ਰਿਲਾਇੰਸ ਜਿਓ ਕੁਆਇਨ ਖਰੀਦਣ ਤੋਂ ਪਹਿਲਾਂ ਪੜ੍ਹੋ ਇਹ ਖਬਰ

Wednesday, Jan 24, 2018 - 07:00 PM (IST)

ਰਿਲਾਇੰਸ ਜਿਓ ਕੁਆਇਨ ਖਰੀਦਣ ਤੋਂ ਪਹਿਲਾਂ ਪੜ੍ਹੋ ਇਹ ਖਬਰ

ਨਵੀਂ ਦਿੱਲੀ—ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਮੁਕੇਸ਼ ਅੰਬਾਨੀ ਦੀ ਜਿਓ ਇੰਫੋਕਾਮ ਬਿਟਕੁਆਇਨ ਦੀ ਤਰਜ 'ਤੇ ਆਪਣੀ ਕ੍ਰਿਪਟੋਕਰੰਸੀ ਲਿਆਉਣ ਦੀ ਤਿਆਰੀ 'ਚ ਹੈ। ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ ਰਿਲਾਇੰਸ ਜਿਓ ਕੁਆਇਨਦੀ ਯੋਜਨਾ ਬਣਾ ਰਿਹਾ ਹੈ। ਇਸ ਰਿਪੋਰਟ ਅਤੇ ਖਬਰਾਂ ਦਾ ਫਾਇਦਾ ਉਠਾਉਂਦੇ ਹੋਏ ਫੇਕ ਵੈੱਬਸਾਈਟ ਬਣਾ ਕੇ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਿਲਾਇੰਸ ਜਿਓ ਦਾ ਲੋਗੋ ਅਤੇ ਯੂ.ਆਰ.ਐੱਲ. Reliance-Jiocoin.Com ਨਾਲ ਇਹ ਫੇਕ ਵੈੱਬਸਾਈਟ ਆਪਣੀ ਮਹੱਤਵਪੂਰਨ ਜਾਣਕਾਰੀਆਂ ਚੋਰੀ ਕਰ ਸਕਦੀ ਹੈ। 
ਵੈੱਬਸਾਈਟ 'ਚ ਦੱਸਿਆ ਗਿਆ ਹੈ ਕਿ ਜਿਓ ਕੁਆਇਨਦੀ ਲਾਂਚਿੰਗ ਕੀਮਤ 100 ਰੁਪਏ ਪ੍ਰਤੀ ਕੁਆਇਨਹੈ। ਜਦੋਂ ਤੁਸੀਂ ਵੈੱਬਸਾਈਟ 'ਤੇ ਰਜਿਸਟਰ ਕਰਨ ਲਈ ਜਾਓਗੇ ਤਾਂ ਤੁਹਾਨੂੰ ਪੂਰਾ ਨਾਂ ਅਤੇ ਈਮੇਲ ਅਡਰੈੱਸ ਭਰਨਾ ਹੋਵੇਗਾ। ਰਜਿਸਟਰ 'ਤੇ ਕਲਿਕ ਕਰਨ ਤੋਂ ਬਾਅਦ ਵੀ ਵੈੱਬਸਾਈਟ ਓਪਨ ਨਹੀਂ ਹੋ ਰਹੀ ਹੈ।
ਇਸ ਮਹੀਨੇ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ 50 ਮੈਂਬਰਾਂ ਦਾ ਇਕ ਟੀਮ ਬਲਾਕਚੈਨ ਟੈਕਨਾਲੋਜੀ 'ਤੇ ਕੰਮ ਕਰ ਰਿਹਾ ਹੈ। ਇਹ ਟੀਮ ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਦੀ ਦੇਖ-ਰੇਖ 'ਚ ਕੰਮ ਕਰ ਰਹੀ ਹੈ ਅਤੇ ਜਲਦ ਹੀ ਜਿਓ ਕੁਆਇਨਲਾਂਚ ਕਰ ਸਕਦੀ ਹੈ।
ਦੱਸਣਯੋਗ ਹੈ ਕਿ ਭਾਰਤ 'ਚ ਵੀ ਹੁਣ ਤਕ ਬਿਟਕੁਆਇਨ ਨੂੰ ਲੀਗਲ ਨਹੀਂ ਕੀਤਾ ਗਿਆ ਹੈ। ਵਿੱਤ ਮੰਤਰਾਲਾ ਅਤੇ ਆਰ.ਬੀ.ਆਈ. ਲੋਕਾਂ ਨੂੰ ਬਿਟਕੁਆਇਨ 'ਤੇ ਚਿਤਾਵਨੀ ਦਿੰਦੇ ਹਏ ਕਿਹਾ ਚੁੱਕਿਆ ਹੈ ਕਿ ਬਿਟਕੁਆਇਨ ਟ੍ਰੈਂਡਿੰਗ ਅਪਣੇ ਰਿਸਕ 'ਤੇ ਕਰੋ। ਸਰਕਾਰ ਦਾ ਰੂਖ ਹੈ ਕਿ ਬਿਟਕੁਆਇਨ ਸਮੇਤ ਕੋਈ ਵੀ ਕ੍ਰਿਪਟੋਕਰੰਸੀ ਮਾਨਤਾ ਮੁਦਰਾ ਨਹੀਂ ਹੈ। ਵਿੱਤ ਮੰਤਰਾਲਾ ਨੇ ਬਿਟਕੁਆਇਨ ਨੂੰ ਪੋਂਜ਼ੀ ਸਕੀਮ ਵਰਗਾ ਦੱਸਿਆ ਸੀ।


Related News