RBI ਲਿਆਵੇਗੀ ਆਪਣੀ Digital Currency, ਬਦਲ ਜਾਵੇਗਾ ਪੈਸੇ ਦੇ ਲੈਣ-ਦੇਣ ਦਾ ਤਰੀਕਾ
Saturday, Aug 07, 2021 - 01:03 PM (IST)
ਮੁੰਬਈ (ਭਾਸ਼ਾ) – ਜਲਦੀ ਹੀ ਆਪਣੇ ਭਾਰਤ ਦੇਸ਼ ਦਾ ਵੀ ਡਿਜੀਟਲ ਰੁਪਿਆ ਜਾਰੀ ਹੋਵੇਗਾ। ਇਸ ਦੇ ਆਉਣ ਤੋਂ ਬਾਅਦ ਦੇਸ਼ ਵਿਚ ਲੈਣ-ਦੇਣ ਦਾ ਤਰੀਕਾ ਬਦਲ ਜਾਵੇਗਾ। ਰੁਪਿਆ ਹੁਣ ਜੇਬ ਵਿਚ ਰੱਖਣ ਤੱਕ ਸੀਮਤ ਨਹੀਂ ਰਹਿ ਜਾਵੇਗਾ। ਜੇਬ ਵਿਚੋਂ ਨਿਕਲ ਕੇ ਵਰਚੁਅਲੀ ਸਰਕੂਲੇਟ ਹੋਵੇਗਾ। ਇਹ ਪ੍ਰਿੰਟ ਰੂਪ ਵਿਚ ਨਹੀਂ ਹੋਵੇਗਾ ਸਗੋਂ ਤਕਨਾਲੋਜੀ ਜ਼ਰੀਏ ਤੁਹਾਡੇ ਕੰਮ ਆਵੇਗਾ। ਖ਼ਾਸ ਗੱਲ ਇਹ ਹੈ ਕਿ ਇਹ ਸਾਡੀ ਸਰਕਾਰ, ਆਰਬੀਆਈ ਦੁਆਰਾ ਰੈਗੂਲੇਟ ਕੀਤੀ ਜਾਵੇਗੀ। ਇਸ ਲਈ ਪੈਸਾ ਡੁੱਬਣ ਦਾ ਖ਼ਤਰਾ ਵੀ ਨਹੀਂ ਹੋਵੇਗਾ।
ਭਾਰਤੀ ਰਿਜ਼ਰਵ ਬੈਂਕ ਇਸ ਸਾਲ ਦੇ ਅਖੀਰ ਤੱਕ ਡਿਜੀਟਲ ਕਰੰਸੀ ਦਾ ਮਾਡਲ ਲਿਆ ਸਕਦਾ ਹੈ। ਕੇਂਦਰੀ ਬੈਂਕ ਦੇ ਡਿਪਟੀ ਗਵਰਨਰ ਟੀ. ਰਵੀ ਸ਼ੰਕਰ ਨੇ ਇਹ ਗੱਲ ਕਹੀ। ਉਨ੍ਹਾਂ ਨੇ ਇਸ ਗੱਲ ਨੂੰ ਦੁਹਰਾਇਆ ਕਿ ਕੇਂਦਰੀ ਬੈਂਕ ਡਿਜੀਟਲ ਕਰੰਸੀ ਪੇਸ਼ ਕਰਨ ਦੀਆਂ ਸੰਭਾਵਨਾਵਾਂ ਦਾ ਮੁਲਾਂਕਣ ਕਰ ਰਿਹਾ ਹੈ। ਉਹ ਇਸ ਦੇ ਵੱਖ-ਵੱਖ ਪਹਿਲੂਆਂ ਜਿਵੇਂ ਘੇਰੇ, ਤਕਨਾਲੋਜੀ, ਵੰਡ ਪ੍ਰਣਾਲੀ ਅਤੇ ਪ੍ਰਵਾਨਗੀ ਦੀ ਵਿਵਸਥਾ ’ਤੇ ਗੌਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੂੰ ਵੱਡਾ ਝਟਕਾ, ਸੁਪਰੀਮ ਕੋਰਟ ਨੇ ਫਿਊਚਰ-ਰਿਲਾਇੰਸ ਸੌਦੇ 'ਤੇ ਲਗਾਈ ਰੋਕ
ਇਸ ਤੋਂ ਪਹਿਲਾਂ ਸ਼ੰਕਰ ਨੇ 22 ਜੁਲਾਈ ਨੂੰ ਕਿਹਾ ਸੀ ਕਿ ਭਾਰਤ ਵੀ ਪੜਾਅਬੱਧ ਤਰੀਕੇ ਨਾਲ ਡਿਜੀਟਲ ਮੁਦਰਾ ’ਤੇ ਵਿਚਾਰ ਕਰ ਰਿਹਾ ਹੈ। ਇਹ ਇਸ ਲਈ ਸਹੀ ਸਮਾਂ ਹੈ। ਚੀਨ ਨੇ ਪਹਿਲਾਂ ਹੀ ਡਿਜੀਟਲ ਮੁਦਰਾ ਦਾ ਪਰੀਖਣ ਦੇ ਤੌਰ ’ਤੇ ਪ੍ਰਯੋਗ ਸ਼ੁਰੂ ਕੀਤਾ ਹੈ। ਉੱਥੇ ਹੀ ਬੈਂਕ ਆਫ ਇੰਗਲੈਂਡ ਅਤੇ ਅਮਰੀਕਾ ਦਾ ਕੇਂਦਰੀ ਬੈਂਕ ਵੀ ਇਸ ’ਤੇ ਵਿਚਾਰ ਕਰ ਰਿਹਾ ਹੈ। ਇਸ ਦੌਰਾਨ ਨਿੱਜੀ ਕ੍ਰਿਪਟੋ ਕਰੰਸੀ ਜਿਵੇਂ ਬਿਟਕੁਆਈਨ ਕਾਫੀ ਲੋਕਪ੍ਰਿਯ ਹੋਈ ਹੈ ਜੋ ਬਲਾਕਚੇਨ ਤਕਨਾਲੋਜੀ ’ਤੇ ਆਧਾਰਿਤ ਹੈ।
ਇਹ ਵੀ ਪੜ੍ਹੋ : ਸਿਰਫ 914 ਰੁਪਏ 'ਚ ਪੱਕੀ ਕਰੋ ਹਵਾਈ ਟਿਕਟ, ਇਨ੍ਹਾਂ ਮਾਰਗਾਂ 'ਤੇ ਕਰ ਸਕਦੇ ਹੋ ਯਾਤਰਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।