ਜੁਲਾਈ ''ਚ UPI ਤੋਂ ਰਿਕਾਰਡ ਤੋੜ IPO ਬੋਲੀਆਂ

2021-08-13T13:38:59.987

ਨਵੀਂ ਦਿੱਲੀ : ਸ਼ੁਰੂਆਤੀ ਜਨਤਕ ਪੇਸ਼ਕਸ਼ਾਂ (ਆਈ.ਪੀ.ਓ.) ਲਈ ਅਰਜ਼ੀ ਦੇਣ ਭਾਵ ਬੋਲੀਆਂ ਲਗਾਉਣ 'ਚ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ.ਪੀ.ਆਈ.) ਪਸੰਦੀਦਾ ਜ਼ਰੀਆ ਬਣਦਾ ਜਾ ਰਿਹਾ ਹੈ। ਜੁਲਾਈ ਵਿੱਚ ਸ਼ੇਅਰ ਬਾਜ਼ਾਰ ਵਿਤ ਧਾਂਸੂ ਆਈ.ਪੀ.ਓ. ਆਏ ਅਤੇ ਉਨ੍ਹਾਂ ਲ਼ਈ ਯੂ.ਪੀ.ਆਈ. ਦੇ ਜ਼ਰੀਏ ਰਿਕਾਰਡ ਤੋੜ ਬੋਲੀਆਂ ਲੱਗੀਆਂ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (ਐਨ.ਪੀ.ਸੀ.ਆਈ.) ਦੇ ਅੰਕੜੇ ਦੱਸਦੇ ਹਨ ਕਿ ਜੁਲਾਈ ਵਿੱਚ ਆਈ.ਪੀ.ਓ. ਵਿੱਚ ਨਿਵੇਸ਼ ਲਈ 76.6 ਲੱਖ ਨਿਰਦੇਸ਼ ਪ੍ਰਾਪਤ ਹੋਏ ਸਨ। ਇਹ ਅੰਕੜਾ ਜੂਨ ਦੇ ਮੁਕਾਬਲੇ 4.6 ਗੁਣਾ ਜ਼ਿਆਦਾ ਸੀ ਕਿਉਂਕਿ ਉਸ ਸਮੇਂ ਸਿਰਫ 19.4 ਲੱਖ ਨਿਰਦੇਸ਼ ਪ੍ਰਾਪਤ ਹੋਏ ਸਨ।

ਜੁਲਾਈ ਵਿੱਚ ਆਈ.ਪੀ.ਓ. ਦਾ ਮੀਂਹ ਪਿਆ, ਜਦੋਂ ਜ਼ੋਮੈਟੋ ਵਰਗੀ ਕੰਪਨੀ ਬਾਜ਼ਾਰ ਵਿੱਚ ਦਾਖਲ ਹੋਈ। ਕੰਪਨੀ ਦੇ ਆਈ.ਪੀ.ਓ. ਵਿੱਚ ਨਿਵੇਸ਼ ਕਰਨ ਲਈ ਰਿਟੇਲ ਨਿਵੇਸ਼ਕਾਂ ਤੋਂ ਜ਼ਿਆਦਾਤਰ ਯੂ.ਪੀ.ਆਈ. ਰੂਟ ਰਾਹੀਂ 32 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਜ਼ੋਮੈਟੋ ਤੋਂ ਇਲਾਵਾ, ਜੀ.ਆਰ. ਇਨਫਰਾਪ੍ਰੋਜੇਕਟਸ, ਕਲੀਨ ਸਾਇੰਸ ਅਤੇ ਤੱਤਵ ਚਿੰਤਨ ਲਈ ਵੀ ਵੱਡੀ ਗਿਣਤੀ ਵਿੱਚ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਹ ਵੱਖਰੀ ਗੱਲ ਹੈ ਕਿ ਯੂ.ਪੀ.ਆਈ. ਰਾਹੀਂ ਪਹੁੰਚੀਆਂ 76.6 ਲੱਖ ਅਰਜ਼ੀਆਂ ਵਿੱਚੋਂ ਸਿਰਫ 5,32,943 ਭਾਵ 6.94 ਫ਼ੀਸਦੀ ਅਰਜ਼ੀਆਂ ਸਵੀਕਾਰ ਕੀਤੀਆਂ ਗਈਆਂ।

ਇਹ ਵੀ ਪੜ੍ਹੋ: Spicejet ਦੇ ਯਾਤਰੀਆਂ ਨੂੰ ਹੁਣ ਉਡਾਣ ਦੌਰਾਨ ਮਿਲਣਗੀਆਂ ਇਹ ਸਹੂਲਤਾਂ, ਨਹੀਂ ਹੋਵੇਗੀ ਸਮੇਂ ਦੀ ਬਰਬਾਦੀ

