ਅਮਰੀਕਾ ਦੀ ਬਾਦਾਮ ''ਤੇ ਕਸਟਮ ਡਿਊਟੀ ਘਟਾਉਣ ਦੀ ਮੰਗ ਭਾਰਤ ਨੇ ਠੁਕਰਾਈ

Saturday, Jul 20, 2019 - 10:45 AM (IST)

ਅਮਰੀਕਾ ਦੀ ਬਾਦਾਮ ''ਤੇ ਕਸਟਮ ਡਿਊਟੀ ਘਟਾਉਣ ਦੀ ਮੰਗ ਭਾਰਤ ਨੇ ਠੁਕਰਾਈ

ਨਵੀਂ ਦਿੱਲੀ—ਭਾਰਤ ਨੇ ਅਮਰੀਕਾ ਤੋਂ ਆਉਣ ਵਾਲੇ ਬਾਦਾਮ 'ਤੇ ਕਸਟਮ ਡਿਊਟੀ ਹਟਾਉਣ ਦੀ ਅਮਰੀਕਾ ਦੀ ਮੰਗ ਠੁਕਰਾ ਦਿੱਤੀ ਹੈ। ਪਿਛਲੇ ਮਹੀਨੇ ਭਾਰਤ ਨੇ ਅਮਰੀਕਾ ਦੇ 8 ਸਾਮਾਨਾਂ 'ਤੇ ਟੈਰਿਫ ਵਧਾਇਆ ਸੀ ਜਿਸ 'ਚ ਬਾਦਾਮ ਵੀ ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਪਿਛਲੇ ਹਫਤੇ ਦੇ ਦੌਰੇ ਦੇ ਦੌਰਾਨ ਉਨ੍ਹਾਂ ਦੀ ਇਸ ਮੰਗ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਇਸ ਮਾਮਲੇ ਦੇ ਜਾਣਕਾਰ ਦੱਸਦੇ ਹਨ ਕਿ ਭਾਰਤ ਨੇ ਅਮਰੀਕਾ ਤੋਂ ਆਯਾਤ ਹੋਣ ਵਾਲੇ ਬਾਦਾਮ ਦਾ ਟੈਰਿਫ ਹਟਾਉਣ ਦੀ ਮੰਗ ਠੁਕਰਾ ਦਿੱਤੀ ਸੀ।
ਭਾਰਤੀ ਸਾਮਾਨਾਂ 'ਤੇ ਵਧੇ ਟੈਰਿਫ ਦੇ ਬਦਲੇ ਦੇ ਰੂਪ 'ਚ ਅਮਰੀਕੀ ਸਾਮਾਨਾਂ 'ਤੇ ਵਧਾਈ ਗਈ ਕਸਟਮ ਡਿਊਟੀ ਚਾਰਜ ਨਾਲ ਭਾਰਤ ਦੇ ਰਾਜਸਵ 'ਚ 217 ਮਿਲੀਅਨ ਡਾਲਰ  (ਕਰੀਬ 519 ਕਰੋੜ ਰੁਪਏ) ਦਾ ਵਾਧਾ ਹੋਵੇਗਾ। ਇਸ 'ਚੋਂ ਇਕੱਲੇ ਬਾਦਾਮ 'ਤੇ ਲਗਾਏ ਗਏ 17 ਫੀਸਦੀ ਵਾਧੂ ਚਾਰਜ ਨਾਲ 98.7 ਮਿਲੀਅਨ ਡਾਲਰ ਦਾ ਵਾਧਾ ਹੋਵੇਗਾ। ਭਾਰਤ ਨੇ 2019 ਵਿੱਤੀ ਸਾਲ 'ਚ ਅਮਰੀਕਾ ਤੋਂ 625 ਮਿਲੀਅਨ ਡਾਲਰ ਦੇ ਬਾਦਾਮ ਆਯਾਤ ਕੀਤੇ ਸਨ।
ਮਾਮਲੇ ਦੇ ਇਕ ਹੋਰ ਜਾਣਕਾਰ ਦੱਸਦੇ ਹਨ ਕਿ ਭਾਰਤ ਲਈ ਯੂ.ਐੱਸ.ਟੀ.ਆਰ. ਦੇ ਨਵੇਂ ਅਸਿਸਮੈਂਟ ਕ੍ਰਿਸਟੋਫਰ ਵਿਲਸਨ ਅਤੇ ਬ੍ਰੇਡਨ ਲਿੰਚ ਨੇ ਨਵੀਂ ਦਿੱਲੀ 'ਚ ਆਪਣੇ ਹਮਅਹੁਦੇਦਾਰ ਨਾਲ ਬੈਠਕ 'ਚ ਬਾਦਾਮ 'ਤੇ ਟੈਰਿਫ ਹਟਾਉਣ ਦੀ ਮੰਗ ਕੀਤੀ ਸੀ ਪਰ ਅਜਿਹਾ ਸੰਭਵ ਨਹੀਂ ਹੋ ਪਾਇਆ ਹੈ। ਆਪਣੇ ਦੌਰੇ ਦੇ ਦੌਰਾਨ ਉਨ੍ਹਾਂ ਨੇ ਵਪਾਰਕ ਅਤੇ ਉਦਯੋਗ ਮੰਤਰੀ ਪੀਊਸ਼ ਗੋਇਲ ਨਾਲ ਵੀ ਮੁਲਾਕਾਤ ਕੀਤੀ ਸੀ।
ਅਮਰੀਕਾ ਨੇ ਪਿਛਲੇ ਸਾਲ ਮਾਰਚ 'ਚ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਦੇ ਆਯਾਤ 'ਤੇ ਕ੍ਰਮਵਾਰ 25 ਫੀਸਦੀ ਅਤੇ 10 ਪੀਸਦੀ ਦਾ ਸੰਸਾਰਕ ਵਾਧੂ ਚਾਰਜ ਲਗਾਇਆ ਸੀ। ਇਸ ਦੇ ਜਵਾਬ 'ਚ ਭਾਰਤ ਨੇ ਅਮਰੀਕਾ ਤੋਂ ਆਉਣ ਵਾਲੀ 28 ਚੀਜ਼ਾਂ 'ਤੇ ਟੈਰਿਫ ਵਧਾ ਦਿੱਤਾ ਸੀ ਜੋ 16 ਜੂਨ ਤੋਂ ਪ੍ਰਭਾਵੀ ਹੋ ਗਿਆ ਹੈ।


author

Aarti dhillon

Content Editor

Related News