੱਲ ਐੱਨ. ਪੀ. ਏ. ਮਾਮੂਲੀ ਘੱਟ ਕੇ 10.4 ਫੀਸਦੀ ਰਿਹਾ, ਜੋ ਇਕ ਸਾਲ ਪਹਿਲਾਂ 10.8 ਫੀਸਦੀ ਸੀ। ਇਸ ਤੋਂ

ਇਲਾਵਾ ਕੁੱਲ ਮਿਲਾ ਕੇ ਆਰ. ਆਰ. ਬੀ. ਦਾ ਕਾਰੋਬਾਰ ਬੀਤੇ ਸਾਲ 'ਚ 8.6 ਫੀਸਦੀ ਵਧਿਆ, ਜਦੋਂ ਕਿ ਇਸ ਤੋਂ ਪਹਿਲੇ ਵਿੱਤੀ ਸਾਲ ਦੌਰਾਨ ਕਾਰੋਬਾਰ 'ਚ 9.5 ਫੀਸਦੀ ਦਾ ਵਾਧਾ ਦਰਜ ਹੋਇਆ ਸੀ। ਬੀਤੇ ਵਿੱਤੀ ਸਾਲ 'ਚ ਆਰ. ਆਰ. ਬੀ. ਦਾ ਕੁੱਲ ਕਾਰੋਬਾਰ 7.77 ਲੱਖ ਕਰੋੜ ਰੁਪਏ ਰਿਹਾ।


author

Sanjeev

Content Editor

Related News