ਜਿਵੇਂ ਹੀ ਆਈ.ਪੀ.ਓ. ਲਈ ਅਰਜ਼ੀ ਦਿੱਤੀ ਜਾਂਦੀ ਹੈ ਤਾਂ ਗਾਹਕਾਂ ਦੇ ਖਾਤੇ ਵਿੱਚ ਨਿਸ਼ਚਤ ਰਕਮ ਸ਼ੇਅਰਾਂ ਲਈ ਵੱਖਰੀ ਰੱਖ ਦਿੱਤੀ ਜਾਂਦੀ ਹੈ।  ਅਰਜ਼ੀ ਸਵੀਕਾਰ ਹੁੰਦੇ ਹੀ ਉਹ ਰਕਮ ਖਾਤੇ ਵਿੱਚੋਂ ਕੱਟ ਲਈ ਜਾਂਦੀ ਹੈ ਅਤੇ ਸ਼ੇਅਰ ਗਾਹਕ ਨੂੰ ਦੇ ਦਿੱਤੇ ਜਾਂਦੇ ਹਨ। ਦੇਸ਼ ਦੇ ਸਭ ਤੋਂ ਵੱਡੇ ਰਿਣਦਾਤਾ ਸਟੇਟ ਬੈਂਕ ਆਫ਼ ਇੰਡੀਆ ਨੂੰ ਸਭ ਤੋਂ ਵੱਧ 19 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਐਚ.ਡੀ.ਐਫ.ਸੀ. ਬੈਂਕ ਨੂੰ 13 ਲੱਖ, ਆਈ.ਸੀ.ਆਈ.ਸੀ.ਆਈ. ਬੈਂਕ ਨੂੰ 9,30,423 ਨਿਰਦੇਸ਼, ਬੈਂਕ ਆਫ਼ ਬੜੌਦਾ ਨੂੰ 6,36,907 ਅਤੇ ਐਕਸਿਸ ਬੈਂਕ ਨੂੰ 5,03,810 ਪ੍ਰਾਪਤ ਹੋਏ ਸਨ।

ਜੂਨ ਵਿੱਚ ਪੰਜ ਕੰਪਨੀਆਂ ਸਟਾਕ ਐਕਸਚੇਂਜ ਵਿੱਚ ਸੂਚੀਬੱਧ ਹੋਈਆਂ ਸਨ ਅਤੇ ਉਨ੍ਹਾਂ ਨੇ ਆਪਣੇ ਆਈ.ਪੀ.ਓ. ਦੁਆਰਾ 9,923 ਕਰੋੜ ਰੁਪਏ ਜੁਟਾਏ ਸਨ। ਜੁਲਾਈ ਵਿੱਚ 6 ਕੰਪਨੀਆਂ ਨੇ ਆਈ.ਪੀ.ਓ. ਰਾਹੀਂ 14,629 ਕਰੋੜ ਰੁਪਏ ਜੁਟਾਏ ਸਨ। ਮੌਜੂਦਾ ਸਮੇਂ, ਬੈਂਕ-ਸਮਰਥਿਤ ਬ੍ਰੋਕਰੇਜ ਕੰਪਨੀਆਂ ਦੇ ਵਪਾਰਕ ਖਾਤਿਆਂ ਵਾਲੇ ਪ੍ਰਚੂਨ ਨਿਵੇਸ਼ਕ ਆਪਣੇ 3-ਇਨ -1 ਖਾਤੇ ਰਾਹੀਂ ਅਰਜ਼ੀ ਦੇ ਸਕਦੇ ਹਨ। ਬੈਂਕ ਖਾਤਾ, ਡੀਮੈਟ ਖਾਤਾ ਅਤੇ ਵਪਾਰਕ ਖਾਤਾ 3-ਇਨ -1 ਖਾਤੇ ਵਿੱਚ ਇੱਕ ਦੂਜੇ ਨਾਲ ਜੁੜਿਆ ਹੋਇਆ ਹੁੰਦਾ ਹੈ। ਜਿਨ੍ਹਾਂ ਕੋਲ ਵੱਖ -ਵੱਖ ਬ੍ਰੋਕਰੇਜ ਫਰਮਾਂ ਨਾਲ ਵਪਾਰਕ ਖਾਤੇ ਹਨ, ਉਹ ਯੂਪੀਆਈ ਰਾਹੀਂ ਅਰਜ਼ੀ ਦੇ ਸਕਦੇ ਹਨ। ਹਾਲਾਂਕਿ ਅਜੇ ਵੀ ਜ਼ਿਆਦਾਤਰ ਅਰਜ਼ੀਆਂ 3-ਇਨ-1 ਖਾਤਿਆਂ ਦੇ ਜ਼ਰੀਏ ਆਉਂਦੇ ਹਨ। ਕਾਰੋਬਾਰੀਆਂ ਨੂੰ ਲਗਦਾ ਹੈ ਕਿ ਡਿਸਕਾਊਂਟ ਬ੍ਰੋਕਰ ਦੇ ਆਉਣ ਤੋਂ ਬਾਅਦ ਯੂ.ਪੀ.ਆਈ. ਅਧਾਰਿਤ ਅਰਜ਼ੀਆਂ ਦੀ ਸੰਖਿਆ ਵਧ ਸਕਦੀ ਹੈ।

ਇਹ ਵੀ ਪੜ੍ਹੋ: Indigo ਨੇ ਸ਼ੁਰੂ ਕੀਤੀ ਨਵੀਂ ਸਰਵਿਸ, ਹੁਣ ਯਾਤਰੀਆਂ ਨੂੰ ਲੰਬੀਆਂ ਕਤਾਰਾਂ ਤੋਂ ਮਿਲੇਗੀ ਰਾਹਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News