RBI ਰੈਗੂਲੇਟਰੀ ਨਿਗਰਾਨੀ ਨੂੰ ਬਿਹਤਰ ਬਣਾਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਕਰੇਗਾ

10/06/2022 3:38:45 PM

ਨਵੀਂ ਦਿੱਲੀ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਆਪਣੇ ਵਿਆਪਕ ਡਾਟਾਬੇਸ ਦਾ ਵਿਸ਼ਲੇਸ਼ਣ ਕਰਨ ਅਤੇ ਬੈਂਕਾਂ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ.ਸੀ.) ’ਤੇ ਰੈਗੂਲੇਟਰੀ ਨਿਗਰਾਨੀ ਨੂੰ ਬਿਹਤਰ ਬਣਾਉਣ ਲਈ ਉੱਨਤ ਵਿਸ਼ਲੇਸ਼ਣ, ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਅਤੇ ਮਸ਼ੀਨ ਲਰਨਿੰਗ ਦਾ ਅਧਿਕਾਰਤ ਇਸਤੇਮਾਲ ਕਰਨ ਦੀ ਯੋਜਨਾ ਹੈ। ਇਸ ਟੀਚੇ ਲਈ ਕੇਂਦਰੀ ਬੈਂਕ ਬਾਹਰੀ ਵਿਸ਼ਲੇਸ਼ਕਾਂ ਦੀ ਸੇਵਾ ਲੈਣ ’ਤੇ ਵਿਚਾਰ ਕਰ ਰਿਹਾ ਹੈ।

ਆਰ. ਬੀ. ਆਈ. ਨਿਗਰਾਨੀ ਪ੍ਰਕਿਰਿਆਵਾਂ ’ਚ ਏ. ਆਈ. ਅਤੇ ਮਸ਼ੀਨ ਲਰਨਿੰਗ (ਐੱਮ. ਐੱਲ.) ਦੀ ਵਰਤੋਂ ਪਹਿਲਾਂ ਤੋਂ ਹੀ ਕਰ ਰਿਹਾ ਹੈ। ਉਹ ਹੁਣ ਇਹ ਯਕੀਨੀ ਕਰਨ ਲਈ ਇਸ ਨੂੰ ਉੱਨਤ ਕਰਨ ਦਾ ਇਰਾਦਾ ਰੱਖਦਾ ਹੈ ਕਿ ਉੱਨਤ ਵਿਸ਼ਲੇਸ਼ਣ ਦਾ ਲਾਭ ਕੇਂਦਰੀ ਬੈਂਕ ’ਚ ਨਿਗਰਾਨੀ ਵਿਭਾਗ ਨੂੰ ਮਿਲ ਸਕੇ। ਵਿਭਾਗ ਨਿਗਰਾਨੀ ਜਾਂਚ ਲਈ ਐੱਮ. ਐੱਲ. ਵਿਕਸਿਤ ਕਰ ਰਿਹਾ ਹੈ ਅਤੇ ਉਨ੍ਹਾਂ ਦਾ ਇਸਤੇਮਾਲ ਕਰ ਰਿਹਾ ਹੈ।

ਆਰ. ਬੀ. ਆਈ. ਦੇ ਨਿਗਰਾਨੀ ਜਾਂ ਨਿਰੀਖਣ ਦੇ ਅਧਿਕਾਰ ਦੇ ਘੇਰੇ ’ਚ ਬੈਂਕ, ਸ਼ਹਿਰੀ ਸਹਿਕਾਰੀ ਬੈਂਕ, ਐੱਨ. ਬੀ. ਐੱਫ. ਸੀ., ਭੁਗਤਾਨ ਬੈਂਕ, ਲਘੂ ਵਿੱਤੀ ਬੈਂਕ, ਸਥਾਨਕ ਖੇਤਰ ਬੈਂਕ, ਕਰਜ਼ਾ ਸੂਚਨਾ ਕੰਪਨੀਆਂ ਅਤੇ ਚੋਣਵੇਂ ਅਖਿਲ ਭਾਰਤੀ ਵਿੱਤੀ ਸੰਸਥਾਨ ਆਉਂਦੇ ਹਨ। ਕੇਂਦਰੀ ਬੈਂਕ ਨੇ ਆਧੁਨਿਕ ਵਿਸ਼ਲੇਸ਼ਣ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੇ ਸਲਾਹਕਾਰਾਂ ਦੀਸੇਵਾ ਲੈਣ ਲਈ ਰੁਚੀ ਪੱਤਰ ਪੇਸ਼ ਕੀਤਾ ਹੈ। ਇਸ ’ਚ ਕਿਹਾ ਗਿਆ ਹੈ ਕਿ ਇਸ ਦਾ ਟੀਚਾ ਰਿਜ਼ਰਵ ਬੈਂਕ ਦੀਆਂ ਡਾਟਾ ਆਧਾਰਿਤ ਨਿਗਰਾਨੀ ਸਮਰੱਥਾਵਾਂ ਨੂੰ ਵਧਾਉਣ ਦਾ ਹੈ।


Harinder Kaur

Content Editor

Related News